ਹੁਣੇ ਅਚਾਨਕ ਪੰਜਾਬ ਦੇ 10 ਜ੍ਹਿਲਿਆਂ ਲਈ ਜਾਰੀ ਹੋਇਆ ਮੌਸਮ ਦਾ ਰੈਡ ਅਲਰਟ – ਹੋ ਜਾਵੋ ਸਾਵਧਾਨ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਆਖ਼ਰੀ ਮਹੀਨੇ ਦੇ ਆਖਰੀ ਦੋ ਦਿਨਾਂ ਵਿੱਚ ਲੋਕਾਂ ਨੂੰ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਬਰਫ ਬਾਰੀ ਨੇ ਸਰਦੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਹੁਣ ਫਿਰ ਹੋਈ ਬੱਦਲ ਵਾਈ ਨੇ ਪੰਜਾਬ ਦੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਮੌਸਮ ਵਿੱਚ ਹੋਈ ਇਸ ਤਬਦੀਲੀ ਨੇ ਫਿਰ ਤੋਂ ਸਰਦੀ ਵਿੱਚ ਵਾਧਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਹੁਣ ਫਿਰ ਮੌਸਮ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਮੌਸਮ ਵਿਚ ਇਸ ਬਦਲਾਅ ਦੇ ਕਾਰਨ ਠੰਢ ਵਧ ਗਈ ਹੈ। ਸੀਤ ਲਹਿਰ ਦੇ ਚੱਲਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਦਸ ਜਿਲਿਆਂ ਲਈ ਮੌਸਮ ਦਾ ਰੈਡ ਅਲਰਟ ਜਾਰੀ ਹੋਇਆ ਹੈ। ਇਨ੍ਹੀਂ ਦਿਨੀਂ ਪੰਜਾਬ ਵਿਚ ਮੌਸਮ ਦੀ ਤਬਦੀਲੀ ਨੇ ਠੰਡ ਵਿੱਚ ਵਾਧਾ ਕਰ ਦਿੱਤਾ ਹੈ। ਧੁੰਦ ਅਤੇ ਬੱਦਲ ਵਾਈ ਕਾਰਨ ਲੋਕ ਧੁੱਪ ਤੋਂ ਵਾਂਝੇ ਹੋ ਗਏ ਹਨ। ਅੱਜ ਸਵੇਰ ਵੀ ਕੜਾਕੇ ਦੀ ਠੰਢ ਰਹੀ ਹੈ।

ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਸੂਬੇ ਦੇ ਦਸ ਜਿਲਿਆਂ ਵਿਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤੇ 12 ਹੋਰ ਜ਼ਿਲ੍ਹਿਆਂ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਖਬਰ ਮੁਤਾਬਕ ਅਗਲੇ ਤਿੰਨ ਦਿਨ ਠੰਢ ਦਾ ਮੌਸਮ ਬਣਿਆ ਰਹੇਗਾ। ਆਉਣ ਵਾਲ਼ੇ ਸਾਲ ਦੇ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 1 ਤੋਂ 4 ਜਨਵਰੀ ਦੇ ਵਿੱਚ ਮੀਂਹ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ। ਰੈਡ ਅਲਰਟ ਵਧੇਰੇ ਗਰਮੀ, ਠੰਡ, ਬਾਰਸ਼, ਹਨੇਰੀ ਤੇ ਤੂਫ਼ਾਨ ਲਈ ਵੀ ਜਾਰੀ ਕੀਤਾ ਜਾਂਦਾ ਹੈ।

ਮੰਗਲ ਵਾਰ ਰਾਤ ਤੋਂ ਹੀ ਧੁੰਦ ਦੇ ਨਾਲ ਕੋਰਾ ਪੈਣਾ ਸ਼ੁਰੂ ਹੋ ਗਿਆ ਸੀ। ਜਿਸ ਕਾਰਨ ਸੂਬੇ ਅੰਦਰ ਸੰਘਣੀ ਧੁੰਦ ਕਾਰਨ ਵਿਜੀ ਬਿਲਟੀ 10 ਮੀਟਰ ਤੱਕ ਰਹੀ ਹੈ । ਅੰਮ੍ਰਿਤਸਰ ਜ਼ਿਲ੍ਹਾ ਮੰਗਲ ਵਾਰ ਸਭ ਤੋਂ ਠੰਢਾ ਸ਼ਹਿਰ ਰਿਹਾ ਹੈ। ਇੱਥੇ ਘੱਟੋ-ਘੱਟ ਪਾਰਾ 0.4 ਡਿਗਰੀ ਦਰਜ ਕੀਤਾ ਗਿਆ ਹੈ। ਠੰਡ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਮੌਤ ਖੰਨਾ ਤੇ ਇਕ ਕਪੂਰਥਲਾ ਤੋਂ ਹੋਣਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

error: Content is protected !!