ਹੁਣੇ ਹੁਣੇ ਅੰਬਾਨੀ ਦੀ ਰਿਲਾਇੰਸ ਬਾਰੇ ਕਿਸਾਨਾਂ ਨੂੰ ਲੈ ਕੇ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇ ਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ। ਕਿਸਾਨ ਜਥੇ ਬੰਦੀਆਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਜੀਓ ਟਾਵਰ ਦੇ ਵੀ ਬਿਜਲੀ ਕੁਨੈਕਸਨਾਂ ਨੂੰ ਕੱਟ ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੈ।

ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਕਾਰਨ ਮੁਕੇਸ਼ ਅੰਬਾਨੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅੰਬਾਨੀ ਦੀ ਰਿਲਾਇੰਸ ਬਾਰੇ ਕਿਸਾਨਾਂ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਹਰ ਕੋਈ ਸੁਣ ਕੇ ਹੈਰਾਨ ਹੋ ਗਿਆ ਹੈ।

ਹੁਣ ਕਰਨਾਟਕ ਵਿਚ APMC ਐਕਟ ਵਿਚ ਸੁਧਾਰ ਤੋਂ ਬਾਅਦ ਵੱਡੀ ਕਾਰਪੋਰੇਟ ਕੰਪਨੀ ਤੇ ਕਿਸਾਨਾਂ ਦਰਮਿਆਨ ਇੱਕ ਸੌਦਾ ਹੋਇਆ ਹੈ। ਰਿਲਾਇੰਸ ਰਿਟੇਲ ਲਿਮਟਿਡ ਨੇ ਰਾਯਚੂਰ ਜ਼ਿਲ੍ਹੇ ਦੇ ਸਿੰਧਨੂਰ ਤਾਲੁਕ ਦੇ ਕਿਸਾਨਾਂ ਤੋਂ 1000 ਕੁਇੰਟਲ ਸੋਨਾ ਸੰਸੂ ਮਸੂਰੀ ਝੋਨਾ ਖਰੀਦਣ ਦਾ ਸੌਦਾ ਕੀਤਾ ਹੈ। ਇਸ ਰਿਲਾਇੰਸ ਰਿਟੇਲ ਸਮਝੌਤੇ ਤਹਿਤ ਫਸਲ ਵਿੱਚ 16 ਪ੍ਰਤੀਸ਼ਤ ਤੋਂ ਘੱਟ ਨਮੀ ਹੋਣੀ ਚਾਹੀਦੀ ਹੈ। ਇਸ ਨਾਲ 1100 ਝੋਨੇ ਦੇ ਕਿਸਾਨ ਰਜਿਸਟਰਡ ਹਨ। ਇਸ ਦੀ ਸਰਕਾਰੀ ਕੀਮਤ 1868 ਰੁਪਏ ਪ੍ਰਤੀ ਕੁਇੰਟਲ ਹੈ।

ਜਦ ਕਿ ਕੰਪਨੀ ਵੱਲੋਂ 1950 ਰੁਪਏ ਪ੍ਰਤੀ ਕੁਇੰਟਲ ਕੀਮਤ ਦਿੱਤੀ ਜਾ ਰਹੀ ਹੈ। ਜੋ ਕਿ 82 ਰੁਪਏ ਮੁਨਾਫੇ ਵਾਲੀ ਹੈ। ਤੀਜੀ ਧਿਰ ਗੁਦਾਮ ਵਿੱਚ ਰੱਖੇ ਝੋਨੇ ਦੀ ਗੁਣਵੱਤਾ ਦੀ ਜਾਂਚ ਕਰੇਗੀ। ਇਸ ਸਮੇਂ ਗੁਦਾਮ ਵਿੱਚ 500 ਕੁਇੰਟਲ ਝੋਨਾ ਰੱਖਿਆ ਗਿਆ ਹੈ। ਫਸਲ ਦੀ ਖਰੀਦ ਤੋਂ ਬਾਅਦ ਰਿਲਾਇੰਸ ਐਸ ਐਫ ਪੀ ਸੀ ਨੂੰ ਫਸਲ ਦੀ ਸਾਰੀ ਰਕਮ ਆਨਲਾਈਨ ਅਦਾ ਕਰੇਗੀ। ਜਿਸ ਨਾਲ ਸਿੱਧੀ ਰਕਮ ਕਿਸਾਨਾਂ ਦੇ ਖਾਤੇ ਵਿੱਚ ਆ ਜਾਵੇਗੀ। ਐਸ ਐਫ ਪੀ ਸੀ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ 100 ਪ੍ਰਤੀਸ਼ਤ ਦੇ ਪ੍ਰਤੀ ਟ੍ਰਾਂਜੈਕਸ਼ਨ ਵਿਚ 1. 5% ਕਮਿਸ਼ਨ ਮਿਲੇਗਾ। ਕਿਸਾਨਾਂ ਨੂੰ ਫਸਲ ਪੈਕ ਕਰਨ ਲਈ ਬੋਰੀਆਂ ਸਮੇਤ ਸਿੰਧਨੌਰ ਦੇ ਗੁਦਾਮ ਵਿੱਚ ਜਾਣ ਦਾ ਖਰਚਾ ਅਦਾ ਕਰਨਾ ਪਵੇਗਾ।

error: Content is protected !!