ਹੁਣੇ ਹੁਣੇ ਇਥੇ ਆਇਆ ਵੱਡਾ ਜਬਰਦਸਤ ਭੁਚਾਲ – ਪਈਆਂ ਭਾਜੜਾਂ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਰਨ ਦੁਨੀਆ ਵਿੱਚ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਮੁੜ ਤੋਂ ਕਰੋਨਾ ਕੇਸਾਂ ਦੇ ਵਾਧੇ ਨੂੰ ਲੈ ਕੇ ਸਰਕਾਰ ਵੱਲੋਂ ਫਿਰ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜਿਥੇ ਇਸ ਸਾਲ ਦੀ ਸ਼ੁਰੂਆਤ ਦੌਰਾਨ ਲੋਕਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ ਕਿ ਇਹ ਵਰ੍ਹਾ ਸਭ ਲੋਕਾਂ ਲਈ ਸੁਖ ਸਾਂਤੀ ਲੈ ਕੇ ਆਵੇ। ਕਿਉਂਕਿ ਬੀਤੇ 2 ਸਾਲਾਂ ਦੌਰਾਨ ਜਿਥੇ ਕੋਰੋਨਾ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ ਉਥੇ ਹੀ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਰਿਹਾ।

ਹੁਣ ਇਥੇ ਜ਼ਬਰਦਸਤ ਭੂਚਾਲ ਆਇਆ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਜਬਰਦਸਤ ਭੂਚਾਲ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਆਏ ਭੂਚਾਲ ਦੀ ਤੀਬਰਤਾ ਜਿੱਥੇ ਰਿਕਟਰ ਪੈਮਾਨੇ ਉਪਰ 6.6 ਮਾਪੀ ਗਈ ਹੈ। ਉੱਥੇ ਹੀ ਭੂਚਾਲ ਦਾ ਕੇਂਦਰ ਬਿੰਦੂ ਬਾਂਟੇਨ ਸੂਬ ਦੇ ਤੱਟੀ ਸ਼ਹਿਰ ਲਾਬੁਆਨ ਦੇ ਦੱਖਣ-ਪੱਛਮੀ ਵਿੱਚ 88 ਕਿੱਲੋ ਮੀਟਰ ਦੀ ਦੂਰੀ ਦੇ ਕਰੀਬ ਹਿੰਦ ਮਹਾਂਸਾਗਰ ਵਿੱਚ 37 ਕਿਲੋਮੀਟਰ ਦੀ ਡੂੰਘਾਈ ਤੇ ਦੱਸਿਆ ਗਿਆ ਹੈ।

ਜਿੱਥੇ ਇਸ ਆਏ ਜਬਰਦਸਤ ਭੁਚਾਲ ਨਾਲ ਰਾਜਧਾਨੀ ਜਕਾਰਤਾ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਹਿੱਲ ਗਈਆਂ ਹਨ। ਜਿਸ ਕਾਰਨ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਰਾਜਧਾਨੀ ਵਿੱਚ ਇੱਕ ਕਰੋੜ ਦੀ ਅਬਾਦੀ ਹੈ ਅਤੇ ਉੱਚੀਆਂ ਇਮਾਰਤਾਂ ਵਿੱਚ ਹੀ ਨਿਵਾਸੀ ਰਹਿ ਰਹੇ ਹਨ ਅਤੇ ਇਨ੍ਹਾਂ ਭੁਚਾਲ ਦੇ ਝਟਕਿਆਂ ਕਾਰਨ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਜਿੱਥੇ ਇਹ ਭੂਚਾਲ ਦੇ ਝਟਕੇ ਕੁਝ ਸਕਿੰਟਾਂ ਲਈ ਮਹਿਸੂਸ ਕੀਤੇ ਗਏ ਹਨ।

ਉੱਥੇ ਹੀ ਇਸ ਭੂਚਾਲ ਨੂੰ ਲੈ ਕੇ ਇੰਡੋਨੇਸ਼ੀਆ ਦੇ ਮੌਸਮ ਵਿਗਿਆਨੀਆਂ ਅਤੇ ਜਲਵਾਯੂ ਵਿਗਿਆਨ ,ਅਤੇ ਭੌਤਿਕ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸੁਨਾਮੀ ਦਾ ਕੋਈ ਵੀ ਖਤਰਾ ਇਸ ਭੂਚਾਲ਼ ਦੇ ਕਾਰਣ ਨਹੀਂ ਹੈ। ਜਿਸ ਕਾਰਨ ਲੋਕਾਂ ਵਿੱਚ ਕੁਝ ਰਾਹਤ ਵੇਖੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹਨਾਂ 14 ਦਿਨਾਂ ਦੇ ਦੌਰਾਨ ਕਈ ਜਗਾਹ ਤੇ ਭੂਚਾਲ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।

error: Content is protected !!