ਹੁਣੇ ਹੁਣੇ ਇਥੇ ਵੱਡਾ ਭੂਚਾਲ ਮੱਚੀ ਹਾਹਾਕਾਰ ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਸਮੇਂ ਤੋਂ ਲਗਾਤਾਰ ਕੁਦਰਤੀ ਆਫ਼ਤਾਂ ਆਪਣਾ ਕਹਿਰ ਵਿਖਾਉਣ ਵਿੱਚ ਲੱਗੀਆਂ ਹੋਈਆਂ ਹਨ । ਜਿੱਥੇ ਮਨੁੱਖ ਲਗਾਤਾਰ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਉੱਥੇ ਹੀ ਸਮੇਂ ਸਮੇਂ ਤੇ ਕੁਦਰਤ ਵੀ ਆਪਣਾ ਕਹਿਰ ਵਿਖਾ ਕੇ ਮਨੁੱਖ ਨੂੰ ਉਸ ਦੇ ਕੀਤੇ ਕਰਮਾਂ ਦਾ ਫਲ ਦੇ ਰਹੀ ਹੈ । ਜਿੱਥੇ ਕੋਰੋਨਾ ਮਹਾਂਮਾਰੀ ਨੇ ਆਪਣਾ ਭਿਆਨਕ ਰੂਪ ਧਾਰਦੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਲੈ ਲਈਆਂ । ਉੱਥੇ ਹੀ ਵੱਖ ਵੱਖ ਥਾਂਵਾਂ ਤੇ ਕੁਦਰਤੀ ਆਫ਼ਤਾਂ ਨੇ ਵੀ ਭਿਆਨਕ ਰੂਪ ਧਾਰਦਿਆਂ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ । ਬੀਤੇ ਕੁਝ ਸਮੇਂ ਤੋਂ ਲਗਾਤਾਰ ਕੁਦਰਤੀ ਆਫ਼ਤਾਂ ਦੇ ਨਾਲ ਸਬੰਧਤ ਖ਼ਬਰਾਂ ਬਾਰੇ ਦੁਨੀਆਂ ਭਰ ਦੀਆਂ ਵੱਖ ਵੱਖ ਥਾਂਵਾਂ ਤੋਂ ਸਾਹਮਣੇ ਆ ਰਹੀਆਂ ਹਨ , ਜਿੱਥੇ ਕੁਦਰਤੀ ਆਫ਼ਤਾਂ ਨੇ ਆਪਣਾ ਕਹਿਰ ਵਿਖਾਉਂਦੇ ਹੋਏ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ।

ਹੁਣ ਇਸੇ ਵਿਚਕਾਰ ਇੱਕ ਹੋਰ ਵੱਡੀ ਕੁਦਰਤੀ ਆਫ਼ਤਾਂ ਦੇ ਨਾਲ ਸਬੰਧਤ ਖ਼ਬਰ ਸਾਹਮਣੇ ਆ ਰਹੀ ਹੈ ।ਖ਼ਬਰ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਅਮਰੀਕਾ ਦੇ ਹਵਾਈ ਵਿਚ ਵਿੰਗ ਆਈਲੈਂਡ ਦੇ ਤੱਟ ਨੇੜੇ ਭੂਚਾਲ ਆਇਆ ਹੈ । ਇਸ ਭੂਚਾਲ ਦੀ 6.5 ਤੀਬਰਤਾ ਦੱਸੀ ਜਾ ਰਹੀ ਹੈ । ਜਦੋਂ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੇ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਤਾਂ ਟਾਪੂ ਦੇ ਨਿਵਾਸੀ ਘਬਰਾ ਕੇ ਆਪਣੇ – ਆਪਣੇ ਘਰਾਂ ਦੇ ਵਿਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ।

ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਤੇ ਇਸੇ ਦੌਰਾਨ ਭੂਚਾਲ ਦੇ ਝਟਕਿਆਂ ਦੇ ਨਾਲ ਘਰਾਂ ਚ ਪਿਆ ਸਾਮਾਨ ਡਿੱਗਣਾ ਸ਼ੁਰੂ ਹੋ ਗਿਆ । ਉੱਥੇ ਹੀ ਇਸ ਸੰਬੰਧੀ ਅਮਰੀਕੀ ਭੂ ਗਰਭ ਸਰਵੇਖਣ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਭੂਚਾਲ ਕਰੀਬ ਸਤਾਰਾਂ ਕਿਲੋਮੀਟਰ ਦੀ ਡੂੰਘਾਈ ਵਿਚ ਆਇਆ ਹੈ । ਹੋਨੋਲੁਲੁ ਵਿਚ ਰਾਸ਼ਟਰੀ ਮੌਸਮ ਸੇਵਾ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭੂਚਾਲ ਨਾਲ ਸੁਨਾਮੀ ਦਾ ਕੋਈ ਵੀ ਖਤਰਾ ਨਹੀਂ ਬਣਿਆ ਹੈ ।ਬੇਸ਼ੱਕ ਇਸ ਭੂਚਾਲ ਦੌਰਾਨ ਲੋਕਾਂ ਦੇ ਘਰਾਂ ਦੇ ਵਿੱਚ ਪਏ ਸਾਮਾਨ ਦਾ ਨੁਕਸਾਨ ਹੋਇਆ ।

ਪਰ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਵਿੱਚ ਵੀ ਭੂਚਾਲ ਆਇਆ ਸੀ । ਜਿਸ ਨੇ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਸੀ। ਇਸ ਭੂਚਾਲ ਨੇ ਕਈ ਲੋਕਾਂ ਦੀ ਪਾਕਿਸਤਾਨ ਦੇ ਵਿੱਚ ਜਾਨ ਲਈ ਸੀ ਤੇ ਕਈ ਲੋਕ ਇਸ ਭੂਚਾਲ ਦੀ ਘਟਨਾ ਦੌਰਾਨ ਜ਼ਖ਼ਮੀ ਹੋ ਗਏ ਸੀ । ਇੰਨਾ ਹੀ ਨਹੀਂ ਸਗੋਂ ਇਸ ਭੂਚਾਲ ਦੇ ਕਾਰਨ ਕਈ ਇਮਾਰਤਾਂ ਅਤੇ ਬਿਲਡਿੰਗਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਸਨ । ਇਸੇ ਵਿਚਕਾਰ ਅੱਜ ਅਮਰੀਕਾ ਦੇ ਵਿਚ ਇਸ ਭੂਚਾਲ ਨੇ ਬੇਸ਼ੱਕ ਮਾਲੀ ਨੁਕਸਾਨ ਕੀਤਾ। ਪਰ ਬੇਸ਼ੱਕ ਗਨੀਮਤ ਰਹੀ ਹੈ ਕਿ ਪਾਕਿਸਤਾਨ ਵਰਗੇ ਹਾਲਾਤ ਪੈਦਾ ਹੋਣ ਤੋਂ ਬਚਾਅ ਹੋ ਗਿਆ ।

error: Content is protected !!