ਹੁਣੇ ਹੁਣੇ ਇਥੇ ਹੋਇਆ ਭਿਆਨਕ ਹਵਾਈ ਹਾਦਸਾ, ਹੋਈਆਂ ਮੌਤਾਂ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਹਾਦਸਾ ਭਾਵੇ ਹੀ ਇੱਕ ਛੋਟਾ ਜਿਹਾ ਸਬਦ ਹੈ । ਪਰ ਜੇਕਰ ਇਹ ਭਿਆਨਕ ਰੂਪ ਧਾਰ ਲਵੇ ਤਾਂ ਘਰਾਂ ਦੇ ਘਰ ਤਬਾਹ ਕਰਨ ਲੱਗਾ ਪਿੱਛੇ ਨਹੀਂ ਹੱਟਦਾ । ਜ਼ਿਆਦਾਤਰ ਦੁਨੀਆ ਦੇ ਵਿੱਚ ਜੋ ਵੀ ਹਾਦਸੇ ਵਾਪਰਦੇ ਹਨ ਉਹਨਾਂ ਦਾ ਅਸਲ ਕਾਰਨ ਹੈ ਸਾਡੀਆਂ ਲਾਹਪ੍ਰਵਾਹੀਆਂ ਅਤੇ ਅਣਗਹਿਲੀਆਂ ਹੈ ।। ਕਈ ਵਾਰ ਅਸੀਂ ਕੁਝ ਅਜਿਹੀਆਂ ਲਾਹਪ੍ਰਵਾਹੀਆਂ ਅਤੇ ਅਣਗਹਿਲੀਆਂ ਕਰਦੇ ਹਾਂ ਜਿਸਦਾ ਮੁਆਵਜ਼ਾ ਸਾਨੂੰ ਵੱਡੇ ਹਾਦਸੇ ਦੇ ਰੂਪ ਚ ਮਿਲਦਾ ਹੈ। ਹਾਦਸਾ ਜਿਸ ਵਿਅਕਤੀ ਦੇ ਨਾਲ ਵੀ ਵਾਪਰਦਾ ਹੈ ਉਸਦਾ ਕੁਝ ਨਾ ਕੁਝ ਇਹ ਆਪਣੇ ਨਾਲ ਲੈ ਕੇ ਜ਼ਰੂਰ ਜਾਂਦਾ ਹੈ ।

ਅਜਿਹਾ ਹੀ ਮੰਦਭਾਗਾ ਅਤੇ ਦੁਖਦਾਈ ਹਾਦਸਾ ਵਾਪਰਿਆਂ ਹੈ ਮਾਸਕੋ ਦੇ ਵਿੱਚ ਜਿਥੇ ਇੱਕ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਜਿਸਦੇ ਚਲੱਦੇ ਇਸ ਘਟਨਾ ਦੌਰਾਨ ਕਈ ਲੋਕ ਲਾਪਤਾ ਹੋ ਗਏ। ਜਦਕਿ ਕਈ ਲੋਕਾਂ ਦੀਆਂ ਜਾਨਾਂ ਇਸ ਹਾਦਸੇ ਦੌਰਾਨ ਚਲੀਆਂ ਗਈਆਂ । ਦਰਅਸਲ ਰੂਸ ਦੇ ਪੂਰਬ ‘ਚ ਜਿੱਥੇ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਹੈਲੀਕਾਪਟਰ ਦੇ ਇਕ ਜਵਾਲਾਮੁਖੀ ਖੱਡ ਵਾਲੀ ਡੂੰਘੀ ਝੀਲ ‘ਚ ਡਿੱਗ ਗਈ ਇਸਦੇ ਡਿਗਣ ਦੇ ਕਾਰਨ 8 ਲੋਕਾਂ ‘ਲਾਪਤਾ ਹੋ ਗਏ ਸਨ ਜਿਹਨਾਂ ਦੇ ਵਿੱਚੋ 3 ਲੋਕਾਂ ਦੀਆਂ ਲਾਸ਼ਾਂ ਬਚਾਅ ਕਰਮਚਾਰੀਆਂ ਨੇ ਬਰਾਮਦ ਕਰ ਲਈਆਂ।

ਘਟਨਾ ਦੌਰਾਨ ਇਸ ਹੇਲੀਕਾਪਟਰ ਦੇ ਵਿੱਚ 16 ਲੋਕ ਬੈਠੇ ਹੋਏ ਸਨ । ਜਿਹਨਾਂ ਦੇ ਵਿੱਚੋ ਸਿਰਫ਼ 8 ਲੋਕ ਸੁਰੱਖਿਅਤ ਬਾਹਰ ਨਿਕਲੇ ਅਤੇ 8 ਲੋਕ ਲਾਪਤਾ ਦਸੇ ਜਾ ਰਹੇ ਹਨ। ਜਿਹਨਾਂ ਦੇ ਵਿਚੋਂ ਬਾਕੀ 8 ਲੋਕਾਂ ਦੇ ਵਿੱਚ 3 ਦੀ ਮੌਤ ਹੋ ਚੁੱਕੀ ਹੈ । ਓਥੇ ਹੀ ਰੂਸੀ ਐਮਰਜੈਂਸੀ ਦੇ ਵਲੋਂ ਇਸ ਪੂਰੀ ਘਟਨਾ ਨੂੰ ਵੇਖਦੇ ਹੋਏ ਇਸ ਪੂਰੀ ਸਥਿਤੀ ਨੂੰ ਲੈ ਕੇ ਮੰਤਰਾਲਾ ਨੇ ਕਿਹਾ ਕਿ ਉਸ ਦੇ ਕਰਮਚਾਰੀਆਂ ਨੇ ਝੀਲ ਦੇ ਤਲ ਤੋਂ ਹੈਲੀਕਾਪਟਰ ਦੇ ਪਾਇਲਟ ਸਮੇਤ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕੱਢਿਆ, ਜਦਕਿ ਬਾਕੀ 5 ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ।

ਓਹਨਾ ਦੱਸਿਆ ਕਿ ਜਿਥੇ ਹਾਦਸਾਗ੍ਰਸਤ ਹੈਲੀਕਾਪਟਰ ਡਿੱਗ ਗਿਆ ਸੀ ਉਸਤੋਂ 120 ਮੀਟਰ ਦੀ ਡੂੰਘਾਈ ‘ਚ ਪਿਆ ਸੀ। ਇਸ ਘਟਨਾ ਦੌਰਾਨ ਜੋ ਲੋਕ ਜ਼ਖਮੀ ਹੋਏ ਸਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ । ਇਸ ਹਾਦਸੇ ਕਾਰਨ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

error: Content is protected !!