ਹੁਣੇ ਹੁਣੇ ਇੰਗਲੈਂਡ ਚ 2 ਰੇਲਾਂ ਆਪਸ ਚ ਟਕਰਾਈਆਂ ਮੱਚੀ ਹਾਹਾਕਾਰ – ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਵਾਪਰਨ ਵਾਲੇ ਹਾਦਸਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਵਿਚ ਆਏ ਹਨ। ਉੱਥੇ ਹੀ ਆਏ ਦਿਨ ਵਾਪਰ ਰਹੇ ਹਾਦਸਿਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਜਿੱਥੇ ਇਨਸਾਨ ਵੱਲੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸਫ਼ਰ ਤੈਅ ਕਰਨ ਵਾਸਤੇ ਵੱਖ-ਵੱਖ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਰੇਲ ਵਿੱਚ ਸਫਰ ਨੂੰ ਵਧੇਰੇ ਸੁਰੱਖਿਅਤ ਅਤੇ ਆਨੰਦਮਈ ਮੰਨਿਆ ਜਾਂਦਾ ਹੈ, ਜਿਸ ਦੇ ਜ਼ਰੀਏ ਉਹ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਨ।

ਉੱਥੇ ਹੀ ਵਾਪਰਨ ਵਾਲੇ ਭਿਆਨਕ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹੁਣ ਇੰਗਲੈਂਡ ਵਿੱਚ ਦੋ ਰੇਲਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਹਾਹਾਕਾਰ ਮਚ ਗਈ ਹੈ ਜਿੱਥੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਜਾਰੀ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੰਡਨ ਦੇ ਸੈਲਸਬਰੀ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਟ੍ਰੇਨਾਂ ਦੀ ਆਮੋ-ਸਾਹਮਣੇ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਨੂੰ ਇਕ ਵੱਡਾ ਹਾਦਸਾ ਐਲਾਨ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ।

ਵਾਪਰੇ ਇਸ ਭਿਆਨਕ ਹਾਦਸੇ ਵਿਚ 17 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜੋ ਗੰ-ਭੀ-ਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਰੇਲ ਗੱਡੀ ਸੁਰੰਗ ਵਿੱਚੋਂ ਬਾਹਰ ਨਿਕਲ ਰਹੀ ਸੀ, ਉਸ ਸਮੇਂ ਇਸ ਟਰੇਨ ਦੀ ਟੱਕਰ ਕਿਸੇ ਚੀਜ਼ ਨਾਲ ਹੋ ਗਈ, ਉਸ ਤੋਂ ਬਾਅਦ ਸਾਹਮਣੇ ਆ ਰਹੀ ਟ੍ਰੇਨ ਸਿਗਨਲ ਨਾ ਮਿਲਣ ਦੀ ਸਮੱਸਿਆ ਕਾਰਨ ਇਸ ਦੇ ਨਾਲ ਟਕਰਾ ਗਈ। ਦੱਸਿਆ ਗਿਆ ਹੈ ਕਿ ਵਾਪਰੇ ਇਸ ਭਿਆਨਕ ਹਾਦਸੇ ਤੋਂ ਬਾਅਦ ਅਜੇ ਤੱਕ ਰਾਹਤ ਕਾਰਜ ਜਾਰੀ ਹਨ।

ਉੱਥੇ ਹੀ ਇਸ ਟਰੇਨ ਵਿੱਚ ਸਫਰ ਕਰ ਰਹੇ ਇਕ ਯਾਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਅਚਾਨਕ ਹੀ ਵਾਪਰ ਗਈ ਅਤੇ ਸਭ ਕੁਝ ਕਾਲਾ ਹੋ ਗਿਆ ਅਤੇ ਲਾਲ ਚਮਕ ਸਾਹਮਣੇ ਆਈ ਤੇ ਲੋਕਾਂ ਨੂੰ ਕੁਝ ਵੀ ਸਮਝ ਨਾ ਆਇਆ। ਟ੍ਰੇਨ ਵਿੱਚ ਅਚਾਨਕ ਕੁਝ ਸੈਕਿੰਡ ਦੇ ਅੰਦਰ ਹੀ ਹਲਚਲ ਪੈਦਾ ਹੋ ਗਈ, ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਆਇਆ।

error: Content is protected !!