ਹੁਣੇ ਹੁਣੇ ਇੰਡੀਆ ਚ ਆਸਮਾਨ ਚ ਉਡੇ ਹਵਾਈ ਜਹਾਜ ਨਾਲ ਟਕਰਾਈ ਇਹ ਚੀਜ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਹਵਾਈ ਸਫ਼ਰ ਨੂੰ ਸਭ ਤੋਂ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ। ਜਿਸ ਨਾਲ ਕਈ ਘੰਟਿਆ ਦੀ ਦੁਰੀ ਕੁਝ ਸਮੇਂ ਵਿਚ ਹੀ ਤੈਅ ਹੋ ਜਾਂਦੀ ਹੈ। ਉੱਥੇ ਹੀ ਇਸ ਹਵਾਈ ਸਫਰ ਦੌਰਾਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਣ ਦਾ ਡਰ ਵੀ ਬਣਿਆ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਲਦੀ ਹੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਹਵਾਈ ਸਫ਼ਰ ਕੀਤਾ ਜਾਂਦਾ ਹੈ। ਉੱਥੇ ਹੀ ਕਈ ਲੋਕਾਂ ਨੂੰ ਰਸਤੇ ਵਿੱਚ ਹੋਣ ਵਾਲੇ ਕਈ ਹਾਦਸਿਆਂ ਦਾ ਸ਼ਿਕਾਰ ਵੀ ਹੋਣਾ ਪੈ ਜਾਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਅੰਦਰ ਬਹੁਤ ਸਾਰੇ ਭਿਆਨਕ ਹਵਾਈ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।

ਜਿਨ੍ਹਾਂ ਵਿਚ ਕਈ ਹਾਦਸਿਆਂ ਦੌਰਾਨ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨਾਲ ਦੇਸ਼ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪੈਂਦਾ ਹੈ ਅਤੇ ਹਵਾਈ ਸਫਰ ਕਰਨ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਇੰਡੀਆ ਵਿਚ ਅਸਮਾਨ ਵਿਚ ਉਡੇ ਹਵਾਈ ਜਹਾਜ਼ ਨਾਲ ਇੱਕ ਚੀਜ਼ ਟਕਰਾਉਣ ਕਾਰਨ ਭਾਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰਨ ਦਾ ਸਮਾਚਾਰ ਛੱਤੀਸਗੜ੍ਹ ਰਾਏਪੁਰ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਏਅਰ ਇੰਡੀਆ ਦਾ ਇੱਕ ਜਹਾਜ਼ 189 ਯਾਤਰੀਆਂ ਨੂੰ ਲੈ ਕੇ ਉਡਾਣ ਭਰ ਰਿਹਾ ਸੀ। ਜਿਸ ਨਾਲ ਹਾਦਸਾ ਵਾਪਰ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਏਪੁਰ ਦੇ ਹਵਾਈ ਅੱਡੇ ਉਪਰੋਂ ਦਿੱਲੀ ਜਾਣ ਲਈ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰ ਰਿਹਾ ਸੀ। ਉਸ ਸਮੇਂ ਹੀ ਇੱਕ ਪੰਛੀ ਦੇ ਟਕਰਾ ਜਾਣ ਕਾਰਨ , ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਨੀ ਪਈ। ਇਸ ਐਮਰਜੈਂਸੀ ਸਥਿਤੀ ਵਿੱਚ ਕੀਤੀ ਗਈ ਲੈਂਡਿੰਗ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ।

ਉਸ ਤੋਂ ਬਾਅਦ ਦਿੱਲੀ ਤੋ ਹੋਰ ਜਹਾਜ਼ ਮੰਗਵਾ ਕੇ ਉਸ ਦੇ ਜਰੀਏ ਯਾਤਰੀਆਂ ਨੂੰ ਰਾਏਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਇਸ ਜਹਾਜ਼ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਇੰਜੀਨੀਅਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਜਹਾਜ਼ ਨਾਲ ਪੰਛੀ ਟਕਰਾ ਗਿਆ ਸੀ ਜਿਸ ਦੇ ਅਵਸ਼ੇਸ਼ ਪ੍ਰਾਪਤ ਹੋਏ ਹਨ। ਜਿਸ ਕਾਰਨ ਉਸ ਜਹਾਜ਼ ਦੀ ਉਡਾਣ ਨੂੰ ਰੱਦ ਕੀਤਾ ਗਿਆ। ਇਸ ਜਹਾਜ਼ ਵਿਚ ਜਿੱਥੇ ਯਾਤਰੀਆਂ ਨਾਲ ਕੇਂਦਰੀ ਰਾਜ ਮੰਤਰੀ ਰੇਣੂਕਾ ਸਿੰਘ ਵੀ ਸ਼ਾਮਲ ਸਨ। ਇਸ ਹਾਦਸੇ ਵਿਚ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

error: Content is protected !!