ਹੁਣੇ ਹੁਣੇ ਇੰਡੀਆ ਦੇ ਗਵਾਂਢ ਚ ਹੋਇਆ ਹਵਾਈ ਹਾਦਸਾ ਹੋਈਆਂ ਮੌਤਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆ ਵਿਚ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਥੇ ਹਾਦਸਿਆ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਅਤੇ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਕਮੀ ਉਨ੍ਹਾਂ ਦੇ ਖੇਤਰਾਂ ਅਤੇ ਪਰਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜੇਹੇ ਹਾਦਸੇ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਕਾਰਨ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ। ਦੁਨੀਆਂ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਆਖਿਰ ਤੱਕ ਬਹੁਤ ਸਾਰੇ ਹਵਾਈ ਹਾਦਸੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ।

ਅਚਾਨਕ ਹੀ ਵਾਪਰਨ ਵਾਲੇ ਇਨਾਂ ਹਵਾਈ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਹਾਦਸੇ ਹਵਾਈ ਫੌਜ ਦੇ ਜਹਾਜ਼ਾਂ ਨਾਲ ਵਾਪਰੇ ਹਨ। ਹੁਣ ਇੰਡੀਆ ਦੇ ਗਵਾਂਢ ਵਿੱਚ ਹਵਾਈ ਹਾਦਸਾ ਹੋਣ ਕਾਰਨ ਹੋਈਆਂ ਮੌਤਾਂ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਗੁਜਰਾਤ ਦੇ ਨੇੜੇ ਹੋਇਆ ਹੈ ਜਿੱਥੇ ਇਸਦੇ ਕ੍ਰੈਸ਼ ਹੋਣ ਕਾਰਨ ਦੋ ਮੌਤਾਂ ਹੋਈਆਂ ਹਨ।

ਇਹ ਜਹਾਜ਼ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਸੀ, ਜਿਸ ਨੇ ਰੌਜ਼ਾਨਾ ਦੀ ਤਰ੍ਹਾਂ ਹੀ ਟ੍ਰੇਨਿੰਗ ਦੇ ਲਈ ਉਡਾਣ ਭਰੀ ਸੀ। ਉੱਥੇ ਹੀ ਦੱਸਿਆ ਗਿਆ ਹੈ ਕਿ ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇਸ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਫੌਜ ਦਾ ਇਹ ਜਹਾਜ ਪਾਕਿਸਤਾਨ ਦੇ ਪੰਜਾਬ ਸੂਬੇ ਅਧੀਨ ਆਉਂਦੇ ਸ਼ਹਿਰ ਗੁਜਰਾਤ ਵਿਚ ਹਾਦਸਾਗ੍ਰਸਤ ਹੋਇਆ ਹੈ। ਜਿੱਥੇ ਸੋਮਵਾਰ ਨੂੰ ਰੁਟੀਨ ਟਰੇਨਿੰਗ ਮਿਸ਼ਨ ਦੌਰਾਨ ਇਹ ਜਹਾਜ਼ ਕ੍ਰੈਸ਼ ਹੋਇਆ , ਇਸ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ।

ਜਿਹਨਾਂ ਦੀ ਪਹਿਚਾਣ ਪਾਇਲਟ ਮੇਜਰ ਉਮਰ ਤੇ ਇੱਕ ਲੈਫਟੀਨੈਂਟ ਪਾਇਲਟ ਫੈਜ਼ਾਨ ਵਜੋਂ ਹੋਈ ਹੈ। ਉਥੇ ਹੀ ਇਹਨਾਂ ਬਾਰੇ ਆਈ. ਐੱਸ. ਪੀ. ਆਰ. ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ, ਕਿ “ਮੇਜਰ ਉਮਰ ਗੁਜਰਾਤ (ਪਾਕਿਸਤਾਨ) ਦਾ ਵਸਨੀਕ ਅਤੇ ਦੂਜਾ ਪਾਇਲਟ ਚੱਕਵਾਲ ਦਾ ਰਹਿਣ ਵਾਲਾ ਸੀ।” ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!