ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ- ਟਰੂਡੋ ਕਰਨ ਜਾ ਰਿਹਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਸਾਲ 2019 ਦੇ ਵਿੱਚ ਕਰੋਨਾ ਦੀ ਹੋਈ ਉਤਪਤੀ ਨੇ ਪੂਰੇ ਸੰਸਾਰ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿਸ ਕਾਰਨ ਸਾਰੇ ਵਿਸ਼ਵ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਕੋਈ ਵੀ ਦੇਸ਼ ਇਸ ਕਰੋਨਾ ਦੀ ਚਪੇਟ ਤੋਂ ਬਚ ਨਹੀਂ ਸਕਿਆ। ਇਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੇ ਗਈਆਂ। ਮੁੜ ਤੋਂ ਦੁਬਾਰਾ ਸ਼ੁਰੂ ਹੋਈ ਦੂਜੀ ਲਹਿਰ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਤਾਲਾਬੰਦੀ ਕੀਤੀ ਜਾ ਰਹੀ ਹੈ। ਤਾਂ ਜੋ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

ਕਰੋਨਾ ਨੇ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਕੈਨੇਡਾ ਤੋਂ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ ਇਕ ਐਲਾਨ ਕੀਤਾ ਜਾ ਰਿਹਾ ਹੈ। ਕੈਨੇਡਾ ਨੇ ਬ੍ਰਿਟੇਨ ਵਿੱਚ ਕਰੋਨਾ ਦੇ ਨਵੇ ਸਟਰੇਨ ਨੂੰ ਵੇਖਦੇ ਹੋਏ ਪਹਿਲਾਂ ਹੀ ਆਪਣੀਆਂ ਸਰਹੱਦਾਂ ਤੇ ਸਖਤੀ ਹੋਰ ਵਧਾ ਦਿੱਤੀ ਹੈ। ਕੈਨੇਡਾ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੌਮਾਂਤਰੀ ਉਡਾਨਾਂ ਉੱਪਰ ਪਾਬੰਦੀ ਲਾ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਹੁਣ ਬਰਾਜ਼ੀਲ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਸਭ ਲੋਕਾਂ ਵਿੱਚ ਚਿੰਤਾ ਨੂੰ ਵਧਾ ਦਿੱਤਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੰਤਰੀ ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ ਹੀ ਫੈਸਲੇ ਲਏ ਜਾ ਰਹੇ ਹਨ। ਜੋ ਹਰ ਸਰਗਰਮੀ ਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸ਼ਖਤੀ ਵਧਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਦਾਖਲ ਹੋਣ ਵਾਲੇ ਯਾਤਰੀਆਂ ਨੂੰ 14 ਦਿਨ ਲਈ ਇਕਾਂਤਵਾਸ ਵਿੱਚ ਰਹਿਣ ਦਾ ਆਦੇਸ਼ ਵੀ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ। ਯਾਤਰੀਆਂ ਕੋਲ ਸਫ਼ਰ ਕਰਨ ਤੋਂ ਪਹਿਲਾਂ ਕਰੋਨਾ ਨੈਗਟਿਵ ਰਿਪੋਰਟ ਦਾ ਹੋਣਾ ਵੀ ਜ਼ਰੂਰੀ ਕੀਤਾ ਗਿਆ ਹੈ।

ਕੌਮਾਂਤਰੀ ਯਾਤਰਾ ਤੇ ਵੀ ਸਖਤੀ ਵਧਾਈ ਜਾ ਸਕਦੀ ਹੈ। ਜਿਸ ਲਈ ਜ਼ਰੂਰੀ ਹੋਣ ਤੇ ਹੀ ਕੁਝ ਉਡਾਣਾ ਤੇ ਪਾਬੰਦੀ ਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਯੂਕੇ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਆਰਜ਼ੀ ਤੌਰ ਤੇ ਪਾਬੰਦੀ ਲਾਈ ਹੋਈ ਹੈ। 50 ਤੋਂ ਵਧੇਰੇ ਦੇਸ਼ਾਂ ਵੱਲੋਂ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਸੀ। ਕਿਉਕਿ ਬ੍ਰਿਟੇਨ ਵਿਚ ਮਿਲਣ ਵਾਲਾ ਕਰੋਨਾ ਦਾ ਨਵਾਂ ਰੂਪ ਪਹਿਲਾਂ ਵਾਲੇ ਕਰੋਨਾ ਤੋਂ ਵੀ ਜ਼ਿਆਦਾ ਖ-ਤ-ਰ-ਨਾ-ਕ ਹੈ।

error: Content is protected !!