ਹੁਣੇ ਹੁਣੇ ਕਨੇਡਾ ਤੋਂ ਟਰੂਡੋ ਨੇ ਕਰਤਾ ਇਹ ਵੱਡਾ ਐਲਾਨ – ਸਾਰੀ ਦੁਨੀਆ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਅਫ਼ਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਾਹੌਲ ਕਾਫੀ ਗਰਮਾਇਆ ਹੋਇਆ ਹੈ । ਬਹੁਤ ਸਾਰੇ ਲੋਕ ਅਫਗਾਨਿਸਤਾਨ ਦੀ ਧਰਤੀ ਉੱਤੇ ਫਸੇ ਹੋਏ ਨੇ । ਤੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਆਂ ਹੈ । ਅਫ਼ਗਾਨਿਸਤਾਨ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਫੌਜਾਂ ਤੈਨਾਤ ਨੇ ਤਾਂ ਅਫ਼ਗਾਨਿਸਤਾਨ ਚ ਫਸੇ ਨਾਗਰਿਕਾਂ ਨੂੰ ਸੁਰੱਖਿਆ ਪੂਰਬਕ ਵਾਪਸ ਲਿਆਇਆ ਜਾ ਸਕੇ । ਲਗਾਤਾਰ ਹੀ ਵੱਖ ਵੱਖ ਦੇਸ਼ਾਂ ਦੀਆਂ ਫੌਜਾਂ ਦੇ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਨੇ ਪਰ ਤਾਲਿਬਾਨ ਦੇ ਵੱਲੋਂ ਫ਼ੌਜਾਂ ਦੇ ਇਨ੍ਹਾਂ ਕਾਰਜਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਤਾਲਿਬਾਨ ਦੇ ਵੱਲੋਂ ਫੌਜਾਂ ਨੂੰ 31 ਅਗਸਤ ਤੱਕ ਤਾਲਿਬਾਨ ਚੋਂ ਜਾਣ ਦੇ ਹੁਕਮ ਵੀ ਦਿੱਤੇ ਗਏ ਨੇ ਇਸੇ ਦੇ ਚੱਲਦੇ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ,ਜਿੱਥੇ ਹੁਣ ਅਫਗਾਨਿਸਤਾਨ ਚ ਤੈਨਾਤ ਕੈਨੇਡਾ ਦੀ ਮਿਲਟਰੀ 31 ਅਗਸਤ ਤੋਂ ਬਾਅਦ ਵੀ ਉੱਥੇ ਹੀ ਤਾਇਨਾਤ ਰਹੇਗੀ ਤੇ ਲਗਾਤਾਰ ਹੀ ਸੁਰੱਖਿਆ ਕਾਰਜ ਉਨ੍ਹਾਂ ਦੇ ਵੱਲੋਂ ਕੀਤੇ ਜਾਣਗੇ ਇਸ ਦੀ ਜਾਣਕਾਰੀ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦਿੱਤੀ ਗਈ ਹੈ । ਟਰੂਡੋ ਦਾ ਬਿਆਨ ਜੀ-7 ਦੀ ਮੰਗਲਵਾਰ ਨੂੰ ਬੈਠਕ ਕੀਤੀ ਜਿਸ ਵਿਚ ਨੇਤਾਵਾਂ ਨੇ 31 ਅਗਸਤ ਦੀ ਸਮੇਂ ਸੀਮਾ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ।

ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਅਫ਼ਗਾਨਿਸਤਾਨ ਦੇ ਵਿੱਚ ਜੋ ਮਿਲਟਰੀ ਤਾਇਨਾਤ ਹੈ ਕੈਨੇਡਾ ਦੀ ਉਹ 31 ਅਗਸਤ ਤੋਂ ਬਾਅਦ ਵੀ ਉੱਥੇ ਹੀ ਤੈਨਾਤ ਰਹੇਗੀ ਤੇ ਉਨ੍ਹਾਂ ਦੇ ਵੱਲੋਂ ਲਗਾਤਾਰ ਸੁ-ਰੱ-ਖਿ-ਆ ਕਾਰਜ ਕੀਤੇ ਜਾਣਗੇ, ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਵੀ ਲਗਾਤਾਰ ਤੈਨਾਤ ਨੇ ਜਿਨ੍ਹਾਂ ਨੂੰ ਤਾਲਿਬਾਨ ਦੇ ਵੱਲੋਂ 31 ਅਗਸਤ ਤੱਕ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸੀ । ਅਮਰੀਕਾ ਦੇ ਵੱਲੋਂ ਇਨ੍ਹਾਂ ਹੁਕਮਾਂ ਤੇ ਸਹਿਮਤੀ ਜਤਾਈ ਗਈ ਸੀ । ਇਸ ਦਾ ਮਤਲਬ ਹੁਣ ਅਮਰੀਕੀ ਫ਼ੌਜਾਂ 31 ਅਗਸਤ ਤੋਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਕਰ ਸਕਦੇ ਹਨ ।

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਤੱਕ ਹਾਲਾਤ ਸਾਥ ਦੇਣਗੇ, ਕੈਨੇਡਾ ਬਚਾਅ ਮੁਹਿੰਮ ਦੀਆਂ ਉਡਾਣਾਂ ਸੰਚਾਲਿਤ ਕਰਦਾ ਰਹੇਗਾ। ਅਫਗਾਨਿਸਤਾਨ ਦੇ ਵਿਚ ਸਥਿਤੀ ਲਗਾਤਾਰ ਨਾਜ਼ੁਕ ਬਣਦੀ ਜਾ ਰਹੀ ਹੈ । ਵੱਖ ਵੱਖ ਦੇਸ਼ਾਂ ਦੇ ਨਾਗਰਿਕ ਅਫ਼ਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ । ਤੇ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਨਾਗਰਿਕਾਂ ਦੇ ਬਚਾਅ ਦੇ ਲਈ ਉਥੇ ਫੌਜਾਂ ਤਾਇਨਾਤ ਕੀਤੀਆਂ ਗਈਆਂ ਹਨ ।

error: Content is protected !!