ਹੁਣੇ ਹੁਣੇ ਕਿਸਾਨ ਅੰਦੋਲਨ ਤੋਂ ਆਈ ਵੱਡੀ ਮਾੜੀ ਖਬਰ ਹੋਇਆ ਮੌਤ ਦਾ ਤਾਂਡਵ ਕਈ ਮਰੇ, ਫੂਕੀਆਂ ਗਈਆਂ ਗੱਡੀਆਂ – ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਸਾਲ ਤੋਂ ਹੀ ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉਥੇ ਹੀ ਤਿੰਨ ਵਿਵਾਦਤ ਕਾਨੂੰਨ ਨੂੰ ਲਾਗੂ ਕਰਨ ਵਾਲੀ ਭਾਜਪਾ ਸਰਕਾਰ ਦਾ ਵੀ ਦੇਸ਼ ਦੇ ਸਾਰੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦੇ ਚਲਦੇ ਹੋਏ ਜਿਥੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਸੂਬਿਆਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਉਥੇ ਹੀ ਕਿਸਾਨਾਂ ਵੱਲੋਂ ਭਾਜਪਾ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਕੇ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਭਾਜਪਾ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਜਿਸ ਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ।

ਹੁਣ ਕਿਸਾਨ ਅੰਦੋਲਨ ਤੋਂ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਮੌਤ ਦਾ ਤਾਂਡਵ ਹੋਇਆ ਹੈ 3 ਲੋਕ ਮਰੇ ਹਨ ਅਤੇ ਕਈ ਗੱਡੀਆਂ ਵੀ ਫੂਕੀਆ ਗਈਆਂ ਹਨ। ਇਹ ਘਟਨਾ ਯੂਪੀ ਦੇ ਲਖੀਮਪੁਰ ਖੀਰੀ ਦੇ ਬਨਬੀਰਪੁਰ ਤੋਂ ਸਾਹਮਣੇ ਆਈ ਹੈ। ਜਿਥੇ ਕਿਸਾਨਾਂ ਦੇ ਵਿਰੋਧ ਕੀਤੇ ਜਾਣ ਤੇ ਉਨ੍ਹਾਂ ਉਪਰ ਗੱਡੀ ਚੜ੍ਹਾ ਦਿੱਤੀ ਗਈ ਹੈ ਜਿਸ ਵਿਚ ਤਿੰਨ ਲੋਕ ਮਾਰੇ ਗਏ ਹਨ। ਇਹ ਘਟਨਾ ਉਸ ਸਮੇਂ ਘਟੀ ਹੈ ਜਦੋਂ ਉਪ ਮੁੱਖ ਮੰਤਰੀ ਨੂੰ ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਤੇ ਤਿਕੁਨੀਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਜਿੱਥੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਵੱਲੋਂ ਇਕ ਜਗ੍ਹਾ ਤੇ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਸੀ ਜਿਸ ਵਾਸਤੇ ਨੀਂਹ ਪੱਥਰ ਰੱਖਣ ਆਏ ਸਨ। ਜਿਸ ਦੀ ਜਾਣਕਾਰੀ ਕਿਸਾਨਾਂ ਨੂੰ ਮਿਲ ਗਈ ਅਤੇ ਉਨ੍ਹਾਂ ਵੱਲੋਂ ਉਸ ਜਗ੍ਹਾ ਉਪਰ ਜਾ ਕੇ ਉਸ ਦੇ ਆਉਣ ਤੇ ਉਸ ਦਾ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਕਿਸਾਨਾਂ ਅਤੇ ਭਾਜਪਾ ਦੇ ਵਰਕਰਾਂ ਵਿਚਕਾਰ ਝੜਪ ਹੋ ਗਈ। ਉੱਥੇ ਹੀ ਕਿਸੇ ਵੱਲੋਂ ਕੁਝ ਕਿਸਾਨਾਂ ਉਪਰ ਗੱਡੀ ਚੜ੍ਹਾ ਦਿੱਤੀ ਗਈ ਹੈ ਜਿਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਉਹ ਵਿਅਕਤੀ ਕੌਣ ਸੀ, ਉਥੇ ਹੀ ਇਸ ਹਾਦਸੇ ਵਿੱਚ ਤਿੰਨ ਕਿਸਾਨ ਮਾਰੇ ਗਏ ਹਨ ਅਤੇ ਕਈ ਲੋਕ ਜ਼ਖਮੀ ਹੋਏ ਹਨ।

ਉਥੇ ਹੀ ਸਥਿਤੀ ਇੰਨੀ ਜਿਆਦਾ ਖ਼ਰਾਬ ਹੋ ਗਈ ਕਿ ਗੁੱਸੇ ਵਿੱਚ ਆਏ ਕਿਸਾਨਾਂ ਵੱਲੋਂ ਵੀ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਘਟਨਾ ਸਥਾਨ ਉਪਰ ਰਵਾਨਾ ਹੋ ਗਏ ਹਨ। ਉਥੇ ਹੀ ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੋਏ ਪੁਲੀਸ ਦਸਤਿਆਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਲਖਨਊ ਦੇ ਕਮਿਸ਼ਨਰ ਅਤੇ ਆਈ ਜੀ ਵੀ ਘਟਨਾ ਸਥਾਨ ਲਈ ਰਵਾਨਾ ਹੋਏ ਹਨ।ਕਿਸਾਨ ਯੂਨੀਅਨਾਂ ਵੱਲੋਂ ਕਿਸਾਨਾਂ ਉਪਰ ਕਾਰ ਚੜਾਉਣ ਵਾਲੇ ਦੀ ਪਹਿਚਾਣ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਵਜੋਂ ਟਵੀਟ ਕਰਕੇ ਦਿੱਤੀ ਗਈ ਹੈ।

error: Content is protected !!