ਹੁਣੇ ਹੁਣੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਕਿਸਾਨੀ ਸੰਘਰਸ਼ ਜ਼ੋਰ ਫੜਦਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ। ਮੋਦੀ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਿਥੇ ਰੱਦ ਕਰਨ ਤੋਂ ਇਨਕਾਰ ਕੀਤਾ ਗਿਆ ਹੈ ,ਉਥੇ ਹੀ ਹੁਣ 26 ਜਨਵਰੀ ਦੀ ਘਟਨਾ ਤੋਂ ਬਾਅਦ ਅਤੇ ਸਰਹੱਦਾਂ ਉਪਰ ਵਧੀ ਹੋਈ ਕਿਸਾਨਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮੁੜ ਤੋਂ ਗਲ ਬਾਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਪਰ ਕਿਸਾਨ ਜਥੇਬੰਦੀਆਂ ਵੱਲੋਂ ਗੱਲ ਬਾਤ ਲਈ ਅਜੇ ਕੋਈ ਸਹਿਮਤੀ ਨਹੀਂ ਜਤਾਈ ਗਈ ਹੈ।

ਉੱਥੇ ਹੀ ਸਭ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ 26 ਜਨਵਰੀ ਦੀ ਘਟਨਾ ਵਿਚ ਗ੍ਰਿਫਤਾਰ ਕੀਤੇ ਗਏ ਸਭ ਕਿਸਾਨਾਂ ਨੂੰ ਛੱਡਣ ਦੀ ਗੱਲ ਆਖੀ ਹੈ। ਉੱਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਸੰਸਦ ਦੇ ਵਿਚ ਜਿੱਥੇ ਬਜਟ ਸੈਸ਼ਨ ਦਾ ਆਰੰਭ ਹੋ ਚੁੱਕਾ ਹੈ। ਉੱਥੇ ਹੀ ਕਿਸਾਨਾਂ ਦਾ ਮੁੱਦਾ ਵੀ ਉਠਾਇਆ ਹੈ, ਜਿੱਥੇ ਐਮ ਐਸ ਪੀ ਪਹਿਲਾ ਨਾਲੋ ਡੇਢ ਗੁਣਾ ਜਿਆਦਾ ਕੀਤੇ ਜਾਣ ਦੀ ਗੱਲ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਗਏ ਅੱਜ ਆਪਣੇ ਬਜਟ ਵਿੱਚ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ। ਤਾਂਹੀ 2021 ਇਤਿਹਾਸਕ ਸਾਲ ਹੋਣ ਜਾ ਰਿਹਾ ਹੈ। ਸਰਕਾਰ ਵੱਲੋਂ ਅਗਲੇ ਵਰ੍ਹੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਅਤੇ 80 ਮਿਲੀਅਨ ਪਰਿਵਾਰਾਂ ਨੂੰ ਕਈ ਮਹੀਨਿਆਂ ਤੱਕ ਮੁਫਤ ਰਸੋਈ ਗੈਸ, 40 ਮਿਲੀਅਨ ਤੋਂ ਵਧੇਰੇ ਕਿਸਾਨਾਂ, ਮਹਿਲਾਵਾਂ, ਗਰੀਬਾਂ ਲਈ ਸਿੱਧੀ ਨਗਦ ਰਾਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 63 ਹਜ਼ਾਰ ਕਰੋੜ ਰੁਪਏ 2013- 14 ਵਿਚ ਝੋਨੇ ਦੀ ਖਰੀਦ ਤੇ ਖਰਚੇ ਗਏ ਸਨ।

ਜੋ ਵੱਧ ਕੇ ਇਸ ਵਾਰ 1 ਲੱਖ, 45 ਹਜ਼ਾਰ ਕਰੋੜ ਹੋ ਗਏ ਹਨ। ਜਿਸ ਦਾ ਫਾਇਦਾ 1.2 ਕਰੋੜ ਕਿਸਾਨਾਂ ਨੂੰ ਹੋਇਆ ਤੇ ਇਸ ਵਾਰ 1.5 ਕਰੋੜ ਕਿਸਾਨਾਂ ਨੂੰ ਹੋਵੇਗਾ। ਇਸ ਤਰ੍ਹਾਂ ਹੀ ਕਣਕ ਤੇ 2020-21 ਵਿੱਚ 43 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ। ਵਿੱਤ ਮੰਤਰੀ ਸੀਤਾਰਮਨ ਵੱਲੋਂ ਦੱਸਿਆ ਗਿਆ ਹੈ ਕਿ ਡੇਢ ਗੁਣਾ ਜਿਆਦਾ ਐਮ ਐਸ ਪੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਜਿਸ ਦੇ ਤਹਿਤ ਸਾਲ 2021 ਵਿੱਚ 75,100 ਕਰੋੜ ਰੁਪਏ ਵੰਡੇ ਗਏ।

error: Content is protected !!