ਹੁਣੇ ਹੁਣੇ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਅਚਾਨਕ ਇਸ ਕਾਰਨ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੋਰੋਨਾ ਦੀ ਦੂਜੀ ਲਹਿਰ ਬਹੁਤ ਸਾਰੇ ਕਲਾਕਾਰਾਂ ਦੇ ਲਈ , ਖਿਡਾਰੀਆਂ ਦੇ ਲਈ , ਅਦਾਕਾਰਾਂ ਦੇ ਲਈ ਕਾਫ਼ੀ ਭਾਰੀ ਰਹੀ ਹੈ । ਕਈ ਵੱਡੀਆਂ ਹਸਤੀਆਂ ਨੇ ਕਰੋਨਾ ਦੀ ਦੂਜੀ ਲਹਿਰ ਵਿੱਚ ਆਪਣੀਆਂ ਜਾਨਾ ਗਵਾ ਦਿੱਤੀਆਂ । ਹਰ ਰੋਜ਼ ਹੀ ਖੇਡ ਜਗਤ , ਫ਼ਿਲਮੀ ਜਗਤ ਤੇ ਟੀਵੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਦੇ ਚੱਲਦੇ ਹੁਣ ਇਕ ਬੇਹੱਦ ਹੀ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਖੇਡ ਜਗਤ ਦੇ ਨਾਲ ਜੁੜੀ ਹੋਈ । ਦਰਅਸਲ ਇਕ ਮਸ਼ਹੂਰ ਖਿਡਾਰੀ ਦੀ ਮੌਤ ਹੋ ਚੁੱਕੀ ਹੈ ।

ਜਿਸ ਦੇ ਚੱਲਦੇ ਫ਼ਿਲਮ ਖੇਡ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।ਦਰਅਸਲ ਪੰਜਾਬ ਦੇ ਇਕ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ ਹੋ ਚੁੱਕੀ ਹੈ । ਜਿਸ ਕਾਰਨ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਖਿਡਾਰੀ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਬਣੀ ਹੋਈ ਹੈ । ਇਹ ਖਿਡਾਰੀ ਮੋਗਾ ਦੇ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਤੇ ਅੱਜ ਦਿਲ ਦਾ ਦੌਰਾ ਪੈਣ ਦੇ ਕਾਰਨ ਇਹ ਖਿਡਾਰੀ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦਿਲੀ ਅਲਵਿਦਾ ਆਖ ਗਿਆ । ਇਸ ਖਿਡਾਰੀ ਨੇ ਅੰਤਰਰਾਸ਼ਟਰੀ ਪੱਧਰ ਤੇ ਕਈ ਐਵਾਰਡ ਹਾਸਲ ਕੀਤੇ ਤੇ ਅੱਜ ਇਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਰਾਜੇਆਣਾ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ।

ਇਸ ਕਬੱਡੀ ਖਿਡਾਰੀ ਦੀ ਮੌਤ ਦੇ ਚੱਲਦੇ ਕਬੱਡੀ ਖੇਡ ਜਗਤ ਦੇ ਵਿਚ ਕਾਫ਼ੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਖਿਡਾਰੀ ਨੇ ਕਬੱਡੀ ਖੇਡ ਜਗਤ ਦੇ ਵਿਚ ਆਪਣਾ ਨਾਮ ਕਾਫੀ ਰੌਸ਼ਨ ਕੀਤਾ ਹੈ ਤੇ ਪਾਲਾ ਰਾਜੇਆਣਾ ਪਿਛਲੇ ਤਿੰਨ ਦਹਾਕਿਆਂ ਤੋਂ ਕਬੱਡੀ ਖੇਡ ਜਗਤ ਵਿੱਚ ਆਪਣਾ ਚੰਗਾ ਨਾਮ ਕਮਾ ਕੇ ਪੂਰੀ ਦੁਨੀਆਂ ਵਿਚ ਚਮਕਾਇਆ ਹੈ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਲਾ ਰਾਜੇਆਣਾ ਆਪਣੀ ਪਤਨੀ ਤੇ ਪਿੱਛੇ ਦੋ ਧੀਆਂ ਨੂੰ ਛੱਡ ਕੇ ਚਲੇ ਗਏ ਨੇ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।

ਅਤੇ ਪਿੰਡ ਚ ਵੀ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ । ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਪ੍ਰਮਾਤਮਾ ਅੱਗੇ ਅਪੀਲ ਕਰਦੇ ਹਾਂ ਕਿ ਇਸ ਖਿਡਾਰੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖ਼ਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ।

error: Content is protected !!