ਹੁਣੇ ਹੁਣੇ ਟਿਕਰੀ ਬਾਰਡਰ ਤੇ ਵਾਪਰਿਆ ਕਹਿਰ ਚੜਦੀ ਜਵਾਨੀ ਚ ਨੌਜਵਾਨ ਕਿਸਾਨ ਨੂੰ ਏਦਾਂ ਮਿਲੀ ਮੌਤ , ਛਾਇਆ ਸਾਰੇ ਪਾਸੇ ਸੋਗ

ਆਈ ਤਾਜਾ ਵੱਡੀ ਖਬਰ

26 ਨਵੰਬਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਰੰਭ ਕੀਤਾ ਗਿਆ ਸੰਘਰਸ਼ ਅੱਜ ਜਨ ਅੰਦੋਲਨ ਬਣ ਚੁੱਕਾ ਹੈ। ਜਿੱਥੇ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਸਾਰੀਆਂ ਮੀਟਿੰਗਾਂ ਹੁਣ ਤੱਕ ਬੇਸਿੱਟਾ ਰਹੀਆਂ ਹਨ। ਇਸ ਕਿਸਾਨੀ ਸੰਘਰਸ਼ ਨੂੰ ਅੱਜ 54 ਵਾਂ ਦਿਨ ਚੱਲ ਰਿਹਾ ਹੈ।

ਇਸ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਕਿਸਾਨ ਹੁਣ ਤਕ ਸ਼-ਹੀ-ਦ ਹੋ ਚੁੱਕੇ ਹਨ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਸੋ-ਗ-ਮ-ਈ ਖਬਰਾਂ ਮਾਹੌਲ ਨੂੰ ਹੋਰ ਗ-ਮ-ਗੀ-ਨ ਕਰ ਦਿੰਦੀਆਂ ਹਨ। ਜੋ ਦੇਸ਼ ਦੇ ਹਾਲਾਤਾਂ ਉਪਰ ਗਹਿਰਾ ਅਸਰ ਪਾਉਂਦੀਆਂ ਹਨ। ਇਸ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਟਿਕਰੀ ਬਾਰਡਰ ਤੋਂ ਇਕ ਹੋਰ ਸੋਗਮਈ ਖਬਰ ਸਾਹਮਣੇ ਆਈ ਹੈ, ਜਿਸ ਨਾਲ ਸਭ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਟਿਕਰੀ ਬਾਰਡਰ ਤੇ ਇੱਕ ਹੋਰ ਕਿਸਾਨ ਦੇ ਸ਼-ਹੀ-ਦ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਕਿਸਾਨੀ ਸੰਘਰਸ਼ ਵਿੱਚ ਇਹ ਕਿਸਾਨ ਸ਼ਾਮਲ ਹੋਇਆ ਸੀ। ਇਸ ਸੰਘਰਸ਼ ਦੇ ਵਿਚ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਇਸ ਕਿਸਾਨ ਦੀ ਹਾਲਤ ਖਰਾਬ ਹੋ ਗਈ ਸੀ । ਇਹ ਸ਼-ਹੀ-ਦ ਹੋਇਆ ਕਿਸਾਨ ਸੰਘਰਸ਼ ਵਿੱਚ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਇਸ ਦੀ ਖ਼ਰਾਬ ਹੋਈ ਹਾਲਤ ਨੂੰ ਵੇਖਦੇ ਹੋਏ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਜਿੱਥੇ ਇਸ ਨੌਜਵਾਨ ਦੀ ਬੀਤੀ ਰਾਤ ਜ਼ੇਰੇ ਇਲਾਜ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ। ਇਸ ਮ੍ਰਿਤਕ ਕਿਸਾਨ ਦੀ ਪਹਿਚਾਣ ਪਰਮਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਔਲਖ,ਮਲੋਟ ਵਜੋਂ ਹੋਈ ਹੈ। ਇਸ ਕਿਸਾਨ ਦੀ ਮੌਤ ਦੀ ਖਬਰ ਪਿੰਡ ਵਿਚ ਪਹੁੰਚਦੇ ਸਾਰ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਕਿਸਾਨ ਦੀ ਹੋਈ ਅਚਾਨਕ ਮੌਤ ਨੇ ਇੱਕ ਵਾਰ ਫਿਰ ਤੋਂ ਇਸ ਕਿਸਾਨੀ ਸੰਘਰਸ਼ ਵਿਚ ਸੋਗ ਮਈ ਮਾਹੌਲ ਸਿਰਜ ਦਿੱਤਾ ਹੈ। ਇਹ ਸੰਘਰਸ਼ ਦੌਰਾਨ ਸ਼-ਹੀ-ਦ ਹੋਣ ਵਾਲੇ ਕਿਸਾਨਾਂ ਦੀ ਮੌਤ ਦਾ ਸਿਲਸਿਲਾ ਖ਼ਤਮ ਨਹੀਂ ਹੋ ਰਿਹਾ। ਕਿਸਾਨ ਆਗੂਆਂ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

error: Content is protected !!