ਹੁਣੇ ਹੁਣੇ ਟੋਕੀਓ ਓਲੰਪਿਕ ਚ ਭਾਰਤ ਦਾ ਖੁਲਿਆ ਖਾਤਾ ਜਿਤਿਆ ਇਹ ਤਗਮਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ, ਉਥੇ ਹੀ ਬਹੁਤ ਸਾਰੇ ਹੋਣ ਵਾਲੇ ਖੇਡ ਮੁਕਾਬਲਿਆਂ ਨੂੰ ਵੀ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਨਾਲ ਦੂਸਰੇ ਦੇਸ਼ਾਂ ਵਿਚ ਜਾਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰ ਸਾਰੇ ਦੇਸ਼ਾਂ ਵਿੱਚ ਕਰੋਨਾ ਟੀਕਾ ਕਰਨ ਤੋਂ ਬਾਅਦ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ , ਸਭ ਕੁਝ ਮੁੜ ਤੋਂ ਬਹਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਕਈ ਦੇਸ਼ਾਂ ਵਿਚ ਹੋਣ ਵਾਲੇ ਖੇਡ ਮੁਕਾਬਲਿਆਂ ਨੂੰ ਵੀ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

ਹੁਣ ਓਲੰਪਿਕ ਵਿੱਚ ਭਾਰਤ ਦਾ ਖਾਤਾ ਇਸ ਤਗਮੇ ਨਾਲ ਖੁਲ੍ਹ ਗਿਆ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸਮੇਂ ਜਿੱਥੇ ਟੋਕੀਓ ਵਿਚ ਓਲੰਪਿਕ ਖੇਡਾਂ ਚਲ ਰਹੀਆਂ ਹਨ। ਜਿਸ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਖਿਡਾਰੀ ਸ਼ਾਮਲ ਹੋ ਕੇ ਆਪਣੀ ਪ੍ਰਤਿਭਾ ਦਿਖਾ ਰਹੇ ਹਨ। ਉੱਥੇ ਹੀ ਭਾਰਤ ਵੱਲੋਂ ਸਿਲਵਰ ਮੈਡਲ ਜਿੱਤ ਕੇ ਖਾਤਾ ਖੋਲ੍ਹਲਿਆ ਗਿਆ ਹੈ। ਜਿਸ ਨਾਲ ਸਾਰਾ ਦੇਸ਼ ਖੁਸ਼ ਹੋ ਰਿਹਾ ਹੈ। ਮੀਰਾ ਬਾਈ ਚਾਨੂ ਪਹਿਲੀ ਭਾਰਤੀ ਮਹਿਲਾ ਵੇਟ ਲਿਫਟਰ ਹੈ , ਜਿਸ ਨੇ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।

ਮੀਰਾ ਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਇਹ ਤਗਮਾ ਜਿੱਤ ਕੇ ਭਾਰਤ ਦਾ 21 ਸਾਲ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਰਨਮ ਮਹੇਸ਼ਵਰੀ ਨੇ ਸਿਡਨੀ ਉਲੰਪਿਕ ਵਿੱਚ 2000 ਵਿੱਚ ਦੇਸ਼ ਨੂੰ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਦਵਾਇਆ ਸੀ।

ਹੁਣ ਇਹ ਮਾਣ ਦੁਆਰਾ 49 ਕਿਲੋ ਵਰਗ ਮੁਕਾਬਲਾ ਜਿੱਤ ਕੇ ਮੀਰਾ ਬਾਈ ਚਾਨੂ ਨੇ ਦਵਾਇਆ ਹੈ। ਚਾਨੁ ਨੇ ਕਲੀਨ ਐਂਡ ਜਰਕ ਵਿੱਚ 115 ਕਿਲੋ ਗ੍ਰਾਮ ਅਤੇ ਸਨੈਚ ਵਿੱਚ 87 ਕਿਲੋਗ੍ਰਾਮ ਨਾਲ ਕੁਲ 202 ਕਿਲੋਗ੍ਰਾਮ ਭਾਰ ਸਿਲਵਰ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਵੱਲੋਂ ਪ੍ਰਾਪਤ ਕੀਤੀ ਗਈ ਇਸ ਪ੍ਰਾਪਤੀ ਨਾਲ ਦੇਸ਼ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਤੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣੀ ਹੈ।

error: Content is protected !!