ਹੁਣੇ ਹੁਣੇ ਦਿੱਲੀ ਚ 20 ਜਨਵਰੀ ਤੋਂ 15 ਫਰਵਰੀ ਤੱਕ ਸਰਕਾਰ ਨੇ ਲਗਾਤੀ ਇਹ ਇਹ ਰੋਕ

ਆਈ ਤਾਜਾ ਵੱਡੀ ਖਬਰ

26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਉਸ ਦਿਨ ਤੋਂ ਲੈ ਕੇ ਹੁਣ ਤੱਕ 26 ਜਨਵਰੀ ਦਾ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਕਈ ਵਾਰ ਕੋਈ ਅਪਰਾਧੀ ਬਿਰਤੀ ਵਾਲੇ ਲੋਕ ਸਾਜ਼ਿਸ਼ਾਂ ਘੜ ਕੇ ਨੁ-ਕ-ਸਾ-ਨ ਪਹਚਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਦੇ ਮੱਦੇਨਜ਼ਰ ਇਸ ਦਿਨ ਨੂੰ ਲੈ ਕੇ ਸਰਕਾਰ ਵੱਲੋਂ ਸੁਰੱਖਿਆ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ। ਹੁਣ ਸਰਕਾਰ ਵੱਲੋਂ 26 ਜਨਵਰੀ ਨੂੰ ਲੈ ਕੇ ਕੁਝ ਚੀਜ਼ਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਤਾਂ ਜੋ ਛੋਟੀ ਜਿਹੀ ਗਲਤੀ ਕਿੱਤੇ ਵੱਡੀ ਗਲਤੀ ਨਾ ਬਣ ਜਾਵੇ।

ਜਿਨ੍ਹਾਂ ਵਿਚ ਦਿੱਲੀ-ਐੱਨਸੀਆਰ ’ਚ ਡਰੋਨ, ਹੈਂਗ ਗਲਾਈਡਰ, ਮਨੁੱਖੀ ਰਹਿਤ ਹਵਾਈ ਵਾਹਨ (ਯੂਏਵੀ), ਮਾਨਵ ਰਹਿਤ ਜਹਾਜ਼ ਪ੍ਰਣਾਲੀ (ਯੂਏਐੱਸ),ਮਾਈ¬ਕ੍ਰੋ-ਲਾਈ ਏਅਰ¬ਕ੍ਰਾਫਟ, ਗਰਮ ਹਵਾ ਦੇ ਗੁਬਾਰੇ, ਛੋਟੇ ਆਕਾਰ ਦੇ ਸੰਚਾਲਿਤ ਜਹਾਜ਼ ਉਡਾਉਣ ’ਤੇ ਰੋਕ ਲਗਾ ਦਿੱਤੀ ਹੈ। ਕੁਝ ਅਪਰਾਧੀ ਬਿਰਤੀ ਵਾਲੇ ਲੋਕ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਕਿਉੰਕਿ ਇਹ ਦੇਸ਼ ਅਤੇ ਸਮਾਜ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੁਲਸ ਕਮਿਸ਼ਨਰ ਐਨ ਸ਼੍ਰੀ ਵਾਸਤਵ ਦੇ ਨਿਰਦੇਸ਼ਾਂ ਤਹਿਤ ਇਨ੍ਹਾਂ ਸਭ ਤੇ ਪਾਬੰਦੀ ਲਗਾਈ ਗਈ ਹੈ,

ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਹ ਰੋਕ 20 ਜਨਵਰੀ ਤੋਂ 15 ਫਰਵਰੀ ਤੱਕ ਰਹੇਗੀ। ਇਸ ਤੋਂ ਇਲਾਵਾ ਸੁਰੱਖਿਆ ਦੇ ਧਿਆਨ ਹਿਤ ਧਾਰਾ-144 ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋ ਸਕੇ। ਜੋ ਵੀ ਇਸ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੀ ਕਾਪੀ ਦਿੱਲੀ ਪੁਲਿਸ ਦੇ ਸਾਰੇ ਅਧਿਕਾਰੀਆਂ, ਦਿੱਲੀ ਨਗਰ ਨਿਗਮ, ਉੱਤਰੀ ਦਿੱਲੀ ਨਗਰ ਨਿਗਮ, ਪੂਰਬੀ ਦਿੱਲੀ ਨਗਰ ਨਿਗਮ,

ਦੱਖਣੀ ਦਿੱਲੀ ਨਗਰ ਨਿਗਮ, ਲੋਕ-ਨਿਰਮਾਣ ਵਿਭਾਗ, ਦਿੱਲੀ ਵਿਕਾਸ ਅਧਿਕਾਰ ਤੇ ਦਿੱਲੀ ਛਾਉਣੀ ਬੋਰਡ ਸਮੇਤ ਸਾਰੇ ਥਾਣਾ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਸਰਕਾਰ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਹੈ।ਇਸ ਲਈ ਸੁਰੱਖਿਆ ਦੇ ਲਈ ਕਰੜੇ ਪ੍ਰਬੰਧ 26 ਜਨਵਰੀ ਨੂੰ ਲੈ ਕੇ ਕੀਤੇ ਜਾਂਦੇ ਹਨ। ਹੁਣ ਪੁਲੀਸ ਵੀ ਆਪਣੇ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ। 15 ਫਰਵਰੀ ਤੱਕ ਇਸੇ ਤਰ੍ਹਾਂ ਇਹ ਪਾਬੰਦੀਆਂ ਲਾਗੂ ਰਹਿਣਗੀਆ।

error: Content is protected !!