ਹੁਣੇ ਹੁਣੇ ਦੀਪ ਸਿੱਧੂ ਦੀ ਹੋਈ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ – ਇਸ ਵੇਲੇ ਦੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ,ਜਿਸ ਨਾਲ ਲੋਕ ਹੈਰਾਨ ਅਤੇ ਪਰੇਸ਼ਾਨ ਹੋ ਰਹੇ ਹਨ। ਇਸ ਸਮੇਂ ਜਿਥੇ ਬਹੁਤ ਸਾਰੇ ਗਾਇਕਾ ਅਤੇ ਅਦਾਕਾਰਾ ਵੱਲੋਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਅੱਗੇ ਆ ਕੇ ਸਮਰਥਨ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹ ਚਰਚਾ ਵਿਚ ਬਣੇ ਹੋਏ ਹਨ। ਉਥੇ ਹੀ ਦੇਸ਼ ਅੰਦਰ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਜਿਨ੍ਹਾਂ ਨਾਲ ਜੁੜੀਆਂ ਹੋਈਆਂ ਖਬਰਾਂ ਸਾਹਮਣੇ ਆਉਣ ਤੇ ਸਭ ਲੋਕ ਹੈਰਾਨ ਰਹਿ ਜਾਂਦੇ ਹਨ। ਇਕ ਤੋਂ ਬਾਅਦ ਇਕ ਅਜਿਹੇ ਫ਼ਨਕਾਰਾਂ ਦਾ ਇਸ ਦੁਨੀਆਂ ਤੋ ਚਲੇ ਜਾਣਾ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਹੁਣ ਦੀਪ ਸਿੱਧੂ ਦੀ ਹੋਈ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ ,ਇਸ ਵੇਲੇ ਦੀ ਵੱਡੀ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਦਾਕਾਰ ਦੀਪ ਸਿੱਧੂ ਦੀ ਅਚਾਨਕ ਹੋਈ ਮੌਤ ਦੀ ਖਬਰ ਮਿਲਦੇ ਹੀ ਸਭ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਉਹਨਾਂ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਅਮਰਦੀਪ ਵੱਲੋਂ ਦੱਸਿਆ ਗਿਆ ਹੈ ਕਿ ਅਦਾਕਾਰ ਦੀਪ ਸਿੱਧੂ ਦੀ ਮੌਤ ਇਕ ਭਿਆਨਕ ਸੜਕ ਹਾਦਸੇ ਵਿਚ ਹੋ ਗਈ ਹੈ। ਇਹ ਹਾਦਸਾ ਦਿੱਲੀ ਦੇ ਨੇੜੇ ਕੇ ਐਮ ਪੀ ਹਾਈਵੇ ਉੱਪਰ ਹੋਇਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਕਾਰ ਵਿਚ ਦੋ ਜਣੇ ਸਵਾਰ ਹੋ ਕੇ ਕੀਤੇ ਜਾ ਰਹੇ ਸਨ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਦੀਪ ਸਿੱਧੂ ਅਤੇ ਇਕ ਹੋਰ ਵਿਅਕਤੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਹੈ। ਸਿੱਧੂ ਵੱਲੋਂ ਅਦਾਕਾਰੀ ਖੇਤਰ ਦੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਗਈ ਉਥੇ ਹੀ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਦੇ ਵਿਚ ਵੀ ਕਿਸਾਨਾਂ ਦੇ ਨਾਲ ਖੜੇ ਹੋਕੇ ਪੂਰਾ ਸਮਰਥਨ ਦਿੱਤਾ ਗਿਆ।

ਉੱਥੇ ਹੀ ਉਨ੍ਹਾਂ ਵੱਲੋਂ ਹੁਣ ਸਿਆਸਤ ਵਿੱਚ ਵੀ ਆਪਣਾ ਸਮਰਥਨ ਦਿੱਤਾ ਜਾ ਰਿਹਾ ਸੀ। ਅੱਜ ਅਚਾਨਕ ਹੀ ਸੜਕ ਹਾਦਸੇ ਵਿੱਚ ਹੋਈ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਇਸ ਖਬਰ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਦੀ ਇਸ ਤਰਾਂ ਸੜਕ ਹਾਦਸੇ ਵਿੱਚ ਹੋਈ ਮੌਤ ਕਾਰਨ ਸਭ ਲੋਕ ਹੈਰਾਨ ਹਨ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਮਿਲਦੇ ਹੀ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸੋਸ਼ਲ ਮੀਡੀਆ ਉਪਰ ਦੁੱਖ ਜ਼ਾਹਿਰ ਕੀਤਾ ਹੈ।

error: Content is protected !!