ਹੁਣੇ ਹੁਣੇ ਪੰਜਾਬ ਪੁਲਸ ਨੇ ਇਸ ਪਿੰਡ ਨੂੰ ਪਾਇਆ ਭਾਰੀ ਫੋਰਸ ਨਾਲ ਘੇਰਾ – 300 ਪੁਲਸ ਮੁਲਾਜਮ ਕਰ ਰਹੇ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਪੁਲਿਸ ਨੂੰ ਪੂਰੀ ਸੁਰੱਖਿਆ ਵਾਸਤੇ ਇੰਤਜ਼ਾਮ ਕੀਤੇ ਜਾਣ ਦੇ ਆਦੇਸ਼ ਦਿੱਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਪੰਜਾਬ ਦੇ ਮਾਹੌਲ ਨੂੰ ਵੀ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਉੱਥੇ ਹੀ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕਈ ਵਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਪੰਜਾਬ ਦੇ ਹਲਾਤਾਂ ਤੇ ਅਸਰ ਪੈਂਦਾ ਹੈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਪੰਜਾਬ ਵਿੱਚ ਜਿੱਥੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਈ ਤਰਾਂ ਦੀਆਂ ਅਣਹੋਣੀਆਂ ਹੋਣ ਦੇ ਆਸਾਰ ਪੈਦਾ ਹੋ ਜਾਂਦੇ ਹਨ। ਉਥੇ ਹੀ ਚੋਣਾਂ ਨੂੰ ਲੈ ਕੇ ਵੀ ਕਈ ਵਾਰ ਸਿਆਸੀ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੁਝ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਹਨ।

ਪਹਿਲਾਂ ਵੀ ਸਰਹੱਦੀ ਖੇਤਰਾਂ ਵਿੱਚ ਕਈ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਕਈ ਜਗ੍ਹਾ ਤੇ ਅਲਰਟ ਜਾਰੀ ਕੀਤਾ ਗਿਆ ਸੀ। ਹੁਣ ਪੰਜਾਬ ਪੁਲਿਸ ਵੱਲੋਂ ਇਸ ਪਿੰਡ ਨੂੰ ਭਾਰੀ ਫੋਰਸ ਨੇ ਘੇਰਾ ਪਾਇਆ ਗਿਆ ਹੈ ਜਿੱਥੇ ਤਿੰਨ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਹ ਕੰਮ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਸ਼ਹਿਰ ਅਧੀਨ ਆਉਂਦੇ ਪਿੰਡ ਭੁਲਾਰਈ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਨੂੰ ਇਸ ਲਈ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਪਿੰਡ ਨੂੰ ਚਾਰੇ ਪਾਸੇ ਤੋਂ ਪੁਲੀਸ ਵੱਲੋਂ ਘੇਰਾ ਪਾਇਆ ਗਿਆ ਹੈ।

ਕਿਉਂਕਿ ਪਿੰਡ ਦੀ ਇੱਕ ਕੋਠੀ ਵਿੱਚ ਕੁੱਝ ਵੱਡੇ ਅੱ-ਤ-ਵਾ-ਦੀ ਜਾਂ ਗੈਂਗਸਟਰਾਂ ਦੇ ਹੋਣ ਦੀ ਚਰਚਾ ਜ਼ੋਰਾਂ ਤੇ ਹੈ। ਜਿੱਥੇ ਕਪੂਰਥਲਾ ਪੁਲਿਸ ਭਾਰੀ ਵੱਡੀ ਗਿਣਤੀ ਵਿੱਚ ਇਸ ਪਿੰਡ ਵਿੱਚ ਤਲਾਸ਼ੀ ਲੈਣ ਪਹੁੰਚੀ ਹੋਈ ਹੈ ਅਤੇ ਇਸ ਕੋਠੀ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਪਿੰਡ ਅੰਦਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਥੇ ਹੀ ਇਸ ਘਟਨਾ ਨਾਲ ਜੁੜੀ ਹੋਈ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਇਸ ਪਿੰਡ ਵਿੱਚ ਛਾਪੇਮਾਰੀ ਲਈ ਤਾਇਨਾਤ ਕੀਤਾ ਗਿਆ ਹੈ।

ਖਬਰ ਲਿਖੇ ਜਾਣ ਤੱਕ ਦੱਸਿਆ ਗਿਆ ਹੈ ਕਿ ਫਗਵਾੜਾ ਪੁਲਿਸ ਅਤੇ ਕਪੂਰਥਲਾ ਪੁਲਸ ਦੇ ਸੀ ਆਈ ਏ ਸਟਾਫ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਛਾਪੇਮਾਰੀ ਸ਼ੱਕੀ ਵਿਅਕਤੀਆਂ ਦੀ ਗੁਪਤ ਸੂਚਨਾ ਮਿਲਣ ਦੇ ਅਧਾਰ ਤੇ ਕੀਤੀ ਜਾ ਰਹੀ ਹੈ।

error: Content is protected !!