ਹੁਣੇ ਹੁਣੇ ਬੋਲੀਵੁਡ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਬੀਤੇ 2 ਸਾਲਾਂ ਤੋਂ ਜਿਥੇ ਲਗਾਤਾਰ ਸੋਗਮਈ ਖਬਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਉੱਥੇ ਹੀ ਹੁਣ ਲੋਕਾਂ ਵੱਲੋਂ ਅਗਲੇ ਸਾਲ ਆਉਣ ਵਾਲੇ ਸਮੇਂ ਵਿੱਚ ਸਭ ਲੋਕਾਂ ਦੀ ਤੰਦਰੂਸਤੀ ਲਈ ਅਰਦਾਸ ਕੀਤੀ ਜਾ ਰਹੀ ਹੈ। ਤੇ ਇਸ ਸਾਲ 2021 ਇਨ੍ਹਾਂ ਸਭ ਕੌੜੀਆਂ ਯਾਦਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਉਂਕਿ ਇਨ੍ਹਾਂ ਦੋ ਸਾਲਾਂ ਦੇ ਦੌਰਾਨ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਹਸਤੀਆਂ ਦੀ ਜਾਨ ਗਈ ਹੈ। ਉਥੇ ਹੀ ਸੜਕ ਹਾਦਸੇ , ਵਾਪਰਨ ਵਾਲੇ ਹੋਰ ਹਾਦਸੇ ਅਤੇ ਬਿਮਾਰੀਆਂ ਦੇ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਦੇ ਸ਼ਿਕਾਰ ਹੋਏ ਅਤੇ ਕੁਝ ਅਦਾਕਾਰਾਂ ਵੱਲੋਂ ਆਪਣੀ ਜੀਵਨ ਲੀਲਾ ਆਪ ਹੀ ਸਮਾਪਤ ਕਰ ਲਈ ਗਈ। ਇਸ ਸੰਸਾਰ ਤੋਂ ਜਾਣ ਵਾਲੀਆਂ ਇਨ੍ਹਾਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਬੋਲੀਵੁਡ ਵਿੱਚ ਅਚਾਨਕ ਹੀ ਇਸ ਮਸ਼ਹੂਰ ਹਸਤੀ ਦੀ ਮੌਤ ਹੋ ਜਾਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ ਇਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਲਮਾਨ ਖ਼ਾਨ ਦੀ ਫ਼ਿਲਮ ਵੀਰ ਦੇ ਨਿਰਮਾਤਾ ਵਿਜੇ ਗਲਾਨੀ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਥੇ ਉਨ੍ਹਾਂ ਵੱਲੋਂ ਫ਼ਿਲਮੀ ਖੇਤਰ ਵਿੱਚ ਬਹੁਤ ਸਾਰੇ ਚਰਚਿਤ ਫਿਲਮੀਂ ਅਦਾਕਾਰਾਂ ਨਾਲ ਕੰਮ ਕੀਤਾ ਗਿਆ ਹੈ। ਜਿਨ੍ਹਾਂ ਵਿਚ ਗੋਵਿੰਦਾ ,ਬੌਬੀ ਦਿਓਲ, ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਵਰਗੇ ਅਦਾਕਾਰ ਸ਼ਾਮਲ ਹਨ।

ਅਜਿਹੇ ਫਿਲਮੀ ਅਦਾਕਾਰਾਂ ਦੇ ਨਾਲ ਉਨ੍ਹਾਂ ਵੱਲੋਂ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਬਣਾਈਆਂ ਗਈਆਂ ਹਨ। ਜਿੱਥੇ ਉਨ੍ਹਾਂ ਵੱਲੋਂ ਨਿਰਮਾਤਾ ਦੇ ਤੌਰ ਤੇ ਵਿਦਯੁਤ ਜਾਮਵਾਲ ਦੀ ਫਿਲਮ ‘ਦਿ ਪਾਵਰ’ ਵੀ ਬਣਾਈ ਗਈ ਸੀ। ਇਸ ਤਰ੍ਹਾਂ ਹੀ ਉਨ੍ਹਾਂ ਦੇ ਵੱਲੋਂ ਬਤੌਰ ਨਿਰਮਾਤਾ ਸਲਮਾਨ ਖ਼ਾਨ ਦੀ ਫ਼ਿਲਮ ਵੀ ਬਣਾਈ ਗਈ ਸੀ। ਜਿੱਥੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਫਲਾਪ ਰਹੀਆਂ ਹਨ। ਉਥੇ ਹੀ ਉਨ੍ਹਾਂ ਵੱਲੋਂ ਬਣਾਈ ਗਈ ਅਜਨਬੀ ਫਿਲਮ ਕਾਫੀ ਮਸ਼ਹੂਰ ਹੋਈ। ਦੱਸਿਆ ਗਿਆ ਹੈ ਕਿ ਇਹ ਫਿਲਮ ਨਿਰਮਾਤਾ ਵਿਜੇ ਗਲਾਨੀ ਲੰਡਨ ਦੇ ਵਿੱਚ ਰਹਿ ਰਹੇ ਸਨ।

ਜਿੱਥੇ ਉਨ੍ਹਾਂ ਦਾ ਬੁੱਧਵਾਰ ਨੂੰ ਲੰਡਨ ਵਿੱਚ ਹੀ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਫ਼ਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਨ੍ਹਾਂ ਦੇ ਦਿਹਾਂਤ ਉਪਰ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

error: Content is protected !!