ਹੁਣੇ ਹੁਣੇ ਬੋਲੀਵੁਡ ਦੀ ਚੋਟੀ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਦੇ ਘਰੇ ਪਿਆ ਮਾਤਮ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਇਨ੍ਹਾਂ ਦੋ ਸਾਲਾਂ ਵਿੱਚ ਬਹੁਤ ਸਾਰੀਆਂ ਸਖਸ਼ੀਅਤਾ ਇਸ ਦੀ ਚਪੇਟ ਵਿਚ ਆ ਗਈਆਂ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਆਂ। ਜਿੱਥੇ ਇਸ ਕਰੋਨਾ ਦਾ ਅਸਰ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਸੂਬੇ ਵਿਚ ਹੋਇਆ ਹੈ ਉਥੇ ਹੀ ਮਹਾਰਾਸ਼ਟਰ ਦੇ ਵਿਚ ਮੁੰਬਈ ਸਭ ਤੋਂ ਵਧੇਰੇ ਪ੍ਰਭਾਵਤ ਹੋਇਆ। ਜਿੱਥੇ ਮੁੰਬਈ ਤੇ ਵਿਚ ਬਹੁਤ ਸਾਰੀਆਂ ਹਸਤੀਆਂ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੀਆਂ ਹਨ, ਉੱਥੇ ਹੀ ਕੁੱਝ ਹਸਤੀਆਂ ਵੱਲੋਂ ਇਸ ਕਰੋਨਾ ਉਪਰ ਹਿੰਮਤ ਅਤੇ ਦਲੇਰੀ ਸਦਕਾ ਕਾਬੂ ਪਾ ਲਿਆ ਗਿਆ। ਉਥੇ ਕੁਝ ਸਖਸ਼ੀਅਤਾਂ ਇਸ ਅੱਗੇ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਗਈਆਂ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ।

ਬੀਤੇ ਦਿਨੀਂ ਜਿਥੇ ਸੰਗੀਤਕ ਦੁਨੀਆਂ ਦੀ ਮਲਿਕਾ ਜਿਸ ਨੂੰ ਸੁਰਾਂ ਦੀ ਮਲਕਾ ਵੀ ਆਖਿਆ ਜਾਂਦਾ ਸੀ, ਇਸ ਕਰੋਨਾ ਅਤੇ ਨਮੋਨੀਆਂ ਦੀ ਚਪੇਟ ਵਿੱਚ ਆਉਣ ਕਾਰਨ ਹੀ ਕਾਫੀ ਦਿਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ। ਉਥੇ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਦੇ ਘਰ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਚੋਟੀ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਦੇ ਘਰ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ। ਫਿਲਮੀ ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਜੀ ਰਵੀ ਟੰਡਲ ਵੱਲੋਂ ਨਿਰਮਾਤਾ ਨਿਰਦੇਸ਼ਕ ਦੇ ਤੌਰ ਤੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਅਮਿਤਾਬ ਬਚਨ ਵਲੋ ਅਹਿਮ ਕਿਰਦਾਰ ਨਿਭਾਏ ਗਏ ਸਨ ਜਿਨ੍ਹਾਂ ਵਿੱਚ ਮਜਬੂਰ ਅਤੇ ਖ਼ੁਦਦਾਰ ਵੀ ਸ਼ਾਮਲ ਹਨ। ਉਨ੍ਹਾਂ ਵੱਲੋਂ ਆਪਣੇ ਸਫ਼ਰ ਦੀ ਸ਼ੁਰੂਆਤ ਸ਼ੁਰੂਆਤੀ ਫ਼ਿਲਮਾਂ ਵਿੱਚ ਅਨਹੋਣੀ ਅਤੇ ਖੇਲ ਖੇਲ ਨਾਲ ਕੀਤੀ ਗਈ ਸੀ।

ਉਥੇ ਹੀ ਆਗਰਾ ਵਿੱਚ ਜਨਮੇ ਰਵੀ ਟੰਡਨ ਦਾ ਅੱਜ ਸ਼ੁੱਕਰਵਾਰ ਤੜਕੇ ਮੁੰਬਈ ਵਿਚ ਦਿਹਾਂਤ ਹੋ ਗਿਆ । ਉਹਨਾਂ ਦੀ ਧੀ ਰਵੀਨਾ ਟੰਡਨ ਜਿੱਥੇ ਇਕ ਫਿਲਮੀ ਅਦਾਕਾਰਾ ਹੈ। ਉਥੇ ਹੀ ਨਿਰਮਾਤਾ ਨਿਰਦੇਸ਼ਕ ਪਿਤਾ ਰਵੀ ਟੰਡਨ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

error: Content is protected !!