ਹੁਣੇ ਹੁਣੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਲਈ ਆਈ ਵੱਡੀ ਖੁਸ਼ਖਬਰੀ , ਪ੍ਰਸੰਸਕ ਦੇ ਰਹੇ ਵਧਾਈਆਂ

ਆਈ ਤਾਜਾ ਵੱਡੀ ਖਬਰ

ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ ਦੁਨੀਆਂ ਵਿਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅੱਜ ਹਰਭਜਨ ਸਿੰਘ ਦਾ ਨਾਂ ਨਾਲ ਚੋਟੀ ਦੇ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ ਭਾਵੇਂ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਫਿਰ ਵੀ ਉਹ ਆਪਣੇ ਸਮੇਂ ਦੇ ਇੱਕ ਮੰਨੇ-ਪ੍ਰਮੰਨੇ ਗੇਂਦਬਾਜ਼ ਸਨ। ਹਰਭਜਨ ਸਿੰਘ ਨੇ ਆਪਣੀ ਗੇਂਦਬਾਜ਼ੀ ਨਾਲ ਕਈ ਰਿਕਾਰਡ ਬਣਾਇਆ ਭਾਰਤੀ ਟੀਮ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿਚ ਆਪਣਾ ਯੋਗਦਾਨ ਦਿੱਤਾ। ਹਰਭਜਨ ਸਿੰਘ ਨੇ ਭਾਰਤ ਦੀ ਕੌਮਾਂਤਰੀ ਕ੍ਰਿਕਟ ਟੀਮ ਵਿੱਚ 1998 ਨੂੰ ਭਾਰਤੀ ਖਿਲਾੜੀ ਵਜੋਂ ਡੈਬਿਊ ਕੀਤਾ ਸੀ ਅਤੇ 2016 ਵਿੱਚ ਉਹਨਾਂ ਨੇ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ।

ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਸਪੈਸ਼ਲ ਅਪੀਅਰੈਂਸ ਦਿੱਤੀ ਹੈ। ਹਰਭਜਨ ਸਿੰਘ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕਈ ਮੈਚਾਂ ਵਿੱਚ ਕੁਮੈਂਟੇਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਨਾਲ ਲੰਬੇ ਸਮੇਂ ਤੱਕ ਰਿਲੇਸ਼ਨ ਵਿਚ ਰਹਿਣ ਤੋਂ ਬਾਅਦ 29 ਅਕਤੂਬਰ 2015 ਵਿੱਚ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਉਨ੍ਹਾਂ ਨੇ ਹਿਨਾਇਆ ਰੱਖਿਆ ਹੈ।

ਉਥੇ ਹੀ ਕ੍ਰਿਕਟਰ ਹਰਭਜਨ ਸਿੰਘ ਅਤੇ ਗੀਤਾ ਬਸਰਾ ਨਾਲ ਜੁੜੀ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਇਕ ਖੁਸ਼ਖਬਰੀ ਦਿੱਤੀ ਹੈ। ਇਸ ਪੋਸਟ ਦੁਆਰਾ ਹਰਭਜਨ ਸਿੰਘ ਨੇ ਆਪਣੇ ਅਤੇ ਗੀਤਾ ਬਸਰਾ ਦੇ ਦੂਜੀ ਵਾਰ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਂਝੀ ਕੀਤੀ ਹੈ।

ਹਰਭਜਨ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕੀ ਉਹ ਰੱਬ ਦਾ ਸ਼ੁਕਰੀਆ ਅਦਾ ਕਰਦੇ ਹਨ ਕਿ ਉਹਨਾਂ ਨੇ ਪੁੱਤਰ ਦੇ ਰੂਪ ਵਿੱਚ ਆਪਣਾ ਆਸ਼ੀਰਵਾਦ ਸਾਨੂੰ ਦਿੱਤਾ ਹੈ। ਅੱਗੇ ਆਉਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੀਤਾ ਬਸਰਾ ਅਤੇ ਉਨ੍ਹਾਂ ਦਾ ਨਵ ਜੰਮਿਆ ਬੱਚਾ ਬਿਲਕੁਲ ਸਿਹਤਮੰਦ ਹਨ। ਹਰਭਜਨ ਸਿੰਘ ਅਤੇ ਗੀਤਾ ਬਸਰਾ ਦੇ ਪ੍ਰਸ਼ੰਸ਼ਕਾਂ ਅਤੇ ਕ੍ਰਿਕਟ ਖਿਡਾਰੀਆਂ ਵੱਲੋਂ ਉਨ੍ਹਾਂ ਨੂੰ ਕਾਫੀ ਮੁਬਾਰਕਾਂ ਅਤੇ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।

error: Content is protected !!