ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਬਾਰੇ ਅਦਾਲਤ ਚੋ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਆਏ ਦਿਨ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਜਿੱਥੇ ਇਸ ਸਮੇਂ ਸਿਆਸਤ ਗਰਮਾਈ ਹੋਈ ਹੈ ਅਤੇ ਕਾਂਗਰਸ ਪਾਰਟੀ ਚਰਚਾ ਵਿੱਚ ਬਣੀ ਹੋਈ ਹੈ। ਉਥੇ ਹੀ ਕੁਝ ਦਿਨ ਪਹਿਲਾਂ ਅਦਾਕਾਰ ਅਤੇ ਗਾਇਕ ਗੁਰਦਾਸ ਮਾਨ ਕਾਫੀ ਚਰਚਾ ਵਿਚ ਰਹੇ ਹਨ। ਜਿਨ੍ਹਾਂ ਉਪਰ ਸਿੱਖ ਜਥੇਬੰਦੀਆਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਾਏ ਗਏ ਹਨ। ਜਿਸ ਦੇ ਚਲਦੇ ਹੋਏ ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਪੂਰੇ ਪੰਜਾਬ ਵਿੱਚ ਉਹਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਉਥੇ ਹੀ ਨਕੋਦਰ ਦੇ ਵਿਚ ਪੁਲਿਸ ਸਟੇਸ਼ਨ ਵਿੱਚ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ।

ਇਹ ਮਾਮਲਾ ਉਸ ਸਮੇਂ ਵਧੇਰੇ ਗਰਮਾ ਗਿਆ ਸੀ ਜਦੋਂ ਨਕੋਦਰ ਤੇ ਡੇਰਾ ਮੁਰਾਦ ਸ਼ਾਹ ਦੇ ਵਿੱਚ ਮੇਲੇ ਦੌਰਾਨ ਗਾਇਕ ਗੁਰਦਾਸ ਮਾਨ ਨੇ ਗੁਰੂ ਅਮਰਦਾਸ ਜੀ ਨੂੰ ਵੀ ਭਲਾ ਬਰਾਦਰੀ ਵਿਚੋਂ ਦੱਸਦੇ ਹੋਏ ਆਖਿਆ ਸੀ ਕਿ ਲਾਡੀ ਸਾਈਂ ਜੀ ਵੀ ਭਲਾ ਬਰਾਦਰੀ ਨਾਲ ਸਬੰਧਤ ਹਨ ਜਿਸ ਕਾਰਨ ਉਹ ਵੀ ਅਮਰਦਾਸ ਜੀ ਦੇ ਵੰਸ਼ ਨਾਲ ਸਬੰਧ ਰੱਖਦੇ ਹਨ। ਜਿਸ ਕਾਰਨ ਇਹ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਸੀ। ਹੁਣ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਬਾਰੇ ਅਦਾਲਤ ਵਿੱਚ ਇਹ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਉਨ੍ਹਾਂ ਨੂੰ ਜਲੰਧਰ ਦੀ ਜਿਲ੍ਹਾ ਅਦਾਲਤ ਵਿੱਚੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ।

ਉੱਥੇ ਹੀ ਉਨ੍ਹਾਂ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਜਿੱਥੇ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਸੀ ਅਤੇ ਜ਼ਮਾਨਤ ਦੇ ਦਿੱਤੀ ਗਈ ਸੀ। ਤੇ ਇਸ ਮਾਮਲੇ ਦੀ ਜਾਂਚ ਕਰਨ ਬਾਰੇ ਵੀ ਆਦੇਸ਼ ਦਿੱਤਾ ਗਿਆ ਸੀ। ਉੱਥੇ ਹੀ ਹੁਣ ਗੁਰਦਾਸ ਮਾਨ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦਿੱਤੀ ਗਈ ਹੈ। ਜਿੱਥੇ ਹੁਣ ਇਸ ਪਟੀਸ਼ਨ ਦਾ ਮਾਮਲਾ ਖਤਮ ਹੋ ਗਿਆ ਹੈ। ਉਥੇ ਹੀ ਗੁਰਦਾਸ ਮਾਨ ਨੂੰ ਪੰਜ ਹਫ਼ਤਿਆਂ ਦੀ ਜਾਂਚ ਲਈ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਗਏ ਸਨ।

ਉਥੇ ਹੀ ਉਨ੍ਹਾਂ ਦੇ ਸਹਿਯੋਗ ਕਰਨ ਅਤੇ ਜਾਂਚ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਰਾਹਤ ਦਿੱਤੀ ਗਈ ਹੈ। ਪਹਿਲਾਂ ਉਹ ਇਸ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਕਿਉਂਕਿ ਉਹ ਕਰੋਨਾ ਦੇ ਪ੍ਰਭਾਵ ਹੇਠ ਆਏ ਹੋਏ ਸਨ। ਉਹਨਾਂ ਨੂੰ ਪੱਕੇ ਤੌਰ ਤੇ ਜ਼ਮਾਨਤ ਮਿਲਣ ਨਾਲ਼ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ।

error: Content is protected !!