ਹੁਣੇ ਹੁਣੇ ਰਾਮ ਰਹੀਮ ਬਾਰੇ ਆ ਗਈ ਓਹੀ ਖਬਰ ਜੋ ਸੋਚ ਰਹੇ ਸੀ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਸਮਾਜ ਸੁਧਾਰਿਕ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਮਿਲ ਜਾਦੀ ਹੈ। ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਲੋਕਾਂ ਨੂੰ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਰਾਸ਼ਨ ਤੱਕ ਵੀ ਮੁਹਇਆ ਕਰਵਾਇਆ ਗਿਆ। ਆਕਸੀਜਨ ਸਲੰਡਰ ਦੇ ਲੰਗਰ ਤੱਕ ਵੀ ਲਗਾ ਦਿੱਤੇ ਗਏ। ਉਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।

ਪਰ ਉੱਥੇ ਹੀ ਬਹੁਤ ਸਾਰੀਆਂ ਅਜਿਹੀਆਂ ਧਾਰਮਿਕ ਸੰਸਥਾਵਾਂ ਵੀ ਹਨ ਜੋ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੀਆਂ ਹਨ ਅਤੇ ਜਿਨ੍ਹਾਂ ਦੇ ਮੁਖੀ ਕਈ ਤਰਾ ਦੇ ਅ-ਪ-ਰਾ-ਧ ਵਿੱਚ ਵੀ ਘਿਰ ਜਾਂਦੇ ਹਨ। ਹੁਣ ਰਾਮ ਰਹੀਮ ਬਾਰੇ ਉਹ ਹੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਸਾਰੇ ਸੋਚ ਰਹੇ ਸਨ। ਜਿੱਥੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਪਹਿਲਾਂ ਹੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਉਥੇ ਹੀ ਉਨ੍ਹਾਂ ਦੇ ਬਾਰੇ ਹੁਣ ਇਕ ਹੋਰ ਨਵੀਂ ਖਬਰ ਸਾਹਮਣੇ ਆਈ ਹੈ ਜਿੱਥੇ ਉਹਨਾਂ ਨੂੰ ਰਣਜੀਤ ਕਤਲ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।

ਜਿਸ ਦਾ ਫੈਸਲਾ ਸੀਬੀਆਈ ਕੋਰਟ ਵੱਲੋਂ ਲਿਆ ਗਿਆ ਹੈ। ਉਹ ਪਹਿਲਾਂ ਹੀ ਆਪਣੇ ਦੋਸ਼ਾਂ ਦੇ ਚਲਦੇ ਹੋਏ ਸੁਨਾਰੀਆ ਜੇਲ੍ਹ ਵਿੱਚ 20 ਸਾਲਾਂ ਦੀ ਸਜ਼ਾ ਕੱਟ ਰਹੇ ਹਨ। ਸੀਬੀਆਈ ਵੱਲੋਂ ਅੱਜ ਸੁਣਾਏ ਗਏ ਫ਼ੈਸਲੇ ਵਿੱਚ ਰਾਮ ਰਹੀਮ ਸਣੇ 5 ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਘੋਸ਼ਿਤ ਕੀਤਾ ਗਿਆ ਹੈ। ਰਣਜੀਤ ਸਿੰਘ ਜੋ ਕਿ ਡੇਰੇ ਦਾ ਸਾਬਕਾ ਮੈਨੇਜਰ ਸੀ ਉਸ ਦੇ ਕਤਲ ਦੇ ਮਾਮਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਹ ਕੇਸ ਚਲਦਾ ਆ ਰਿਹਾ ਸੀ ਜਿਸ ਦੀਆਂ ਬਹੁਤ ਸਾਰੀਆਂ ਤਰੀਕਾਂ ਪੈਣ ਤੋਂ ਬਾਅਦ ਅੱਜ ਇਸ ਮਾਮਲੇ ਦਾ ਫੈਸਲਾ ਕਰ ਦਿੱਤਾ ਗਿਆ ਹੈ।

ਕਈ ਪੇਸ਼ੀਆਂ ਅਤੇ ਸਬੂਤਾਂ ਤੋਂ ਬਾਅਦ ਰਣਜੀਤ ਸਿੰਘ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਗਹਿਰਾ ਝਟਕਾ ਲਗਾ ਹੈ। ਪਰ ਅਜੇ ਤੱਕ ਉਸਨੂੰ ਇਸ ਮਾਮਲੇ ਵਿੱਚ ਕਿੰਨੀ ਸਜ਼ਾ ਹੋਈ ਹੈ ਉਸ ਦੀ ਪੁਸ਼ਟੀ ਨਹੀਂ ਕੀਤੀ ਗਈ।

error: Content is protected !!