ਹੁਣੇ ਹੁਣੇ ਸਾਰੇ ਪੰਜਾਬ ਚ ਛਾਇਆ ਸੋਗ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਇਸ ਤਰਾਂ ਮੌਤ

ਆਈ ਤਾਜਾ ਵੱਡੀ ਖਬਰ

ਖੇਡਾਂ ਇਨਸਾਨੀ ਜੀਵਨ ਦਾ ਇਕ ਅਹਿਮ ਅੰਗ ਹਨ ਜੋ ਇਨਸਾਨ ਨੂੰ ਸਰੀਰਕ ਤੌਰ ਉਪਰ ਮਜ਼ਬੂਤ ਕਰਨ ਦੇ ਨਾਲ-ਨਾਲ ਮਾਨਸਿਕ ਤੌਰ ਉਪਰ ਵੀ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਦੀ ਸ਼ੁਰੂਆਤ ਬਚਪਨ ਵਿਚ ਹੋ ਜਾਂਦੀ ਹੈ ਜੋ ਇੱਕ ਬੱਚੇ ਦੇ ਵਾਧੇ ਵਾਸਤੇ ਬੇਹੱਦ ਜ਼ਰੂਰੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਇਕ ਖੇਡ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਕਿ ਜਿਸ ਦੀ ਉਹ ਗਰਾਊਂਡ ਵਿਚ ਪ੍ਰੈਕਟਿਸ ਕਰ ਸਕੇ ਅਤੇ ਉਸ ਵੱਲੋਂ ਖੇਡੀ ਗਈ ਖੇਡ ਉਸ ਦੇ ਜੀਵਨ ਵਿੱਚ ਸਫਲਤਾ ਦੇ ਮੀਲ-ਪੱਥਰ ਕਾਇਮ ਕਰ ਸਕੇ।

ਪੰਜਾਬ ਦੇ ਵਿੱਚ ਕਈ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਪੰਜਾਬੀ ਕਬੱਡੀ ਦੀ ਖੇਡ ਕਾਰਨ ਪੂਰੇ ਵਿਸ਼ਵ ਭਰ ਦੇ ਵਿਚ ਮਸ਼ਹੂਰ ਹਨ। ਇਸ ਮਾਂ ਖੇਡ ਕਬੱਡੀ ਨੇ ਹੁਣ ਤੱਕ ਵਿਸ਼ਵ ਨੂੰ ਬਹੁਤ ਸਾਰੇ ਮਹਾਨ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦਾ ਨਾਂ ਸੰਸਾਰ ਪੱਧਰ ਉੱਪਰ ਉੱਚਾ ਕੀਤਾ ਹੈ। ਪਰ ਇਸ ਮਾਂ ਖੇਡ ਕਬੱਡੀ ਦਾ ਇੱਕ ਅਨਮੋਲ ਹੀਰਾ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਮਹਿਜ਼ 25 ਵਰ੍ਹਿਆਂ ਦੇ ਇਸ ਨੌਜਵਾਨ ਦੀ ਅਚਾਨਕ ਹੋਈ ਮੌਤ ਦੇ ਕਾਰਨ ਪੰਜਾਬ ਦੇ ਨਾਲ-ਨਾਲ ਵਿਸ਼ਵ ਦੇ ਸਮੂਹ ਪੰਜਾਬੀ ਭਾਈਚਾਰੇ ਅਤੇ ਕਬੱਡੀ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪੰਜਾਬ ਦੇ ਕਈ ਮੇਲਿਆਂ ਵਿੱਚ ਕਬੱਡੀ ਦਾ ਪ੍ਰਸਿੱਧ ਜਾਫੀ ਸੁਖਮਨ ਭਗਤਾ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਮਨ ਭਗਤਾ ਦੀ ਤਬੀਅਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਇਲਾਜ ਵਾਸਤੇ ਬਠਿੰਡਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਸਪੂਤ ਜਦੋਂ ਵੀ ਕਬੱਡੀ ਦੇ ਖੇਡ ਮੇਲਿਆਂ ਦੇ ਵਿਚ ਜਾਂਦਾ ਸੀ ਤਾਂ ਕਦੇ ਵੀ ਹਾਰ ਕੇ ਵਾਪਸ ਨਹੀਂ ਸੀ ਮੁੜਦਾ।

ਸੁਖਮਨ ਭਗਤਾ ਦੇ ਪਿਤਾ ਧੰਨਾ ਸਿੰਘ ਸਿੱਧੂ ਅਤੇ ਮਾਤਾ ਸੁਰਜੀਤ ਕੌਰ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਗੱਭਰੂ ਜਵਾਨ ਪੁੱਤਰ ਉਨ੍ਹਾਂ ਨੂੰ ਸਦਾ ਲਈ ਛੱਡ ਕੇ ਜਾ ਚੁੱਕਾ ਹੈ। ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ ਮਹਾਨ ਖਿਡਾਰੀ ਸੁਖਮਨ ਭਗਤਾ ਦੀ ਮੌਤ ਉੱਪਰ ਦੁੱਖ ਦਾ ਇਜ਼ਹਾਰ ਕੀਤਾ ਹੈ। ਇਹ ਮਾਂ ਬੋਲੀ ਕਬੱਡੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ।

error: Content is protected !!