ਹੁਣੇ ਹੁਣੇ ਸਿੱਧੂ ਨੇ CM ਚੰਨੀ ਲਈ ਵਰਤੀ ਅਜਿਹੀ ਸ਼ਬਦਾਵਲੀ ਵੀਡੀਓ ਹੋ ਗਈ ਵਾਇਰਲ – ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਕਾਂਗਰਸ ਸਰਕਾਰ ਵਿਚਕਾਰ ਚੱਲ ਰਿਹਾ ਕਾਟੋ ਕਲੇਸ਼ ਅਜੇ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿੱਥੇ ਕਾਂਗਰਸ ਵਿੱਚ ਕੁਝ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿੱਚ ਹੋ ਕੇ ਉਸ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਸੀ। ਉਥੇ ਹੀ ਉਨ੍ਹਾਂ ਬਾਗੀ ਵਿਧਾਇਕਾਂ ਵੱਲੋਂ ਵਾਰ ਵਾਰ ਜਾਕੇ ਹਾਈਕਮਾਂਡ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜਿਹੀਆਂ ਮੁਸ਼ਕਲਾਂ ਦੇ ਚਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁਖ ਮੰਤਰੀ ਨਿਯੁਕਤ ਕਰ ਦਿਤਾ ਗਿਆ। ਪਰ ਇਹ ਕਾਟੋ ਕਲੇਸ਼ ਖਤਮ ਨਾ ਹੋਇਆ ਅਤੇ ਨਵਜੋਤ ਸਿੱਧੂ ਵੱਲੋਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ।

ਪਰ ਹਾਈਕਮਾਂਡ ਵੱਲੋਂ ਸਾਰੇ ਵਿਧਾਇਕਾਂ ਨੂੰ ਨਵਜੋਤ ਸਿੱਧੂ ਨੂੰ ਮਨਾਉਣ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਦੇ ਵਿਚਕਾਰ ਹੋਈ ਗੱਲਬਾਤ ਦੇ ਜ਼ਰੀਏ ਆਖਿਆ ਗਿਆ ਹੈ ਕਿ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਹੁਣ ਨਵਜੋਤ ਸਿੱਧੂ ਬਾਰੇ ਸੀਐਮ ਚੰਨੀ ਲਈ ਵਰਤੀ ਗਈ ਸ਼ਬਦਾਵਲੀ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਾਂਗਰਸ ਪਾਰਟੀ ਵਿਚ ਆਪਸੀ ਕਲੇਸ਼ ਅਜੇ ਵੀ ਖਤਮ ਨਹੀਂ ਹੋਇਆ ਹੈ। ਉਥੇ ਹੀ ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਵਾਪਰੀ ਘਟਨਾ ਨੂੰ ਲੈ ਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।

ਉਥੇ ਹੀ ਮੋਹਾਲੀ ਦੇ ਏਅਰਪੋਰਟ ਤੋਂ ਲਖੀਮਪੁਰ ਮਾਰਚ ਰਵਾਨਾ ਹੋਣ ਦੌਰਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਚਾਰੇ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਸਾਰੇ ਵਿਧਾਇਕਾਂ ਵੱਲੋਂ ਜਾਣ ਸਮੇਂ ਆਖਿਆ ਗਿਆ ਕਿ ਇਹ ਸਫਲ ਪ੍ਰੋਗਰਾਮ ਰਿਹਾ ਹੈ ਜਿੱਥੇ ਸਾਰੇ ਇਕੱਠੇ ਹੋਏ ਹਨ। ਉਥੇ ਹੀ ਨਵਜੋਤ ਸਿੱਧੂ ਨੇ ਉਹਨਾਂ ਨੂੰ ਮੁਖ ਮੰਤਰੀ ਨਾਂ ਬਣਾਏ ਜਾਣ ਦੀ ਭੜਾਸ ਕੱਢਦੇ ਹੋਏ ਆਖਿਆ ਹੈ ਕਿ ਕਾਮਯਾਬੀ ਤਾਂ ਹੋਣੀ ਸੀ ਅਗਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ।

ਉਥੇ ਹੀ ਉਨ੍ਹਾਂ ਨੇ ਆਖਿਆ ਹੈ ਕਿ 2022 ਵਿਚ ਉਹ ਕਾਂਗਰਸ ਨੂੰ ਡੋਬ ਦੇਵੇਗਾ। ਨਵਜੋਤ ਸਿੱਧੂ ਵੱਲੋਂ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਲਜੀਤ ਚੀਮਾ ਨੇ ਆਖਿਆ ਹੈ ਦਲਿਤ ਨੂੰ ਮੁਖ ਮੰਤਰੀ ਬਣਾਏ ਜਾਣ ਦੇ ਕਾਰਨ ਨਵਜੋਤ ਸਿੱਧੂ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵੱਲੋਂ ਦਲਿਤ ਮੁੱਖ ਮੰਤਰੀ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ।

error: Content is protected !!