ਹੁਣੇ ਹੁਣੇ ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਚਲਦੇ ਹੋਏ ਜਿਥੇ ਦੇਸ਼ ਅੰਦਰ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਭਾਰਤ ਵਿੱਚ ਕਰੋਨਾ ਦੇ ਵਾਧੇ ਅਤੇ ਡੈਲਟਾ ਵੈਰੀਐਂਟ ਦੇ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉੱਪਰ ਵੀ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਉੱਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਕੁਝ ਖਾਸ ਸਮਝੌਤੇ ਦੇ ਤਹਿਤ ਖ਼ਾਸ ਉਡਾਨਾਂ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਸਦਕਾ ਜ਼ਰੂਰੀ ਯਾਤਰਾ ਕਰਨ ਵਾਲਿਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉੱਥੇ ਹੀ ਕਰੋਨਾ ਪਾਬੰਦੀਆਂ ਦੇ ਚਲਦੇ ਹੋਏ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਵੀ ਪੇਸ਼ ਆਈਆਂ ਹਨ। ਬਹੁਤ ਸਾਰੇ ਯਾਤਰੀਆਂ ਨੂੰ ਕਰੋਨਾ ਪਾਬੰਦੀਆਂ ਦੇ ਕਾਰਨ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ। ਉੱਥੇ ਹੀ ਸਾਰੇ ਯਾਤਰੀਆਂ ਨੂੰ ਕਰੋਨਾ ਟੈਸਟ ਅਤੇ ਟੀਕਾ ਕਰਨ ਤੋਂ ਬਾਅਦ ਹੀ ਸਫ਼ਰ ਕਰਨ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ। ਹੁਣ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਕੀਤਾ ਗਿਆ ਹੈ।

ਭਾਰਤ ਵਿੱਚ ਜਿੱਥੇ ਉਡਾਨਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ ਉਥੇ ਹੀ ਕਈ ਕੰਪਨੀਆਂ ਵੱਲੋਂ ਕਈ ਤਰਾਂ ਦੇ ਆਫਰ ਦਿੱਤੇ ਜਾ ਰਹੇ ਹਨ। ਏਅਰ ਇੰਡੀਆ ਦੀ ਕੰਪਨੀ ਵੱਲੋਂ ਦਸੰਬਰ 2021 ਤੱਕ ਲਈ ਇੱਕ ਆਫਰ ਦਿੱਤਾ ਗਿਆ ਹੈ। ਏਅਰ ਇੰਡੀਆ ਦੀ ਕੰਪਨੀ ਵੱਲੋਂ ਇਹ ਸਕੀਮ ਪਿਛਲੇ ਸਾਲ ਦਸੰਬਰ 2020 ਵਿੱਚ ਸ਼ੁਰੂ ਕੀਤੀ ਗਈ ਸੀ। ਕੰਪਨੀ ਵੱਲੋਂ ਦਿੱਤੀ ਜਾ ਰਹੀ ਇਸ ਸਕੀਮ ਦੇ ਵਿੱਚ ਭਾਰਤ ਵਿੱਚ ਸੀਨੀਅਰ ਨਾਗਰਿਕਾਂ ਨੂੰ ਦੇਸ਼ ਦੀ ਸਰਕਾਰੀ ਏਅਰਲਾਇਨ ਕੰਪਨੀ ਏਅਰ ਇੰਡੀਆ ਵੱਲੋਂ ਸਫਰ ਕਰਨ ਤੇ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਇਹ ਛੋਟ ਯਾਤਰੀਆਂ ਨੂੰ ਮੁੱਢਲੇ ਕਿਰਾਏ ਵਿੱਚ ਦਿੱਤੀ ਜਾਵੇਗੀ। ਸੀਨੀਅਰ ਨਾਗਰਿਕਾਂ ਨੂੰ ਹਵਾਈ ਟਿਕਟਾਂ ਤੇ ਇਹ ਵੱਡੀ ਛੋਟ ਦੇਸ਼ ਅੰਦਰ ਸਾਰੇ ਰੂਟਾਂ ਤੇ ਜਾਣ ਲਈ ਕੀਤੀ ਜਾ ਰਹੀ ਹੈ। ਇਸ ਯੋਜਨਾ ਦਾ ਫਾਇਦਾ ਲੈਣ ਵਾਸਤੇ ਦੇਸ਼ ਅੰਦਰ ਸਾਰੇ ਸੀਨੀਅਰ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਤਿੰਨ ਦਿਨ ਪਹਿਲਾਂ ਆਪਣੀ ਟਿਕਟ ਬੁੱਕ ਕਰਾਉਣੀ ਲਾਜ਼ਮੀ ਕੀਤੀ ਗਈ ਹੈ।

error: Content is protected !!