ਹੁਣੇ ਹੁਣੇ ਹਿਮਾਚਲ ਤੋਂ ਫਿਰ ਆ ਗਈ ਵੱਡੀ ਮਾੜੀ ਖਬਰ -ਅਚਾਨਕ ਵਾਪਰ ਗਿਆ ਇਹ ਕਾਂਡ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਜਿਥੇ ਲੋਕਾਂ ਨੂੰ ਕਰੋਨਾ ਵਰਗੀ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਭਾਰਤ ਵਿੱਚ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਆ ਚੁੱਕੀਆਂ ਹਨ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਮੌਸਮ ਦੀ ਤਬਦੀਲੀ ਕਾਰਨ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਵਿੱਚ ਲਗਾਤਾਰ ਮੰਦਭਾਗੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਮੀਂਹ ਪੈਣ ਅਤੇ ਪਹਾੜਾਂ ਦੇ ਖਿਸਕਣ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਹੁਣ ਹਿਮਾਚਲ ਤੋਂ ਫਿਰ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਹਾਦਸਾ ਵਾਪਰਨ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਵਿਚ ਫਿਰ ਤੋਂ ਮੁਸੀਬਤ ਨੇ ਦਸਤਕ ਦੇ ਦਿੱਤੀ ਹੈ। ਕਿਉਂਕਿ ਬਰਸਾਤ ਹੋਣ ਤੋਂ ਬਾਅਦ ਲਾਹੌਲ ਸਪਿਤੀ ਰਾਜ ਦੇ ਕਬਾਇਲੀ ਜਿਲ੍ਹੇ ਉਦੈਪੁਰ ਦੇ ਵਿੱਚ ਇੱਕ ਪਹਾੜੀ ਦਾ ਕਾਫੀ ਹੱਦ ਤੱਕ ਵੱਡਾ ਹਿੱਸਾ ਟੁਟਕੇ ਨਦੀ ਵਿੱਚ ਡਿੱਗ ਪਿਆ ਹੈ। ਜਿਸ ਕਾਰਨ ਇਹ ਚੰਦਰਭਾਗਾ ਨਦੀ ਵਿੱਚ ਪਾਣੀ ਦਾ ਵਹਾਅ ਬੰਦ ਹੋਣ ਕਾਰਨ ਇਸ ਦੇ ਲਾਗੇ ਕਈ ਪਿੰਡਾਂ ਵਿੱਚ ਹੜ ਆਉਣ ਦੀ ਸਥਿਤੀ ਪੈਦਾ ਹੋ ਗਈ ਹੈ।

ਅੱਜ ਵਾਪਰੇ ਇਸ ਹਾਦਸੇ ਦੇ ਨਾਲ ਬਹੁਤ ਸਾਰੇ ਪਿੰਡਾਂ ਵਿੱਚ ਖ਼ਤਰਾ ਵੱਧ ਗਿਆ ਹੈ। ਉਥੇ ਹੀ ਸੂਬਾ ਸਰਕਾਰ ਵੱਲੋਂ ਖ਼ਤਰੇ ਦੇ ਖੇਤਰ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਪਿੰਡਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਵਾਸਤੇ ਅਪੀਲ ਕੀਤੀ ਗਈ ਹੈ। ਪਹਾੜੀ ਦਾ ਹਿੱਸਾ ਟੁੱਟ ਕੇ ਡਿੱਗਣ ਕਾਰਨ ਜਿੱਥੇ ਪਾਣੀ ਦਾ ਵਹਾਅ ਬੰਦ ਹੋ ਗਿਆ ਹੈ ਉੱਥੇ ਹੀ ਅਗਰ ਪਾਣੀ ਦਾ ਬੰਨ ਅਚਾਨਕ ਟੁੱਟ ਜਾਂਦਾ ਹੈ ਤਾਂ ਲਾਹੌਰ ਦੇ ਅਧੀਨ ਆਉਣ ਵਾਲੇ ਕਈ ਪਿੰਡ ਇਸ ਖਤਰੇ ਦੀ ਚਪੇਟ ਵਿਚ ਆ ਜਾਣਗੇ।

ਜਸਰਥ ਪੁੱਲ ਦੇ ਕਈ ਪਿੰਡ ਅਜੇ ਵੀ ਖ਼ਤਰੇ ਵਿੱਚ ਹਨ ਜਿੱਥੇ ਸਵੇਰੇ ਪਹਾੜੀ ਤੋਂ ਜ਼ਮੀਨ ਖਿਸਕਣ ਤੋਂ ਬਾਅਦ ਲੋਕਾਂ ਵਿੱਚ ਹਲਚਲ ਮਚ ਗਈ ਸੀ। ਅਗਰ ਇਹ ਪਾਣੀ ਦਾ ਬੰਨ ਟੁੱਟ ਜਾਂਦਾ ਹੈ ਅਤੇ ਹੜ੍ਹ ਵਾਲੀ ਸਥਿਤੀ ਪੈਦਾ ਹੁੰਦੀ ਹੈ ਇਸ ਦੇ ਆਸ-ਪਾਸ ਦੇ ਸਾਰੇ ਪਿੰਡਾਂ ਦੀ ਜ਼ਮੀਨ ਕਾਫ਼ੀ ਹੱਦ ਤੱਕ ਨੁਕਸਾਨੀ ਜਾਵੇਗੀ ਜਿਸ ਨਾਲ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਜਾਵੇਗਾ। ਹੁਣ ਹੜ੍ਹ ਦਾ ਖਤਰਾ ਦੇਖਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

error: Content is protected !!