ਹੁਣ ਅਮਰੀਕਾ ਤੋਂ ਆਈ ਅਜਿਹੀ ਖਬਰ ਦੁਨੀਆਂ ਪਈ ਫਿਕਰਾਂ ਚ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਦਿਆ ਪ੍ਰਾਪਤ ਕਰਨ ਦੇ ਨਾਲ ਹੀ ਇਨਸਾਨ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਇਨਸਾਨ ਨੂੰ ਇਸ ਦੁਨੀਆਦਾਰੀ ਦੀ ਬੇਹਤਰ ਤਰੀਕੇ ਦੇ ਨਾਲ ਪਛਾਣ ਹੋ ਜਾਂਦੀ ਹੈ। ਕਿਤਾਬੀ ਗਿਆਨ ਨੂੰ ਪੜ੍ਹਦਾ ਹੋਇਆ ਇਨਸਾਨ ਇਸ ਸਮਾਜ ਦੇ ਠੋਸ ਤੱਤਾਂ ਦੀ ਪਹਿਚਾਣ ਕਰ ਸਕਦਾ ਹੈ। ਪੜ੍ਹਾਈ ਦੌਰਾਨ ਹੀ ਸਾਇੰਸ ਦੇ ਵਿਸ਼ੇ ਵਿਚ ਅਸੀਂ ਇੱਕ ਸੂਖਮ ਜੀਵ ਬਾਰੇ ਵੀ ਪੜ੍ਹਦੇ ਹਾਂ ਜਿਸ ਦਾ ਨਾਮ ਅਮੀਬਾ ਹੁੰਦਾ ਹੈ। ਪਰ ਹੁਣ ਇਹ ਸੂਖਮ ਜੀਵ ਸਾਡੀ ਜਾਨ ਦਾ ਦੁ-ਸ਼-ਮ-ਣ ਬਣ ਗਿਆ ਹੈ ਜਿਸ ਨਾਲ ਅਮਰੀਕਾ ਦੇ ਇੱਕ ਖੇਤਰ ਵਿੱਚ ਮੌਤ ਦੇ ਮਾਮਲੇ ਸਾਹਮਣੇ ਆਏ ਹਨ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਦੇ ਟੈਕਸਾਸ ਵਿਖੇ ਸਮੁੰਦਰ ਦੇ ਨਜ਼ਦੀਕੀ ਖੇਤਰ ਵਿੱਚ ਸਰਕਾਰੀ ਜਲ ਸਪਲਾਈ ਪ੍ਰਣਾਲੀ ਦੇ ਵਿੱਚ ਇਕ ਅਜਿਹਾ ਖਤਰਨਾਕ ਅਮੀਬਾ ਪਾਇਆ ਗਿਆ ਹੈ ਜੋ ਇਨਸਾਨ ਦਾ ਦਿਮਾਗ ਖਾ ਜਾਂਦਾ ਹੈ ਜਿਸ ਨਾਲ ਇਕ 6 ਸਾਲਾਂ ਦੇ ਬੱਚੇ ਦੀ ਮੌਤ ਵੀ ਹੋ ਗਈ ਹੈ। ਬੱਚੇ ਦੀ ਹੋਈ ਮੌਤ ਦਾ ਕਾਰਨ ਜਾਨਣ ਤੋਂ ਬਾਅਦ ਵਿਭਾਗ ਤੁਰੰਤ ਹਰਕਤ ਵਿੱਚ ਆਇਆ ਹੈ ਅਤੇ ਇਸ ਅਮੀਬਾ ਬਾਰੇ ਹੋਰ ਛਾਣਬੀਣ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਟੈਕਸਾਸ ਦੇ ਗਵਰਨਰ ਗ੍ਰੇਗ ਅਬਾਟ ਨੇ ਇਕ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਅਮੀਬਾ ਜੈਕਸਨ ਝੀਲ ਤੋਂ ਪ੍ਰਾਪਤ ਹੋਣ ਵਾਲੇ ਪਾਣੀ ਵਿੱਚ ਪਾਇਆ ਗਿਆ ਹੈ।

ਇਹ ਜੀਵ ਇਕ ਕੋਸ਼ਿਕਾ ਵਾਲਾ ਹੈ ਜਿਸ ਨੂੰ ਸਿਰਫ਼ ਮਾਇਕਰੋਸਕੋਪ ਨਾਲ ਹੀ ਦੇਖਿਆ ਜਾ ਸਕਦਾ ਹੈ ਜੋ ਬੜੀ ਤੇਜ਼ੀ ਦੇ ਨਾਲ ਆਪਣਾ ਪ੍ਰਤਿਰੂਪ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ। ਜੇਕਰ ਇਸ ਅਮੀਬਾ ਦਾ ਵਧੇਰੇ ਵਿਕਾਸ ਹੁੰਦਾ ਹੈ ਤਾਂ ਇਹ ਮਨੁੱਖ ਜਾਤੀ ਦੇ ਲਈ ਇੱਕ ਵੱਡਾ ਖਤਰਾ ਸਾਬਤ ਹੋਵੇਗਾ। ਅਮਰੀਕਾ ਦੇ ਵਿਚ ਲੋਕ ਸਿਹਤ ਭਲਾਈ ਲਈ ਕੰਮ ਕਰਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਆਖਿਆ ਹੈ ਕਿ ਇਹ ਅਮੀਬਾ ਇਕ ਦੁਰਲਭ ਸੰਕ੍ਰਮਣ ਹੈ।

ਇਸ ਸੰਕ੍ਰਮਣ ਦੇ ਅਮਰੀਕਾ ਵਿਚ ਸਾਲ 1992 ਤੋਂ ਲੈ ਕੇ 2018 ਤੱਕ ਕੁੱਲ 145 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਤਾਜ਼ੇ ਪਾਣੀ ਵਿਚ ਪਾਇਆ ਜਾਣ ਵਾਲਾ ਇਹ ਸੂਖਮ ਜੀਵ ਨੱਕ ਰਾਹੀਂ ਸਾਡੇ ਦਿਮਾਗ ਤੱਕ ਪਹੁੰਚ ਕਰਦਾ ਹੋਇਆ ਸੰਕ੍ਰਮਣ ਫੈਲਾਉਂਦਾ ਹੈ। ਖੋਜ ਕਰਤਾਵਾਂ ਨੇ ਇਸ ਅਮੀਬਾ ਦਾ ਨਾਂ ਨੇਗਲਰੀਆ ਫੋਲੇਰੀ ਦੱਸਿਆ ਹੈ ਜੋ ਜਲਵਾਯੂ-ਪਰਿਵਰਤਨ ਕਾਰਨ ਤੇਜ਼ੀ ਦੇ ਨਾਲ ਦੱਖਣੀ ਹਿੱਸਿਆਂ ਤੋਂ ਪੂਰਬੀ ਹਿੱਸਿਆਂ ਵੱਲ ਵੱਧ ਰਿਹਾ ਹੈ।

error: Content is protected !!