ਹੁਣ ਕੇਂਦਰ ਵਲੋਂ ਕਿਸਾਨਾਂ ਬਾਰੇ ਆਈ ਇਹ ਤਾਜਾ ਵੱਡੀ ਖਬਰ – ਖੇਤੀ ਮੰਤਰੀ ਨਰਿੰਦਰ ਤੋਮਰ ਵਲੋਂ

ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੇ ਹਿਤ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਜਿਸ ਨਾਲ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋ ਸਕੇ। ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਹਨ । ਜਿਸ ਦਾ ਅਰਥ ਦੇਸ਼ ਦੀ ਆਰਥਿਕ ਵਿਵਸਥਾ ਨੂੰ ਵੀ ਉੱਚਾ ਚੁੱਕਿਆ ਜਾ ਸਕੇ। ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਕਈ ਯੋਜਨਾਵਾਂ ਦਾ ਫ਼ਾਇਦਾ ਬਹੁਤ ਸਾਰੇ ਕਿਸਾਨ ਲੈ ਚੁੱਕੇ ਹਨ। ਉਥੇ ਹੀ ਕੇਂਦਰ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਸੋਧ ਕਰਕੇ ਲਾਗੂ ਕੀਤੇ ਗਏ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਮੰਨਣ ਤੋਂ ਕਿਸਾਨਾਂ ਵੱਲੋਂ ਮਨਾ ਕੀਤਾ ਜਾ ਰਿਹਾ ਹੈ।

ਉਥੇ ਹੀ ਦਿੱਲੀ ਦੀਆਂ ਸਰਹੱਦਾਂ ਉਪਰ 26 ਨਵੰਬਰ ਤੋਂ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਹੁਣ ਕੇਂਦਰ ਵੱਲੋਂ ਕਿਸਾਨਾਂ ਲਈ ਇੱਕ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਦਾ ਐਲਾਨ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਕੀਤਾ ਗਿਆ ਹੈ। ਭਾਰਤ ਦੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਅੱਜ ‘ਏਸ਼ੀਆ ਪੈਸੀਫ਼ਿਕ ਰੂਰਲ ਐਂਡ ਐਗ੍ਰੀਕਲਚਰ ਕ੍ਰੈਡਿਟ ਐਸੋਸੀਏਸ਼ਨ’ ਤੇ ਰਾਸ਼ਟਰੀ ਖੇਤੀ ਤੇ ਗ੍ਰਾਮੀਣ ਬੈਂਕ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ‘ਖੇਤਰੀ ਨੀਤੀ ਫ਼ੋਰਮ’ ਦੀ ਮੀਟਿੰਗ ਦਾ ਉਦਘਾਟਨ ਕੀਤਾ।

ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਖੇਤੀ ਤੇ ਦਿਹਾਤੀ ਖੇਤਰ ਦੀ ਮਜ਼ਬੂਤੀ ਤੇ ਪ੍ਰਗਤੀ ਉੱਤੇ ਸਰਕਾਰ ਦਾ ਪੂਰਾ ਫ਼ੋਕਸ ਹੈ। ਇਸ ਲਈ ਅਨੇਕ ਉਦੇਸ਼ਮੁਖੀ ਯੋਜਨਾਵਾਂ ਤੇ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜੋ ਛੋਟੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਭਾਰਤੀ ਅਰਥ-ਵਿਵਸਥਾ ਖੇਤੀ ਤੇ ਪਿੰਡਾਂ ਉਤੇ ਅਧਾਰਤ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਰੱਕੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੇਸ਼ ਦੇ ਪਿੰਡਾਂ ਵਿੱਚ ਰੋਜ਼ਗਾਰ ਤੇ ਪੈਸਾ ਨਹੀਂ ਹੋਵੇਗਾ , ਉਸ ਸਮੇਂ ਤੱਕ ਖੇਤੀ ਅੱਗੇ ਨਹੀ ਵਧੇਗੀ।

ਉਨ੍ਹਾਂ ਕਿਹਾ ਕਿ ਏਸ਼ੀਆ ਪੈਸੀਫ਼ਿਕ ਰੂਰਲ ਐਂਡ ਐਗ੍ਰੀਕਲਚਰ ਕ੍ਰੈਡਿਟ ਐਸੋਸੀਏਸ਼ਨ 24 ਦੇਸ਼ਾਂ ਦੀ ਜਥੇਬੰਦੀ ਹੈ। ਜਿਸ ਦਾ ਮਕਸਦ ਖੇਤੀਬਾੜੀ ਨੂੰ ਹੱਲਾਸ਼ੇਰੀ ਦੇਣਾ ਹੈ ,ਜਿਸ ਲਈ ਬਿਹਤਰ ਸਮਝ ਅਤੇ ਸਹਿਯੋਗ ਵਿਕਸਤ ਕਰਨਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਕੇਂਦਰੀ ਨੀਤੀ ਫੋਰਮ ਦਾ ਵਿਸ਼ਾ ਖੇਤ ਕਾਰੋਬਾਰ ਕਲੱਸਟਰਾਂ ਨੂੰ ਹੱਲਾਸ਼ੇਰੀ ਦੇਣ ਤੇ ਕਰਜ਼ਾ ਵਾਧੇ ਦੇ ਸਾਧਨਾਂ ਦੇ ਵਿਕਾਸ ਲਈ ਸਹਿਯੋਗ ਰਿਹਾ ਹੈ।

error: Content is protected !!