ਹੁਣ ਯੂਕਰੇਨ ਤੋਂ ਆਈ ਵੱਡੀ ਮਾੜੀ ਖਬਰ ਕਿਸੇ ਸਮੇਂ ਵੀ ਵਾਪਰ ਸਕਦੀ ਇਹ ਵੱਡੀ ਤਬਾਹੀ

ਆਈ ਤਾਜਾ ਵੱਡੀ ਖਬਰ 

ਯੂਕ੍ਰੇਨ ਵਿਚ ਇਸ ਸਮੇਂ ਸਥਿਤੀ ਕਾਫੀ ਤਨਾਅਪੂਰਨ ਬਣਦੀ ਜਾ ਰਹੀ ਹੈ ਜਿਥੇ ਲਗਾਤਾਰ ਰੂਸ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਉਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਯੁਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਜਤਾਇਆ ਜਾ ਰਿਹਾ ਹੈ। ਦੂਜੇ ਪਾਸੇ ਰੂਸ ਨੂੰ ਵੀ ਇਸ ਹਮਲੇ ਨੂੰ ਰੋਕਣ ਵਾਸਤੇ ਸਾਰੇ ਦੇਸ਼ਾਂ ਵੱਲੋਂ ਦਬਾਉ ਵਧਾਇਆ ਜਾ ਰਿਹਾ ਹੈ ਅਤੇ ਉਸ ਉੱਪਰ ਪਾਬੰਦੀ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਨੂੰ ਆਪਣੇ ਖੇਤਰ ਵਿੱਚ ਹਵਾਈ ਉਡਾਨਾਂ ਵਾਸਤੇ ਰੋਕ ਦਿੱਤਾ ਗਿਆ ਹੈ। ਉੱਥੇ ਹੀ ਇਸ ਗੱਲ ਤੋਂ ਖ਼ਫਾ ਹੋ ਕੇ ਰੂਸ ਵੱਲੋਂ ਵੀ ਬਹੁਤ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਆਪਣੇ ਦੇਸ਼ ਵਿੱਚ ਰੋਕ ਦਿੱਤਾ ਗਿਆ ਹੈ। ਇਸ ਸਮੇਂ ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਾਰੇ ਮੁਲਕਾਂ ਦਾ ਨੁਕਸਾਨ ਹੋ ਰਿਹਾ ਹੈ।

ਕਿਉਂਕਿ ਇਸ ਦੋਹਾਂ ਦੇਸ਼ਾਂ ਦੇ ਯੁੱਧ ਦਾ ਅਸਰ ਪੂਰੀ ਦੁਨੀਆਂ ਉਪਰ ਪੈ ਰਿਹਾ ਹੈ। ਹੁਣ ਯੂਕਰੇਨ ਤੋਂ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਵੱਡੀ ਤਬਾਹੀ ਵਾਪਰ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਰੂਸ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਯੂਕਰੇਨ ਦੇ ਵਿਦੇਸ਼ ਮੰਤਰੀ ਵੱਲੋਂ ਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕੇ ਰੂਸ ਦੀਆਂ ਫੌਜਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ ਜੈਪੋਰੋਜ਼ਾਈ ਐਨ ਪੀ ਪੀ ਨੂੰ ਚਾਰੇ ਪਾਸੇ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ

ਅਤੇ ਰੂਸੀ ਫ਼ੌਜ ਵੱਲੋਂ ਲਗਾਤਾਰ ਇਸ ਉੱਪਰ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਸਦੇ ਚਲਦੇ ਹੋਏ ਪਰਮਾਣੂ ਪਾਵਰ ਪਲਾਂਟ ਵਿੱਚ ਅੱਗ ਲੱਗ ਗਈ ਹੈ। ਅਗਰ ਇਸ ਵਿੱਚ ਧਮਾਕਾ ਹੋ ਜਾਂਦਾ ਹੈ ਤਾਂ, ਇਹ ਧਮਾਕਾ ਚੇਰਨੋਬਲ ਨਾਲ਼ੋਂ ਵੀ ਦਸ ਗੁਣਾਂ ਜ਼ਿਆਦਾ ਭਿਆਨਕ ਧਮਾਕਾ ਹੋਵੇਗਾ।

ਕਿਉਂਕਿ ਇਸ ਤੋਂ ਪਹਿਲਾਂ 26 ਅਪ੍ਰੈਲ 1986 ਦੇ ਵਿੱਚ ਚੇਰਨੋਬਲ ਨਿਯੁਕਤ ਪਾਵਰ ਪਲਾਂਟ ਦੇ ਵਿੱਚ ਚੌਥੇ ਰੈਕਟਰ ਵਿਚ ਧਮਾਕਾ ਹੋਇਆ ਸੀ ਜਿਸ ਨੂੰ ਅੱਜ ਤੱਕ ਦਾ ਸਭ ਤੋਂ ਖਤਰਨਾਕ ਅਤੇ ਭਿਆਨਕ ਅਤੇ ਵਧੇਰੇ ਨੁਕਸਾਨ ਕਰਨ ਵਾਲਾ ਪਰਮਾਣੂ ਹਾਦਸਾ ਦੱਸਿਆ ਜਾਂਦਾ ਹੈ। ਇਸ ਲਈ ਵਿਦੇਸ਼ ਮੰਤਰੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਰੂਸ ਨੂੰ ਇਹ ਹਮਲੇ ਰੋਕ ਦੇਣੇ ਚਾਹੀਦੇ ਹਨ ਅਤੇ ਅਜਿਹੇ ਹਾਦਸਿਆਂ ਨੂੰ ਰੋਕਣ ਵਾਸਤੇ ਫਾਇਰ ਬ੍ਰਿਗੇਡ ਨੂੰ ਤੈਨਾਤ ਕਰਨਾ ਚਾਹੀਦਾ ਹੈ।

error: Content is protected !!