ਹੁਣ ਰੋਜਾਨਾ ਵਰਤੋਂ ਵਾਲੀ ਇਹ ਚੀਜ ਹੋ ਗਈ ਮਹਿੰਗੀ – ਜਨਤਾ ਨੂੰ ਲੱਗਾ ਵੱਡਾ ਝੱਟਕਾ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਦੇਸ਼ ਵਿੱਚ ਲਗਾਤਾਰ ਮਹਿੰਗਾਈ ਹੁਣ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ । ਹਰ ਰੋਜ਼ ਵੱਖ ਵੱਖ ਕੀਮਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ । ਜਿਸ ਦੇ ਚਲਦੇ ਹਰ ਕਿਸੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਧ ਰਹੀ ਮਹਿੰਗਾਈ ਨੂੰ ਘੱਟ ਕੀਤਾ ਜਾਵੇ । ਪਰ ਕੀਮਤਾਂ ਹਰ ਰੋਜ਼ ਅਸਮਾਨ ਨੂੰ ਛੂੰਹਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ । ਦੂਜੇ ਪਾਸੇ ਦੁਨੀਆਂ ਦੇ ਦੋ ਦੇਸ਼ਾਂ ਵਿੱਚ ਚੱਲ ਰਹੀ ਲੜਾਈ ਦੇ ਕਾਰਨ ਦੇਸ਼ ਭਰ ਵਿਚ ਮਹਿੰਗਾਈ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਚਲਦੇ ਹੁਣ ਇਕ ਵੱਡਾ ਝਟਕਾ ਆਮ ਜਨਤਾ ਨੂੰ ਲੱਗਣ ਜਾ ਰਿਹਾ ਹੈ ।

ਦਰਅਸਲ ਹੁਣ ਦਿੱਲੀ ਐੱਨਆਰਸੀ ਵਿਚ ਦੁੱਧ ਦੀ ਸਭ ਤੋਂ ਵੱਡੀ ਸਪਲਾਇਰ ਮਦਰ ਡੇਅਰੀ ਦਾ ਦੁੱਧ ਮਹਿੰਗਾ ਹੋਣ ਜਾ ਰਿਹਾ ਹੈ ਤੇ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਪੂਰੇ ਦੋ ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ਉਹ ਕੱਲ੍ਹ ਯਾਨੀ ਛੇ ਮਾਰਚ ਤੋਂ ਲਾਗੂ ਹੋਣਗੀਆਂ ।

ਜ਼ਿਕਰਯੋਗ ਹੈ ਕਿ ਪਹਿਲਾਂ ਹੀ ਦੇਸ਼ ਭਰ ਦੇ ਵਿੱਚ ਇੱਕ ਮਾਰਚ ਨੂੰ ਪੂਰੇ ਦੋ ਰੁਪਏ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ, ਜਿਸ ਕਾਰਨ ਆਮ ਜਨਤਾ ਨੂੰ ਇੱਕ ਵੱਡਾ ਝਟਕਾ ਲੱਗਿਆ ਸੀ। ਇਸੇ ਵਿਚਕਾਰ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਦਿੱਲੀ ਵਿੱਚ ਵੀ ਹੁਣ ਦੁੱਧ ਦੀ ਕੀਮਤ ਵਧੀ ਹੈ ਜਿਸ ਕਾਰਨ ਉੱਥੋਂ ਦੇ ਵਾਸੀ ਹੁਣ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ।

ਦੱਸਦਈਏ ਕਿ ਮਦਰ ਡੇਅਰੀ ਦਾ ਅੱਧਾ ਲਿਟਰ ਦੁੱਧ ਵਾਲਾ ਪੈਕਟ ਸਭ ਤੋਂ ਵੱਧ ਵਿਕਣ ਵਾਲੇ ਉਤਪਾਦਾਂ ਵਿੱਚੋਂ ਇੱਕ ਹੈ। ਹੁਣ ਅੱਧਾ ਲੀਟਰ ਦੇ ਪੈਕਿੰਗ ‘ਤੇ ਇਕ ਰੁਪਿਆ ਵਾਧੂ ਦੇਣਾ ਪਵੇਗਾ। ਇਸ ਕਾਰਨ ਅੱਧਾ ਲੀਟਰ ਮਦਰ ਡੇਅਰੀ ਅਲਟਰਾ ਪ੍ਰੀਮੀਅਮ ਦੁੱਧ ਹੁਣ 31 ਰੁਪਏ ਦੀ ਬਜਾਏ 32 ਰੁਪਏ, ਸੁਪਰ-ਟੀ ਦੁੱਧ 26 ਰੁਪਏ ਦੀ ਬਜਾਏ 27 ਰੁਪਏ ਮਹਿੰਗਾ ਹੋ ਜਾਵੇਗਾ।ਇਹ ਜੋ ਕੀਮਤਾਂ ਵਧੀਆਂ ਹਨ ਇਸ ਕਾਰਨ ਹੁਣ ਲੋਕਾਂ ਤੇ ਮਹਿੰਗਾਈ ਦਾ ਇੱਕ ਹੋਰ ਵੱਡਾ ਬੋਝ ਪਿਆ ਹੈ ।

error: Content is protected !!