ਹੋ ਜਾਵੋ ਸਾਵਧਾਨ : 54 ਘੰਟਿਆਂ ਬਾਅਦ ਮਿਲੇ ਲਾਪਤਾ ਨੌਜਵਾਨ ਨੇ ਕੀਤਾ ਅਜਿਹਾ ਖੁਲਾਸਾ ਉਡੇ ਲੋਕਾਂ ਦੇ ਹੋਸ਼

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬਹੁਤ ਸਾਰੀਆ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਲੁੱਟ ਖੋਹ ਅਤੇ ਅਗਵਾ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਨੇ ਜਿੱਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਉਥੇ ਹੀ ਲੋਕਾਂ ਵਿੱਚ ਇਹ ਖਬਰਾਂ ਡਰ ਵੀ ਪੈਦਾ ਕਰਦੀਆਂ ਹਨ। ਜਿਸ ਨਾਲ ਲੋਕ ਆਪਣੇ ਘਰ ਤੋਂ ਬਾਹਰ ਜਾਣ ਨੂੰ ਲੈ ਕੇ ਵੀ ਡਰਨ ਲੱਗ ਜਾਂਦੇ ਹਨ। ਅੱਜ ਦੇ ਦੌਰ ਵਿਚ ਜਿੱਥੇ ਬੱਚਿਆਂ ਨੂੰ ਅਗਵਾ ਕਰਨ ਵਰਗੇ ਮਾਮਲੇ ਲਗਾਤਾਰ ਵਧ ਰਹੇ ਹਨ ਉਥੇ ਹੀ ਆਏ ਦਿਨ ਵੱਡੇ ਲੋਕਾਂ ਨਾਲ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੀਆਂ ਹਨ। ਹੁਣ 54 ਘੰਟਿਆਂ ਬਾਅਦ ਲਾਪਤਾ ਹੋਏ ਨੌਜਵਾਨ ਦੇ ਮਿਲਣ ਤੇ ਅਜਿਹਾ ਖੁਲਾਸਾ ਹੋਇਆ ਹੈ ਕਿ ਲੋਕਾਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ।

ਜਿਥੇ ਇੱਕ ਨੌਜਵਾਨ 2 ਮਾਰਚ ਨੂੰ ਦੁਪਹਿਰ ਨੂੰ ਭੇਦ ਭਰੇ ਹਾਲਾਤਾਂ ਚ ਲਾਪਤਾ ਹੋ ਗਿਆ ਸੀ। ਜੋ ਹੁਣ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਵੱਲੋਂ ਇਸ ਸਾਰੀ ਘਟਨਾ ਦਾ ਖੁਲਾਸਾ ਕੀਤਾ ਗਿਆ। ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਰਿਸ਼ੀ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਉਹ ਆਪਣੇ ਘਰ ਤੋਂ ਕਿਸੇ ਕੰਮ ਲਈ ਜੀਰੇ ਨੂੰ ਜਾ ਰਿਹਾ ਸੀ।

ਜੋ ਕਿ ਸਪਲੀਮੈਂਟ ਵੇਚਣ ਦਾ ਕੰਮ ਕਰਦਾ ਹੈ। ਜਿਸ ਨੇ ਆਪਣੇ ਮੋਟਰਸਾਈਕਲ ਤੇ ਪਿੰਡ ਸ਼ੇਰਖਾਂ ਦੇ ਨਜ਼ਦੀਕ ਨਹਿਰ ਕੋਲ ਪਹੁੰਚਿਆ ਤਾਂ ਉਹ ਰਸਤੇ ਵਿਚ ਬਾਥਰੂਮ ਕਰਨ ਲਈ ਰੁਕ ਗਿਆ, ਜਿਸ ਨੇ ਆਪਣੇ ਮੋਟਰਸਾਈਕਲ ਤੇ ਜਾਣ ਲੱਗਾ ਤਾਂ ਉਸ ਜਗਾਹ ਤੇ ਮੌਜੂਦ ਜੋਗੀਆਂ ਵੱਲੋਂ ਉਸ ਨੂੰ ਰੋਕ ਲਿਆ ਗਿਆ, ਜਿੱਥੇ ਉਹ ਉਨ੍ਹਾਂ ਦੀਆਂ ਗੱਲਾਂ ਨੂੰ ਅਣਗੌਲੇ ਕਰ ਰਿਹਾ ਸੀ ਉਥੇ ਹੀ ਉਨ੍ਹਾਂ ਵੱਲੋਂ ਉਸ ਦੇ ਹੱਥ ਇਕ ਚੀਜ਼ ਦਿੱਤੀ ਗਈ ਜਿਸ ਨੂੰ ਮੱਥੇ ਉਪਰ ਲਗਾਉਣ ਵਾਸਤੇ ਆਖਿਆ ਗਿਆ ਜੋ ਕਿ ਇੱਕ ਸਿੱਕਾ ਅਤੇ ਇੱਕ ਗਿੱਦੜ ਸਿੰਗੀ ਦੱਸੀ ਜਾ ਰਹੀ ਸੀ।

ਜਿਸ ਤੋਂ ਬਾਅਦ ਉਸ ਦਾ ਦਿਮਾਗ ਸੁੰਨ ਹੋ ਗਿਆ ਅਤੇ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਅਤੇ ਉਹ ਉਨ੍ਹਾਂ ਨਾਲ ਕਾਫੀ ਪੈਦਲ ਚੱਲ ਕੇ ਗਿਆ। ਉਸ ਤੋਂ ਬਾਅਦ ਉਸਨੂੰ ਕੋਈ ਹੋਸ਼ ਨਹੀਂ ਹੈ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸੜਕ ਤੋਂ ਕੁਝ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਸੀ। ਜੋਗੀ ਉਸ ਨੌਜਵਾਨ ਦਾ ਪੱਚੀ ਸੌ ਰੁਪਏ ,ਮੋਬਾਇਲ ,ਨਜ਼ਰ ਵਾਲੀਆਂ ਐਨਕਾਂ ਅਤੇ ਜੈਕਟ ਆਪਣੇ ਨਾਲ ਲੈ ਗਏ ਜਦ ਕਿ ਉਸ ਨੌਜਵਾਨ ਦਾ ਮੋਟਰਸਾਈਕਲ ਉਸ ਜਗ੍ਹਾ ਤੋਂ ਹੀ ਬਰਾਮਦ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਨੌਜਵਾਨ ਨੂੰ 54 ਘੰਟੇ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਸੜਕ ਤੋਂ ਬਰਾਮਦ ਕੀਤਾ ਗਿਆ ਸੀ ਜੋ ਕਿ 2 ਮਾਰਚ ਤੋਂ ਲਾਪਤਾ ਹੋਇਆ ਸੀ।

error: Content is protected !!