1 ਫਰਵਰੀ ਲਈ ਕੇਂਦਰ ਸਰਕਾਰਤੋਂ ਆਈ ਵੱਡੀ ਖਬਰ ਹੋਇਆ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ

ਦੇਸ਼ ਦੀਆਂ ਅੰਦਰੂਨੀ ਗਤੀਵਿਧੀਆਂ ਨੂੰ ਚਲਾਉਣ ਵਾਸਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਜਿਸ ਦੇ ਅਧੀਨ ਕਾਰਜ ਕਰਦੇ ਹੋਏ ਦੇਸ਼ ਦੀ ਤਰੱਕੀ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਅਹਿਮ ਫੈਸਲੇ ਵੀ ਲਏ ਜਾਂਦੇ ਹਨ ਜਿਨ੍ਹਾਂ ਦਾ ਅਸਰ ਆਮ ਜਨਤਾ ਉੱਪਰ ਵੀ ਹੁੰਦਾ ਹੈ। ਦੇਸ਼ ਦੇ ਵਿੱਚ ਆਉਣ ਵਾਲੇ ਇੱਕ ਸਾਲ ਦਾ ਸਾਰਾ ਦਾਰੋਮਦਾਰ ਇਹਨਾਂ ਯੋਜਨਾਵਾਂ ਉਪਰ ਹੀ ਟਿਕਿਆ ਹੁੰਦਾ ਹੈ। ਜਿਸ ਕਾਰਨ ਇਨ੍ਹਾਂ ਦੀ ਪਰਪੱਕਤਾ ਦਾ ਹੋਣਾ ਕਈ ਗੁਣਾ ਲਾਜ਼ਮੀ ਵੀ ਹੋ ਜਾਂਦਾ ਹੈ।

ਇਹ ਸਾਰਾ ਵਰਤਾਰਾ ਦੇਸ਼ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਹੁੰਦਾ ਹੈ ਅਤੇ ਇਸ ਸਾਲ ਦਾ ਬਜਟ 1 ਫਰਵਰੀ ਨੂੰ ਸਵੇਰੇ 11 ਵਜੇ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੜ੍ਹਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਬਜਟ ਦੇ ਸੰਬੰਧ ਵਿਚ ਅਧਿਕਾਰਿਤ ਘੋਸ਼ਣਾ ਕੀਤੀ ਜਾ ਚੁੱਕੀ ਹੈ ਜਿਸ ਤਹਿਤ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 29 ਜਨਵਰੀ ਨੂੰ ਦੋਹਾਂ ਸਦਨਾਂ ਨੂੰ ਸੰਬੋਧਨ ਕਰਦੇ ਹੋਏ ਇਸ ਸਾਲ ਦੇ ਬਜਟ ਇਜਲਾਸ ਦੀ ਸ਼ੁਰੂਆਤ ਕਰਨਗੇ। ਜ਼ਿਕਰਯੋਗ ਹੈ ਕਿ ਇਹ ਬਜਟ ਇਜਲਾਸ ਦੋ ਹਿੱਸਿਆਂ ਦੇ ਵਿਚ ਕੀਤਾ ਜਾਵੇਗਾ

ਜਿਸ ਤਹਿਤ ਪਹਿਲਾ ਹਿੱਸਾ 15 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ। ਜਦ ਕੇ ਇਸ ਦਾ ਦੂਸਰਾ ਹਿੱਸਾ 8 ਮਾਰਚ ਤੋਂ ਲੈ ਕੇ 8 ਅਪਰੈਲ ਤੱਕ ਹੋਵੇਗਾ। ਬਜਟ ਇਜਲਾਸ ਦੇ ਸਬੰਧ ਵਿਚ 16 ਫਰਵਰੀ ਤੋਂ ਲੈ ਕੇ 7 ਮਾਰਚ ਤੱਕ ਕੋਈ ਗਤੀਵਿਧੀ ਨਹੀਂ ਹੈ। ਪਰ ਦੇਖਣ ਵਾਲੀ ਗੱਲ ਹੈ ਕਿ ਕੋਰੋਨਾ ਵਾਇਰਸ ਦੀ ਵੈਸ਼ਵਿਕ ਬਿਮਾਰੀ ਕਰਕੇ ਅਰਥ ਵਿਵਸਥਾ ਉੱਪਰ ਪਈ ਹੋਈ ਗਹਿਰੀ ਸੱਟ ਕਾਰਨ ਇਸ ਵਾਰ ਦੇ ਬਜਟ ਵਿੱਚ ਕੀ ਅਹਿਮ ਹੋ ਸਕਦਾ ਹੈ। ਹਾਲਾਂਕਿ ਇਹ ਬਜਟ ਸਰਕਾਰ ਵਾਸਤੇ ਕਾਫੀ ਚੁਣੌਤੀਪੂਰਨ ਹੋਵੇਗਾ। ਸਰਕਾਰ ਦਾ ਮੁੱਖ ਅਤੇ ਪਹਿਲਾ ਮਕਸਦ ਕੋਰੋਨਾ ਵਾਇਰਸ ਕਾਰਨ ਦੂਹਰੀ ਹੋ ਚੁੱਕੀ ਅਰਥ ਵਿਵਸਥਾ ਨੂੰ ਇਕ ਵਾਰ ਮੁੜ ਤੋਂ ਵਿਕਾਸ ਦੀ ਸੇਧ ਵੱਲ ਕਰਨਾ ਰਹੇਗਾ।

ਜਿਸ ਲਈ ਸਰਕਾਰ ਵੱਖ ਵੱਖ ਖੇਤਰਾਂ ਉਪਰ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਖਰਚਿਆਂ ਉਪਰ ਵੀ ਧਿਆਨ ਦੇਵੇਗੀ। ਇਸ ਬਜਟ ਦੇ ਸਬੰਧ ਵਿੱਚ ਵਿੱਤ ਮੰਤਰੀ ਨੇ ਆਖਿਆ ਹੈ ਕਿ ਇਸ ਸਾਲ ਦਾ ਬਜ਼ਟ ਇਤਿਹਾਸਕ ਹੋਵੇਗਾ। ਉਮੀਦ ਹੈ ਕਿ ਸਰਕਾਰ ਕੁਝ ਵੱਡੇ ਐਲਾਨ ਵੀ ਕਰ ਸਕਦੀ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸਾਲ 2021 ਦਾ ਕੇਂਦਰੀ ਬਜਟ ਡਿਜ਼ੀਟਲ ਹੋਵੇਗਾ ਜਿਸ ਤਹਿਤ ਕੋਈ ਦਸਤਾਵੇਜ਼ ਨਹੀਂ ਛਾਪੇ ਜਾਣਗੇ।

error: Content is protected !!