13 ਸਾਲਾਂ ਦੇ ਬੱਚੇ ਨੇ ਇੰਗਲੈਂਡ ਚ ਇਸ ਤਰਾਂ ਦਿਤੀ ਜਾਨ 8 ਦਿਨਾਂ ਬਾਅਦ ਮਿਲੀ ਲਾਸ਼

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਆਏ ਦਿਨ ਹੀ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਚਲਦੇ ਹੋਏ ਜ਼ਿੰਦਗੀ ਦੇ ਗਲਤ ਫੈਸਲੇ ਲੈ ਲਏ ਗਏ। ਉਥੇ ਹੀ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਤਣਾਅ ਅਤੇ ਕਈ ਘਟਨਾਵਾਂ ਦੇ ਚੱਲਦੇ ਹੋਏ ਅਜਿਹੇ ਫੈਸਲੇ ਲੈ ਲੈਂਦੇ ਹਨ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਉਥੇ ਹੀ ਬੱਚਿਆਂ ਵੱਲੋਂ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਉਪਰ ਕਿਸੇ ਵੱਲੋਂ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ। ਅਜਿਹੀਆਂ ਘਟਨਾਵਾਂ ਕਾਰਨ ਹੋਰ ਬੱਚਿਆਂ ਦੇ ਮਾਪਿਆਂ ਵਿਚ ਵੀ ਗਹਿਰਾ ਅਸਰ ਹੋ ਜਾਂਦਾ ਹੈ।

ਜੋ ਆਪਣੇ ਬੱਚਿਆਂ ਨੂੰ ਲੈ ਕੇ ਵਧੇਰੇ ਚਿੰਤਤ ਹੋ ਜਾਂਦੇ ਹਨ। ਹੁਣ ਇਥੇ ਇੱਕ 13 ਸਾਲਾਂ ਦੇ ਬੱਚੇ ਵੱਲੋਂ ਇਸ ਤਰਾਂ ਆਪਣੀ ਜਾਨ ਦੇ ਦਿੱਤੀ ਗਈ ਹੈ ਜਿਸ ਦੀ ਲਾਸ਼ 8 ਦਿਨ ਬਾਅਦ ਪ੍ਰਾਪਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੰਡਨ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ 13 ਸਾਲਾਂ ਦੇ ਬੱਚੇ ਵੱਲੋਂ ਸਕੂਲ ਤੋਂ ਵਾਪਸ ਆਉਂਦੇ ਸਮੇਂ ਰਸਤੇ ਵਿਚ ਇੱਕ ਪੁਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 13 ਸਾਲਾ ਦਾ ਬੱਚਾ ਸ਼ਾਹਿਦ ਅਲੀ ਸਾਊਥ ਲੰਡਨ ਵਿਚ ਸਕੂਲ ਦੀ ਬੱਸ ਤੋਂ ਆਪਣੇ ਇਕ ਦੋਸਤ ਨਾਲ ਆ ਰਿਹਾ ਸੀ।

ਜੋ ਆਪਣੀ ਬੱਸ ਤੋਂ ਪਹਿਲਾਂ ਹੀ ਇਕ ਹੋਰ ਸਟੋਪ ਤੇ ਉਤਰ ਗਿਆ ਅਤੇ ਉਸ 13 ਸਾਲਾਂ ਦੇ ਬੱਚੇ ਵੱਲੋਂ ਪੁਲ ਤੋਂ ਛਾਲ ਮਾਰ ਦਿੱਤੀ ਗਈ। ਜਿੱਥੇ ਲੋਕਾਂ ਵੱਲੋਂ ਇਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬੱਚੇ ਨੂੰ ਬਚਾ ਨਹੀਂ ਸਕੇ ਅਤੇ ਉਨ੍ਹਾਂ ਦੇ ਹੱਥ ਬੱਚੇ ਦੇ ਕੱਪੜੇ ਲੱਗੇ ਸਨ।

ਮ੍ਰਿਤਕ ਬੱਚੇ ਦੀ ਪਹਿਚਾਣ ਵੀ ਉਸਦੀ ਬਰਦੀ ਅਤੇ ਉਸ ਉਪਰ ਲੱਗੇ ਟੈਗ ਤੋਂ ਹੋਈ ਹੈ। ਉਥੇ ਹੀ ਬੱਚੇ ਦੀ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਿਆ ਸੀ ਕਿ ਬੱਚੇ ਦੀ ਮੌਤ ਡੁੱਬਣ ਕਾਰਨ ਹੋਈ ਹੈ। ਜਿੱਥੇ ਇਹ ਘਟਨਾ 20 ਅਪ੍ਰੈਲ ਦੀ ਦੱਸੀ ਗਈ ਹੈ। ਉਥੇ ਹੀ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਅਤੇ ਜਿਸ ਦਾ ਫੈਸਲਾ ਅਜੇ ਹੋਣ ਵਾਲਾ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੁਝ ਸਮੇਂ ਲਈ ਮੁਲਤਵੀ ਕੀਤੀ ਗਈ ਸੀ।

error: Content is protected !!