22 ਸਾਲਾਂ ਦੇ ਨੌਜਵਾਨ ਮੁੰਡੇ ਨੂੰ ਦਿੱਤੀ ਗਈ ਇਸ ਤਰਾਂ ਰੂਹ ਕੰਬਾਊ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਆਪਸੀ ਰੰਜਿਸ਼ ਦੇ ਚਲਦੇ ਹੋਏ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਉਨ੍ਹਾਂ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫ਼ੈਲ ਜਾਂਦੀ ਹੈ। ਇਨਸਾਨ ਨਾਲ ਜਿੱਥੇ ਕੁੱਝ ਹਾਦਸੇ ਕੁਦਰਤੀ ਵਾਪਰਦੇ ਹਨ ਅਤੇ ਉਸ ਨੂੰ ਇਨਸਾਨ ਸਹਿਣ ਵੀ ਕਰ ਲੈਂਦਾ ਹੈ। ਪਰ ਕੁਝ ਘਟਨਾਵਾਂ ਲੋਕਾਂ ਵੱਲੋਂ ਜਾਣ-ਬੁੱਝ ਕੇ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਲੋਕਾਂ ਵੱਲੋਂ ਆਪਸੀ ਦੁਸ਼ਮਣੀ ਦੇ ਚੱਲਦੇ ਹੋਏ ਹੀ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ 22 ਸਾਲਾਂ ਦੇ ਨੌਜਵਾਨ ਮੁੰਡੇ ਦੀ ਇਸ ਤਰ੍ਹਾਂ ਮੌਤ ਹੋਈ ਹੈ ਕਿ ਦੇਖਣ ਵਾਲਿਆਂ ਦੀਆਂ ਧਾਹਾਂ ਨਿਕਲ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਜੀਤਵਾਲ ਅਧੀਨ ਆਉਣ ਵਾਲੇ ਪਿੰਡ ਕੋਕਰੀ ਕਲਾਂ ਤੋਂ ਸਾਹਮਣੇ ਆਈ ਹੈ।

ਜਿੱਥੇ ਇਕ 22 ਸਾਲਾਂ ਦੇ ਨੌਜਵਾਨ ਪਰਵਿੰਦਰ ਸਿੰਘ ਨੂੰ ਉਸ ਦੇ ਦੋ ਦੋਸਤਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ 13 ਜਨਵਰੀ ਦੀ ਸਵੇਰ ਨੂੰ ਪੁਲਿਸ ਨੂੰ ਮ੍ਰਿਤਕ ਨੌਜਵਾਨ ਦੀ ਮਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਦਾ ਬੇਟਾ 12 ਜਨਵਰੀ ਦੀ ਸਵੇਰ ਨੂੰ ਘਰ ਤੋਂ ਗਿਆ ਸੀ ਜਿਸ ਨੂੰ ਉਸ ਦੇ ਤਲਵੰਡੀ ਮੱਲੀਆਂ ਦੇ ਦੋਸਤ ਗੁਰਪ੍ਰੀਤ ਸਿੰਘ ਅਤੇ ਲਾਲ ਸਿੰਘ ਆਪਣੇ ਨਾਲ ਫੋਟੋ ਕਰਵਾਉਣ ਵਾਸਤੇ ਦਰਗਾਹ ਤੇ ਲੈ ਕੇ ਗਏ ਸਨ। ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਜੋ ਕਿ ਫ਼ੋਟੋਗ੍ਰਾਫਰ ਦਾ ਕੰਮ ਕਰਦਾ ਸੀ।

13 ਜਨਵਰੀ ਨੂੰ ਪੁਲਿਸ ਵੱਲੋਂ ਦੋਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪਰਮਿੰਦਰ ਸਿੰਘ ਦੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਕ ਮਹੀਨਾ ਪਹਿਲਾਂ ਗੁਰਪ੍ਰੀਤ ਦੇ ਭਰਾ ਦੇ ਵਿਆਹ ਉਪਰ ਪਰਮਿੰਦਰ ਸਿੰਘ ਨੂੰ ਫੋਟੋਗ੍ਰਾਫ ਅਤੇ ਵੀਡੀਓਗ੍ਰਾਫੀ ਕਰਵਾਉਣ ਵਾਸਤੇ ਆਖਿਆ ਗਿਆ ਸੀ। ਪਰ ਗੁਰਪ੍ਰੀਤ ਦੇ ਪਿਤਾ ਵੱਲੋਂ ਫੋਟੋਗ੍ਰਾਫੀ ਤੋਂ ਮਨਾ ਕੀਤਾ ਗਿਆ ਸੀ। ਜਿਸ ਦਾ ਕਾਰਨ ਪਰਮਿੰਦਰ ਸਿੰਘ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਪਿਤਾ ਨੂੰ ਦੱਸਿਆ ਗਿਆ ਸੀ।

ਇਸੇ ਕਾਰਨ ਪਰਮਿੰਦਰ ਸਿੰਘ ਵੱਲੋਂ ਆਪਣੇ ਦੋਸਤ ਦੇ ਪਿਤਾ ਖਿਲਾਫ ਕੁਝ ਬੋਲੀਆਂ ਗਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਬਦਲਾ ਲੈਣ ਦੀ ਭਾਵਨਾ ਨਾਲ ਮ੍ਰਿਤਕ ਨੌਜਵਾਨ ਨੂੰ ਫੋਟੋਗ੍ਰਾਫੀ ਕਰਵਾਉਣ ਦੇ ਬਹਾਨੇ ਬੁਲਾ ਕੇ ਤਲਵਾਰ ਨਾਲ ਬੁਰੀ ਤਰਾਂ ਕਤਲ ਕਰਕੇ ਕੋਕਰੀ ਕਲਾਂ ਜਲਾਲਾਬਾਦ ਰੋਡ ਤੇ ਪੈਂਦੇ ਸੂਏ ਵਿੱਚ ਸੁੱਟ ਦਿੱਤਾ ਗਿਆ ਸੀ। ਜਿਸ ਦੀ ਲਾਸ਼ ਨੂੰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਤੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਦੇ ਖਿਲਾਫ ਸਖਤ ਕਦਮ ਨਹੀਂ ਚੁੱਕੇ ਜਾਂਦੇ ਉਸ ਸਮੇਂ ਤਕ ਉਹ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

error: Content is protected !!