24 ਕਰੋੜ ਰੁਪਏ ਮੁੱਲ ਦਾ ਹੈ ਇਹ ਝੋਟਾ – ਦੇਖਣ ਲਈ ਲੱਗ ਗਈਆਂ ਲਾਈਨਾਂ – ਦੇਖੋ ਪੂਰੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਦੁਨੀਆਂ ਦੇ ਵਿੱਚ ਕੁਝ ਅਜਿਹੇ ਕੁਦਰਤੀ ਤੱਤ ਅਤੇ ਵਸਤੂਆਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ਬੇਹੱਦ ਹੀ ਖ਼ੂਬਸੂਰਤ ਅਤੇ ਕੁਝ ਅਜੀਬ ਹੁੰਦੀਆਂ ਹਨ । ਕੁਦਰਤ ਵਿੱਚ ਪੈਦਾ ਹੋਈਆਂ ਕੁਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ, ਜਿਨ੍ਹਾਂ ਦੀ ਕੀਮਤ ਕਈ ਵਾਰ ਕਰੋੜਾਂ ਰੁਪਿਆਂ ਦੇ ਵਿੱਚ ਲੱਗ ਜਾਂਦੀ ਹੈ । ਅਜਿਹੀਆਂ ਚੀਜ਼ਾਂ ਦੀ ਚਰਚਾ ਪੂਰੀ ਦੁਨੀਆ ਭਰ ਵਿੱਚ ਛਿਡ਼ੀ ਹੋਈ ਹੁੰਦੀ ਹੈ । ਅਜਿਹਾ ਹੀ ਇੱਕ ਜਾਨਵਰ ਹੈ ਜੋ ਹਰ ਰੋਜ਼ ਹੀ ਹਜ਼ਾਰਾਂ ਰੁਪਿਆਂ ਦਾ ਸਾਮਾਨ ਖੁਰਾਕ ਵਜੋਂ ਖਾਂਦਾ ਹੈ , ਤੇ ਇਸ ਜਾਨਵਰ ਦੀ ਕੀਮਤ ਕਰੋੜਾਂ ਰੁਪਿਆਂ ਦੇ ਵਿਚ ਲਗਾਈ ਜਾ ਰਹੀ ਹੈ । ਇਹ ਕੀਮਤ ਕੋਈ ਇੱਕ ਜਾਂ ਦੋ ਕਰੋਡ਼ ਦੇ ਵਿਚ ਨਹੀਂ ਸਗੋਂ ਪੂਰੇ ਚੌਵੀ ਕਰੋੜ ਰੁਪਏ ਇਸ ਜਾਨਵਰ ਦੇ ਦਿੱਤੇ ਜਾ ਰਹੇ ਹਨ । ਚੌਵੀ ਕਰੋੜ ਰੁਪਏ ਦੇ ਇਸ ਜਾਨਵਰ ਨੂੰ ਲੋਕ ਹੁਣ ਦੂਰੋਂ ਦੂਰੋਂ ਵੇਖਣ ਲਈ ਇਕੱਠੇ ਹੋ ਰਹੇ ਹਨ ।

ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਤੋਂ ਇਸ ਜਾਨਵਰ ਦੀ ਬੋਲੀ ਕਰੋੜਾਂ ਰੁਪਿਆ ਦੇ ਵਿਚ ਲਗਾਈ ਜਾ ਰਹੀ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਕ ਝੋਟਾ ਜਿਸ ਦੀ ਕੀਮਤ ਚੌਵੀ ਕਰੋੜ ਦੱਸੀ ਜਾ ਰਹੀ ਹੈ ਤੇ ਜੋਧਪੁਰ ਦੇ ਅਰਵਿੰਦ ਬੀਤੀ ਰਾਤ ਇਸ ਚੌਵੀ ਕਰੋੜ ਦੇ ਝੋਟੇ ਨੂੰ ਪੁਸ਼ਕਰ ਮੇਲੇ ਦੇ ਵਿੱਚ ਲੈ ਕੇ ਪਹੁੰਚ ਗਏ । ਜਦੋਂ ਇਸ ਝੋਟੇ ਨੂੰ ਮੇਲੇ ਦੇ ਵਿੱਚ ਪ੍ਰਦਰਸ਼ਨੀ ਦੇ ਲਈ ਰੱਖਿਆ ਗਿਆ ਤਾਂ ਲੋਕੀਂ ਇਸ ਨੂੰ ਵੇਖਣ ਦੇ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ । ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਝੋਟੇ ਨੂੰ ਵੇਖਣ ਦੇ ਲਈ ਪਹੁੰਚ ਗਏ । ਉੱਥੇ ਹੀ ਜਦੋਂ ਇਸ ਝੋਟੇ ਦੇ ਮਾਲਕ ਦੀ ਨਾਲ ਝੋਟੇ ਦੀ ਖਾਸੀਅਤ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਫਗਾਨਿਸਤਾਨ ਇੱਕ ਸ਼ੇਖ ਪਰਿਵਾਰ ਯੋਧਪੁਰ ਆਇਆ ਸੀ , ਜਿਨ੍ਹਾਂ ਦੇ ਵੱਲੋਂ ਇਸ ਝੋਟੇ ਦੀ ਬੋਲੀ ਚੌਵੀ ਕਰੋੜ ਰੁਪਏ ਲਗਾਈ ਗਈ ਸੀ।

ਪਰ ਉਨ੍ਹਾਂ ਨੇ ਇਸ ਨੂੰ ਨਹੀਂ ਵੇਚਿਆ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਝੋਟੇ ਨੂੰ ਇਸ ਮੇਲੇ ਦੇ ਵਿੱਚ ਵਿਕਰੀ ਲਈ ਨਹੀਂ ਲਿਆਂਦਾ ਗਿਆ, ਸਗੋਂ ਇਸ ਝੋਟੇ ਦੀ ਮੁਹਰਾ ਨਸਲ ਨੂੰ ਸੰਭਾਲਣ ਦੇ ਮਕਸਦ ਨਾਲ ਇਸ ਨੂੰ ਇਸ ਮੇਲੇ ਦੀ ਪ੍ਰਦਰਸ਼ਨੀ ਦੇ ਵਿਚ ਲਿਆਂਦਾ ਗਿਆ ਹੈ । ਇਸ ਤੋਂ ਇਲਾਵਾ ਅਰਵਿੰਦ ਨੇ ਦੱਸਿਆ ਕਿ ਉਹ ਅਕਸਰ ਹੀ ਆਪਣੇ ਇਸ ਛੋਟੇ ਨੂੰ ਵੱਖ ਵੱਖ ਮੇਲਿਆਂ ਦੀਆਂ ਪ੍ਰਦਰਸ਼ਨੀਆਂ ਦੇ ਵਿੱਚ ਲੈ ਕੇ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਇਸ ਝੋਟੇ ਦੇ ਨਾਲ ਕਈ ਮੁਕਾਬਲਿਆਂ ਦੇ ਵਿਚ ਵੀ ਭਾਗ ਲਿਆ ਗਿਆ ਹੈ ਤੇ ਉਨ੍ਹਾਂ ਵੱਲੋਂ ਕਈ ਇਨਾਮਾਂ ਨੂੰ ਵੀ ਜਿੱਤਿਆ ਗਿਆ ਹੈ ।

ਇਸ ਦੇ ਨਾਲ ਹੀ ਇਨ੍ਹਾਂ ਵੱਲੋਂ ਛੋਟੇ ਦੀ ਖਾਸੀਅਤ ਦੱਸਦੇ ਹੋਏ ਦੱਸਿਆ ਗਿਆ ਕਿ ਇਸ ਨਸਲ ਦੇ ਝੋਟੇ ਦਾ ਵੀਰਜ ਦੇਸ਼ ਦੇ ਵਿੱਚ ਬਹੁਤ ਜਿਆਦਾ ਮਹਿੰਗਾ ਹੈ । ਉਨ੍ਹਾਂ ਦੱਸਿਆ ਕਿ ਇਸ ਝੋਟਾ ਨੂੰ ਰੋਜ਼ਾਨਾ ਕਿੱਲੋ ਦੇ ਕਰੀਬ ਦੁੱਧ , ਮੱਖਣ, ਕਾਜੂ ,ਬਦਾਮ ,ਘਿਓ ਸਮੇਤ ਹੋਰਾਂ ਚੀਜ਼ਾਂ ਨੂੰ ਖੁਰਾਕ ਵਜੋਂ ਖੁਆਇਆ ਜਾਂਦਾ ਹੈ । ਬੇਸ਼ਕ ਇਸ ਝੋਟੇ ਦੀ ਕੀਮਤ ਕਰੋੜਾਂ ਰੁਪਿਆਂ ਦੇ ਵਿੱਚ ਲੱਗੀ , ਦੂਜੇ ਪਾਸੇ ਇਸ ਝੋਟਾ ਦੇ ਮਾਲਕ ਤੇ ਵੱਲੋਂ ਆਪਣੇ ਇਸ ਝੋਟੇ ਨੂੰ ਵੇਚਿਆ ਨਹੀਂ ਜਾ ਰਿਹਾ । ਪਰ ਇਸ ਝੋਟੇ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਛਿੜੀ ਹੋਈ ਹੈ ।

error: Content is protected !!