2550 ਰੁਪਏ ਚ ਖਰੀਦੀ ਇਹ ਚੀਜ ਨਿਕਲੀ 3 ਕਰੋੜ ਦੀ , ਸਾਰੀ ਦੁਨੀਆਂ ਤੇ ਹੋ ਗਈ ਚਰਚਾ ਲਗ ਗਈਆਂ ਮੌਜਾਂ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਬਿਲਕੁਲ ਸੱਚ ਹੈ , ਜਦੋਂ ਇਨਸਾਨ ਦੀ ਕਿਸਮਤ ਬਦਲਦੀ ਹੈ ਤਾ ਕੁਝ ਪਤਾ ਨਹੀਂ ਚੱਲਦਾ। ਅੱਜ-ਕੱਲ੍ਹ ਲੋਕਾਂ ਵੱਲੋਂ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਬਹੁਤ ਸਾਰੇ ਗਲਤ ਤਰੀਕਿਆਂ ਨਾਲ ਪੈਸਾ ਕਮਾਇਆ ਜਾਂਦਾ ਹੈ। ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਕੀਤਾ ਜਾਂਦਾ ਹੈ। ਪਰ ਮਿਹਨਤ ਤੇ ਇਮਾਨਦਾਰੀ ਕਰਨ ਵਾਲਿਆਂ ਦਾ ਰੱਬ ਹਮੇਸ਼ਾ ਹੀ ਸਾਥ ਦਿੰਦਾ ਹੈ। ਮਿਹਨਤ ਕਰਨ ਵਾਲੇ ਲੋਕਾਂ ਨੂੰ ਰੱਬ ਫਰਸ਼ ਤੋਂ ਅਰਸ਼ ਤੇ ਕਦ ਪਹੁੰਚਾ ਦੇਵੇ , ਇਸ ਬਾਰੇ ਕੁਝ ਪਤਾ ਨਹੀਂ ਲੱਗਦਾ।

ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ । ਹੁਣ 2550 ਰੁਪਏ ਚ ਖਰੀਦੀ ਹੋਈ ਇਹ ਚੀਜ਼ ਨਿਕਲੀ 3 ਕਰੋੜ ਦੀ , ਜਿਸ ਕਾਰਨ ਲੱਗ ਗਈਆਂ ਨੇ ਮੌਜਾ ,ਸਾਰੀ ਦੁਨੀਆਂ ਤੇ ਹੋ ਰਹੀ ਹੈ ਚਰਚਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਕਨੈਕਟੀਕਟ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਦੀ ਕਿਸਮਤ ਰਾਤੋ ਰਾਤ ਚਮਕ ਗਈ ਹੈ ਜਿਸ ਨੂੰ ਦੇਖ ਕੇ ਉਹ ਹੈਰਾਨ ਹੈ। ਇਸ ਸ਼ਹਿਰ ਵਿਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਸ਼ਹਿਰ ਅੰਦਰ ਚੌਰਾਹੇ ਤੇ ਲੱਗੀ ਇੱਕ ਸੇਲ ਵਿੱਚੋ ਆਮ ਵਾਂਗ ਹੀ ਇੱਕ ਕਟੋਰਾ ਖਰੀਦਿਆ ਗਿਆ।

ਜਿਸ ਨੂੰ ਉਸ ਨੇ 35 ਡਾਲਰ ਵਿਚ ਲਿਆ। ਉਸ ਵਿਅਕਤੀ ਨੂੰ ਇਸ ਕਟੋਰੇ ਦੀ ਅਸਲੀਅਤ ਬਾਰੇ ਨਹੀਂ ਪਤਾ ਸੀ। ਅਜਿਹੇ ਕਟੋਰੇ ਬਹੁਤ ਘੱਟ ਬਣਦੇ ਹਨ। ਇਹ ਕਟੋਰਾ 1400 ਇਸਵੀ ਦੇ ਆਸਪਾਸ ਦਾ ਬਣਿਆ ਹੋਇਆ ਹੈ। ਇਸ ਬਾਰੇ ਇਹ ਦੱਸਿਆ ਗਿਆ ਹੈ ਕਿ ਇਸ ਉਪਰ ਕੀਤੀ ਗਈ ਪੇਂਟਿੰਗ, ਇਸ ਦਾ ਰੰਗ ਇਹ ਦਰਸਾਉਂਦਾ ਹੈ ਕਿ ਇਹ 15 ਵੀ ਸਦੀ ਦੀ ਮਿੱਟੀ ਤੋਂ ਬਣਿਆ ਹੋਇਆ ਹੈ। ਇਕ ਕਟੋਰਾ ਖਰੀਦਣ ਵਾਲੇ ਵਿਅਕਤੀ ਨੂੰ ਨਹੀਂ ਪਤਾ ਸੀ ਕਿ ਇਹ ਇੱਕ ਜੈਕਪਾਟ ਸੀ।

ਵਿਅਕਤੀ ਵੱਲੋਂ ਸੇਲ ਵਿੱਚੋ ਖਰੀਦਿਆ ਗਿਆ ਇੱਕ ਕਟੋਰਾ ਇਕ ਵਿਸ਼ੇਸ਼ ਚੀਨੀ ਕਲਾਕਾਰੀ ਸੀ। ਜਿਸ ਉਪਰ ਨੀਲੇ ਫੁੱਲਾਂ ਦੀ ਤਸਵੀਰ ਬਣਾਈ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਹੋਰ ਵੀ ਡਿਜ਼ਾਇਨ ਬਣਾਏ ਗਏ ਹਨ।
ਸੇਲ ਵਿੱਚੋਂ ਖਰੀਦੇ ਹੋਏ ਇਸ ਕਟੋਰੇ ਦੀ ਕੀਮਤ ਅੱਧੀ ਮਿਲੀਅਨ ਡਾਲਰ (3,62,87,603) ਹੋ ਸਕਦੀ ਹੈ। ਇਸ ਕਲਾਕਾਰੀ ਦੀ ਹੁਣ ਨਿਲਾਮੀ 17 ਮਾਰਚ ਨੂੰ ਨਿਊਯਾਰਕ ਵਿੱਚ ਕੀਤੀ ਜਾਵੇਗੀ।

error: Content is protected !!