257 ਕਰੋੜ ਰੁਪਏ ਕੈਸ਼ ਮਿਲਣ ਤੋਂ ਬਾਅਦ ਹੁਣ ਓਸੇ ਘਰ ਤੋਂ ਆ ਗਈ ਇਹ ਵੱਡੀ ਖਬਰ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇ ਪੰਜ ਸੂਬਿਆਂ ਵਿੱਚ ਅਗਲੇ ਸਾਲ 2022 ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਰਾਜਨੀਤੀ ਵਿਚ ਭਾਰੀ ਪੈਸਾ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀਆਂ ਪਾਰਟੀਆਂ ਨੂੰ ਜਿੱਤ ਹਾਸਲ ਹੋ ਸਕੇ। ਚੋਣ ਕਮਿਸ਼ਨ ਵੱਲੋਂ ਜਿਥੇ ਪੈਸੇ ਦੀ ਵਰਤੋਂ ਉਪਰ ਇਕ ਸੀਮਾ ਤੈਅ ਕਰ ਦਿੱਤੀ ਗਈ ਹੈ ਉਥੇ ਹੀ ਲੋਕਾਂ ਵਿੱਚ ਪੈਸੇ ਵੰਡਣ, ਸ਼ਰਾਬ, ਅਤੇ ਹੋਰ ਤੋਹਫ਼ੇ ਦੇਣ ਉਪਰ ਪੂਰਨ ਰੂਪ ਨਾਲ ਪਾਬੰਦੀ ਲਗਾ ਦਿੱਤੀ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਜਿੱਥੇ ਆਪਣੇ ਬਿਜ਼ਨਸ ਦੇ ਨਾਲ ਗੈਰਕਾਨੂੰਨੀ ਢੰਗ ਨਾਲ ਪੈਸਾ ਕਮਾਇਆ ਜਾਂਦਾ ਹੈ ਅਜਿਹੇ ਲੋਕਾਂ ਉਪਰ ਸ਼ਿਕੰਜਾ ਕੱਸਣ ਵਾਸਤੇ ਇਨਕਮ ਟੈਕਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਰੇਡ ਮਾਰੀ ਜਾਂਦੀ ਹੈ। ਹੁਣ 257 ਕਰੋੜ ਰੁਪਏ ਕੈਸ਼ ਮਿਲਣ ਤੋਂ ਬਾਅਦ ਉਸੇ ਘਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ।

ਤਿੰਨ ਦਿਨ ਪਹਿਲਾਂ ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਇਕ ਪਰਫਿਊਮ ਕਾਰੋਬਾਰੀ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਮਾਰੀ ਗਈ ਸੀ। ਉੱਥੇ ਹੀ ਹੁਣ ਇਸ ਕਾਰੋਬਾਰੀ ਪੀਯੂਸ਼ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੱਥੇ ਪੁਲਿਸ ਵੱਲੋਂ ਪਹਿਲਾਂ ਉਸ ਦੇ ਘਰ ਛਾਪਾ ਮਾਰ ਕੇ 257 ਕਰੋੜ ਨਗਦੀ, 15 ਕਿਲੋ ਸੋਨਾ ਅਤੇ 50 ਕਿਲੋ ਚਾਂਦੀ ਬਰਾਮਦ ਕੀਤੀ ਸੀ। ਜਿੱਥੇ ਉਸ ਦਾ ਘਰ ਕਨੌਜ ਦੇ ਜੈਨ ਸਟਰੀਟ ਦੀਆਂ ਤੰਗ ਗਲੀਆਂ ਵਿੱਚ ਬਣਾਇਆ ਗਿਆ ਸੀ। ਉਥੇ ਹੀ ਇਨਕਮ ਟੈਕਸ ਵਿਭਾਗ ਵੱਲੋਂ ਦੋ ਤਿੰਨ ਛਾਪੇਮਾਰੀ ਜਾਰੀ ਰਹਿ ਸਕਦੀ ਹੈ।

ਉਥੇ ਹੀ ਖੁਲਾਸਾ ਹੋਇਆ ਹੈ ਕਿ ਉਸ ਵੱਲੋਂ ਇੱਕ ਹੀ ਕੈਂਪਸ ਵਿੱਚ ਚਾਰ ਘਰ ਬਣਾਏ ਗਏ ਸਨ, ਉਨ੍ਹਾਂ ਵਿੱਚੋਂ ਇੱਕ ਘਰ ਵਿਚ ਬਣਾਏ ਗਏ ਤਹਿਖ਼ਾਨੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰੋਬਾਰੀ ਦੇ ਦੋਹਾਂ ਪੁੱਤਰਾਂ ਤੋਂ ਪੁੱਛ-ਗਿੱਛ ਵੀ ਉਸਦੇ ਘਰ ਅੰਦਰ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਹਰ ਘਰ ਉਪਰ ਸੀਲ ਦਾ ਨੋਟਿਸ ਵੀ ਲਗਾ ਦਿੱਤਾ ਗਿਆ ਹੈ। ਕਈ ਅਜਿਹੀਆਂ ਜਗਾ ਨੂੰ ਤੋੜਿਆ ਜਾ ਰਿਹਾ ਹੈ ਜਿੱਥੇ ਨੋਟ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਪੀਯੂਸ਼ ਜੈਨ ਦੇ ਘਰ ਤੋਂ ਮਿਲਣ ਵਾਲੀ ਦੌਲਤ ਦੀ ਚਰਚਾ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਦੇਸ਼ ਵਿਦੇਸ਼ ਵਿੱਚ ਵੀ ਹੋ ਰਹੀ ਹੈ ਉਥੇ ਹੀ ਲੋਕਾਂ ਦੀ ਨਜ਼ਰ ਆਉਣ ਵਾਲੀਆਂ ਚੋਣਾਂ ਅਤੇ ਇਸ ਕਾਰੋਬਾਰੀ ਉਪਰ ਲੱਗੀ ਹੋਈ ਹੈ। ਉਸ ਦੇ ਕੰਨੌਜ ਵਾਲੇ ਘਰ ਉਪਰ ਵੀ ਪੁਲਿਸ ਵੱਲੋਂ ਅੱਜ ਛਾਪਾ ਮਾਰਿਆ ਗਿਆ ਹੈ, ਜਿੱਥੇ 300 ਚਾਬੀਆਂ ਬਰਾਮਦ ਕੀਤੀਆਂ ਗਈਆਂ ਅਤੇ 300 ਕਰੋੜ ਦੀ ਜਾਇਦਾਦ ਦੇ ਦਸਤਾਵੇਜ਼ ਹਾਸਲ ਹੋਏ ਹਨ ਅਤੇ ਇਸ ਤੋਂ ਇਲਾਵਾ ਉਸਦੇ ਦੁਬਈ ਅਤੇ ਮੁੰਬਈ ਵਿਚ ਜਾਇਦਾਦ ਦੇ ਦਸਤਾਵੇਜ਼, ਅਤੇ ਸੋਨਾ ਬਰਾਮਦ ਕੀਤਾ ਗਿਆ ਹੈ।

error: Content is protected !!