3 ਸਾਲ ਪਹਿਲਾਂ ਦਿੱਲ ਨੇ ਕੰਮ ਕਰਨਾ ਕਰਤਾ ਸੀ ਬੰਦ, ਹੁਣ ਹੋਇਆ ਕੁਦਰਤ ਦਾ ਅਜਿਹਾ ਕ੍ਰਿਸ਼ਮਾ ਦੁਨੀਆਂ ਹੋਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੇ ਚਮਤਕਾਰ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਅੱਜ ਸਾਇੰਸ ਬਹੁਤ ਤਰੱਕੀ ਕਰ ਚੁੱਕੀ ਹੈ। ਉਥੇ ਹੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਹੁਤ ਕੁਝ ਅਜਿਹਾ ਕਰ ਲਿਆ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪਰ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਥੇ ਪਰਮਾਤਮਾ ਵੀ ਬਹੁਤ ਸਾਰੇ ਚਮਤਕਾਰ ਵਿਖਾ ਦਿੰਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਦੁਨੀਆਂ ਵਿੱਚ ਸਾਹਮਣੇ ਆ ਚੁੱਕੇ ਹਨ ਜਿਥੇ ਪਰਮਾਤਮਾ ਵੱਲੋਂ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ। ਹੁਣ ਜਿਸ ਵਿਅਕਤੀ ਦੇ ਦਿਲ ਨੇ ਤਿੰਨ ਸਾਲ ਪਹਿਲਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ, ਹੁਣ ਉੱਥੇ ਕੁਦਰਤ ਦਾ ਬਹੁਤ ਵੱਡਾ ਕ੍ਰਿਸ਼ਮਾ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨੋਇਡਾ ਤੋਂ ਸਾਹਮਣੇ ਆਈ ਹੈ । ਜਿੱਥੇ ਇੱਕ ਵਿਅਕਤੀ ਨੂੰ 2018 ਦੇ ਵਿੱਚ ਤਿੰਨ ਸਾਲ ਪਹਿਲਾਂ ਦਿਲ ਦੇ ਸਹੀ ਤਰ੍ਹਾਂ ਕੰਮ ਨਾ ਕਰਨ ਤੇ ਉਸ ਨੂੰ ਇੱਕ ਆਰਟੀਫੀਸ਼ਲ ਦਿਲ ਲਗਾ ਦਿੱਤਾ ਗਿਆ ਸੀ। ਜਿਸ ਪਾਸੇ ਉਸਦੀ ਛੇ ਮਹੀਨੇ ਬਾਅਦ ਜਾਂਚ ਕੀਤੀ ਜਾਂਦੀ ਸੀ। ਜਿਸ ਸਮੇਂ ਇਸ ਵਿਅਕਤੀ ਦਾ ਇਲਾਜ ਕੀਤਾ ਗਿਆ ਸੀ ਤਾਂ ਉਸ ਸਮੇਂ ਉਹ ਕਾਫੀ ਬੀਮਾਰ ਸੀ ਅਤੇ ਚਲ ਫਿਰ ਨਹੀਂ ਸਕਦਾ ਸੀ ਅਤੇ ਮੰਜੇ ਉਪਰ ਹੀ ਸੀ। ਇਹ ਵਿਅਕਤੀ ਇਰਾਕ ਚਲਾ ਗਿਆ ਸੀ ਅਤੇ ਜੋ ਛੇ ਮਹੀਨੇ ਬਾਅਦ ਇਸ ਹਸਪਤਾਲ ਵਿੱਚ ਮੁੜ ਆਪਣਾ ਚੈਕਅਪ ਕਰਵਾਉਣ ਲਈ ਆਉਂਦਾ ਸੀ।

ਹੁਣ ਉਸਦੇ ਪਹਿਲੇ ਦਿਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਥੇ ਡਾਕਟਰਾਂ ਵੱਲੋਂ ਉਸ ਦੇ ਦਿਲ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਨੋਇਡਾ ਦੇ ਫੋਰਟਿਸ ਹਾਰਟ ਇੰਸਟੀਚਿਊਟ ਦੇ ਚੇਅਰਮੈਨ ਡਾਕਟਰ ਅਜੈ ਕੌਲ ਨੇ ਦੱਸਿਆ ਹੈ ਕਿ ਇਹ ਵਿਅਕਤੀ ਇਰਾਕ ਦਾ ਰਹਿਣ ਵਾਲਾ ਸੀ। ਜਿਸ ਨੂੰ ਇੱਕ ਨਕਲੀ ਡਿਵਾਈਸ ਲਗਾਈ ਗਈ ਸੀ। ਓਥੇ ਹੀ ਦੋ ਸਾਲਾਂ ਤੱਕ ਉਸ ਦੀ ਪੂਰੀ ਨਿਗਰਾਨੀ ਕੀਤੀ ਗਈ। ਉਥੇ ਹੀ ਜਾਂਚ ਵਿਚ ਹੁਣ ਪਤਾ ਲੱਗਾ ਕਿ ਉਸ ਦਾ ਦਿਲ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ।

ਜਿਸ ਤੋਂ ਬਾਅਦ ਉਸ ਦੇ ਨਕਲੀ ਦਿਲ ਨੂੰ ਹਟਾ ਦਿੱਤਾ ਗਿਆ ਹੈ। ਜਿਸ ਨੂੰ ਕਿ ਬੈਟਰੀ ਤੇ ਚਾਰਜ ਕਰਨਾ ਪੈਂਦਾ ਸੀ। ਉਸ ਦੇ ਛਾਤੀ ਵਿੱਚ ਇਕ ਮੋਰੀ ਵੀ ਬਣਾਈ ਗਈ ਸੀ ਜਿਸ ਤੇ ਰੋਜ਼ਾਨਾ ਡਰੈਸਿੰਗ ਵੀ ਕਰਨੀ ਪੈਂਦੀ ਸੀ। ਹੁਣ ਇਹ ਵਿਅਕਤੀ ਬਿਲਕੁਲ ਠੀਕ ਹੈ। ਡਾਕਟਰ ਨੇ ਦੱਸਿਆ ਕਿ ਅਜਿਹੇ ਮਾਮਲੇ ਦੁਨੀਆਂ ਵਿੱਚ 2 ਜਾਂ 3 ਹੀ ਹੁੰਦੇ ਹਨ, ਜਿਨ੍ਹਾਂ ਦਾ ਦਿਲ ਮੁੜ ਤੋਂ ਸਹੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

error: Content is protected !!