30 ਸਾਲ ਮਿਹਨਤ ਕਰ ਕੇ ਕਰਤਾ ਅਜਿਹਾ ਕੰਮ ਸੋਚਾਂ ਪੈ ਗਈਆਂ ਸਰਕਾਰਾਂ- ਜਵਾਨੀ ਚ ਸ਼ੁਰੂ ਕੀਤਾ ਸੀ ਕੰਮ ਬੁਢਾਪੇ ਚ ਹੋਇਆ ਪੂਰਾ

ਆਈ ਤਾਜਾ ਵੱਡੀ ਖਬਰ

‘ਬੇਹਿਮਤੇ ਗਿੱਲਾਂ ਕਰਦੇ ਰਹਿੰਦੇ ਮੁਕੱਦਰਾਂ ਦਾ , ਜਿੱਤਣ ਵਾਲੇ ਜਿੱਤ ਹੀ ਜਾਂਦੇ ਸੀਨਾ ਚੀਰ ਕੇ ਪੱਥਰਾਂ ਦਾ’ l ਕਹਿੰਦੇ ਹਨ ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਪਾਉਣ ਦੇ ਲਈ ਹੱਡ-ਤੋੜਵੀਂ ਮਿਹਨਤ ਕਰਨੀ ਸ਼ੁਰੂ ਕਰ ਦਿਓ ਤਾਂ ਦੁਨੀਆ ਦਾ ਅਜਿਹਾ ਕੋਈ ਵੀ ਕੰਮ ਨਹੀਂ ਹੋਵੇਗਾ ਜੋ ਮਨੁੱਖ ਨਹੀਂ ਕਰ ਸਕੇਗਾ l ਜਿਸ ਤਰਾਂ ਸਭ ਨੂੰ ਹੀ ਪਤਾ ਹੈ ਕਿ ਮਿਹਨਤ ਦਾ ਫ਼ਲ ਮਿੱਠਾ ਹੁੰਦਾ ਹੈ ਅਤੇ ਜੇਕਰ ਅਸੀਂ ਕਿਸੇ ਚੀਜ਼ ਨੂੰ ਲਗਨ ਦੇ ਨਾਲ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਮਿੱਠਾ ਫ਼ਲ ਸਾਨੂੰ ਜਰੂਰ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ l ਜਿਸਦੀ ਉਧਾਰਨ ਵੇਖਣ ਨੂੰ ਮਿਲੀ ਹੈ ਓਡੀਸ਼ਾ ਦੇ ਨਯਾਗੜ੍ਹ ਜ਼ਿਲ੍ਹੇ ਤੋਂ l

ਜਿਥੇ ਦੇ ਰਹਿਣ ਵਾਲੇ ਬਜ਼ੁਰਗ ਨੇ ਪਿੱਛਲੇ 30 ਸਾਲਾਂ ਤੋਂ ਇੱਕ ਅਜਿਹੇ ਕੰਮ ਦੀ ਸ਼ੁਰੁਆਤ ਕੀਤੀ ਸੀ ਕਿ ਉਸਦਾ ਕੰਮ ਪੂਰੇ 30 ਸਾਲਾਂ ਬਾਅਦ ਪੂਰਾ ਹੋਗਿਆ ਹੈ l ਜਿਸ ਕੰਮ ਨੂੰ ਵੇਖ ਕੇ ਸਰਕਾਰਾਂ ਵੀ ਹੁਣ ਹੈਰਾਨ ਹਨ lਇਸ ਬਜ਼ੁਰਗ ਨੂੰ ਪੂਰੇ 30 ਸਾਲਾਂ ਬਾਅਦ ਉਸਦੀ ਮਿਹਨਤ ਦਾ ਫ਼ਲ ਮਿਲ ਗਿਆ ਹੈ l 30 ਸਾਲ ਲਗਾਤਾਰ ਇਸ ਬਜ਼ੁਰਗ ਨੇ ਮਿਹਨਤ ਕੀਤੀ ਅਤੇ ਹੁਣ ਜਾ ਕੇ ਇਹਨਾਂ ਨੂੰ ਆਪਣੀ ਮਿਹਨਤ ਨਾਲ ਆਪਣੀ ਮੰਜ਼ਿਲ ਹਾਸਲ ਕੀਤੀ ਹੈ l ਦਰਅਸਲ ਇਸ ਬਜ਼ੁਰਗ ਦੇ ਵਲੋਂ 30 ਸਾਲ ਪਹਿਲਾ ਜਦੋ ਇਹਨਾਂ ਦੀ ਉਮਰ ਕੇਵਲ 26 ਸਾਲ ਦੀ ਸੀ ਉਸ ਵੇਲੇ ਇਹਨਾਂ ਦੇ ਵਲੋਂ ਆਪਣੇ ਭਰਾ ਦੇ ਨਾਲ ਮਿਲ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ l

ਪਹਾੜੀ ਜੰਗਲ ਤੋਂ ਸੜਕ ਬਣਾਉਣ ਦਾ ਕੰਮ ਇਹਨਾਂ ਵਲੋਂ ਸ਼ੁਰੂ ਕੀਤਾ ਗਿਆ ਸੀ l ਹਰਿਹਰ ਅਤੇ ਉਨ੍ਹਾਂ ਦੇ ਭਰਾ ਕ੍ਰਿਸ਼ਨ ਨਾਲ ਮਿਲ ਕੇ 30 ਸਾਲ ਸੜਕ ਬਣਾਉਣ ਲਈ ਹਥੌੜੇ ਨਾਲ ਪਹਾੜੀਆਂ ਕੱਟਣ ‘ਚ ਬਿਤਾਏ l 30 ਸਾਲ ਪਹਿਲਾਂ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਹਾੜੀ ਜੰਗਲ ਤੋਂ ਸੜਕ ਬਣਾਉਣ ਦੀ ਮੰਗ ਕੀਤੀ ਸੀ l

ਪਰ ਪ੍ਰਸ਼ਾਸਨ ਨੇ ਇਹ ਕੰਮ ਅਸੰਭ ਆਖ ਦਿਤਾ ਸੀ l ਜਿਸਦੇ ਚਲਦੇ ਵੱਡੀ-ਵੱਡੀਆਂ ਚੁਣੌਤੀਆਂ ਨੂੰ ਹਥੌੜੇ ਨਾਲ ਪਹਾੜੀਆਂ ਨੂੰ ਤੋੜ ਦੇ ਹੋਏ ਸੜਕ ਬਣਾ ਕੇ ਹੀ ਦਮ ਲਿਆ। ਜਿਕਰਯੋਗ ਹੈ ਕਿ ਇਸ ਬਜ਼ੁਰਗ ਦੇ ਭਰਾ ਦੀ ਹੁਣ ਮੌਤ ਹੋ ਚੁੱਕੀ ਹੈ । ਇਸ ਬਜ਼ੁਰਗ ਨੂੰ ਆਖਿਰਕਾਰ 30 ਸਾਲਾਂ ਬਾਅਦ ਓਹਨਾ ਨੂੰ ਓਹਨਾ ਦੀ ਮਿਹਨਤ ਦਾ ਫ਼ਲ ਹੀ ਮਿਲ ਹੀ ਗਿਆ l ਜਿਸਦੇ ਕਾਰਨ ਇਸ ਬਜ਼ੁਰਗ ਦੇ ਇਸ ਕੰਮ ਦੀ ਹਰ ਪਾਸੇ ਸਾਹਰਨਾ ਕੀਤੀ ਜਾ ਰਹੀ ਹੈ l

error: Content is protected !!