65 ਸਾਲ ਦੀ ਉਮਰ ਚ ਹੋਈ ਇਸ ਮਸ਼ਹੂਰ ਕਲਾਕਾਰ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕਰੋਨਾ ਦਾ ਅਸਰ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸਾਰੇ ਮੁਲਕਾਂ ਵਿੱਚ ਵੇਖਿਆ ਜਾ ਰਿਹਾ ਹੈ। ਉਥੇ ਹੀ ਕਰੋਨਾ ਨੇ ਸਾਰੇ ਦੇਸ਼ਾਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਬਚ ਨਹੀਂ ਸਕਿਆ ਹੈ। ਸਾਰੇ ਦਿਸ਼ਾ ਵਿੱਚ ਇਸ ਕਰੋਨਾ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ। ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਵੱਖ-ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੀਆ, ਇਸ ਸੰਸਾਰ ਤੋਂ ਜਾਣ ਵਾਲਿਆ ਦੀ ਕਮੀ ਉਨ੍ਹਾਂ ਦੇ ਪਰਿਵਾਰ ਅਤੇ ਉਹਨਾਂ ਦੇ ਖੇਤਰਾਂ ਵਿੱਚ ਪੂਰੀ ਨਹੀਂ ਹੋ ਸਕਦੀ। ਇਸ ਸਾਲ ਦੀ ਸ਼ੁਰੂਆਤ ਵਿੱਚ ਲੋਕਾਂ ਵੱਲੋਂ ਜਿੱਥੇ ਕਰੋਨਾ ਤੋਂ ਛੁਟਕਾਰਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ।

ਪਰ ਇਨ੍ਹਾਂ ਦਸ ਦਿਨਾਂ ਦੇ ਵਿਚ ਹੀ ਇਕ ਤੋਂ ਬਾਅਦ ਇਕ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕੀਆਂ ਹਨ। ਹੁਣ 65 ਸਾਲ ਦੀ ਉਮਰ ਵਿੱਚ ਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਸ਼ਹੂਰ ਅਮਰੀਕੀ ਕਮੇਡੀਅਨ ਬੌਬ ਸੈਗੇਟ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਕਮੇਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਜਿੱਥੇ ਉਨ੍ਹਾਂ ਵੱਲੋਂ ਕਮੇਡੀ ਦੇ ਜ਼ਰੀਏ ਕਰੋੜਾਂ ਲੋਕਾਂ ਦਾ ਦਿਲ ਜਿਤਿਆ ਗਿਆ ਸੀ ਅਤੇ ਆਪਣੀ ਇਕ ਵੱਖਰੀ ਜਗ੍ਹਾ ਬਣਾਈ ਗਈ ਸੀ।

ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਮੌਤ ਨੂੰ 9 ਜਨਵਰੀ 2022 ਨੂੰ ਫਲੋਰੀਡਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਹੋਈ ਹੈ। ਜਿੱਥੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਹੈ ਉਥੇ ਹੀ ਪੁਲਸ ਵੱਲੋਂ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਘਟਨਾ ਸਥਾਨ ਉਪਰ ਕੁਝ ਵੀ ਨਸ਼ੀਲੇ ਪਦਾਰਥ ਆਦਿ ਨਹੀਂ ਮਿਲੇ ਹਨ।

ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਰਤੋਂ ਕੀਤੀ ਗਈ ਸੀ। ਜਾਂਚ ਕਮੇਟੀ ਵੱਲੋਂ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਇਸ ਅਦਾਕਾਰ ਵੱਲੋਂ ਫਿਲ ਹਾਊਸ ਸੀਰੀਜ਼ ਦੀ ਸ਼ੁਰੂਆਤ 1987 ਵਿਚ ਕੀਤੀ ਗਈ ਸੀ ਜਿਥੇ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ ਸੀ।

error: Content is protected !!