7 ਪੀੜ੍ਹੀਆਂ ਚ ਪਹਿਲੀ ਵਾਰ ਪੈੱਦਾ ਹੋਈ ਧੀ ਨੂੰ ਮਾਪਿਆਂ ਨੇ ਜਨਮ ਦਿਨ ਤੇ ਦਿੱਤਾ ਅਜਿਹਾ ਤੋਹਫ਼ਾ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿੱਚ ਅੱਜ ਜਿੱਥੇ ਧੀਆਂ ਨੂੰ ਪੁੱਤਰ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਹਰ ਖੇਤਰ ਵਿੱਚ ਕੁੜੀਆ ਵੱਲੋਂ ਅੱਗੇ ਆ ਕੇ ਪੁਲਾਂਘਾ ਪੁੱਟੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ। ਕੁਝ ਲੜਕੀਆਂ ਵੱਲੋਂ ਜਿੱਥੇ ਲੜਕਿਆਂ ਤੋਂ ਵੀ ਅੱਗੇ ਜਾ ਕੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਵੱਖ-ਵੱਖ ਖੇਤਰਾਂ ਦੇ ਵਿੱਚ ਉਨ੍ਹਾਂ ਦੀ ਤਰੱਕੀ ਨੂੰ ਦੇਖ ਕੇ ਮਾਪਿਆਂ ਦਾ ਸਿਰ ਫਖ਼ਰ ਨਾਲ ਉੱਚਾ ਹੋ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਲੜਕੀਆਂ ਹੋਰ ਲੜਕੀਆਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੀਆਂ ਹਨ। ਬਹੁਤ ਸਾਰੇ ਪਰਵਾਰਾਂ ਵੱਲੋਂ ਜਿੱਥੇ ਲੜਕੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਪਰਵਾਰ ਵਲੋ ਧੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਹੁਣ ਸੱਤ ਪੀੜੀਆਂ ਵਿੱਚ ਪਹਿਲੀ ਵਾਰ ਪੈਦਾ ਹੋਈ ਧੀ ਨੂੰ ਮਾਪਿਆਂ ਵੱਲੋਂ ਜਨਮ ਦਿਨ ਤੇ ਇਹ ਤੋਹਫਾ ਦਿੱਤਾ ਗਿਆ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਵਿੱਚ ਸੱਤ ਪੀੜੀਆਂ ਪਹਿਲੀ ਵਾਰ ਪੈਦਾ ਹੋਈ ਧੀ ਦੇ ਜਨਮ ਦਿਨ ਤੇ ਪਰਵਾਰ ਵੱਲੋਂ ਅੱਤ ਦੀ ਖੁਸ਼ੀ ਮਨਾਈ ਗਈ। ਉੱਥੇ ਹੀ ਹੁਣ ਆਪਣੀ ਧੀ ਦੇ 10ਵੇਂ ਜਨਮ ਦਿਨ ਤੇ ਪਰਿਵਾਰ ਵੱਲੋਂ ਇੱਕ ਅਜਿਹਾ ਬੇਸ਼ਕੀਮਤੀ ਤੋਹਫ਼ਾ ਦਿੱਤਾ ਗਿਆ ਜਿਸ ਪਾਸੇ ਚਰਚਾ ਹੋ ਰਹੀ ਹੈ।

ਆਪਣੇ ਇਕ ਨਿੱਜੀ ਕਲੀਨਿਕ ਚਲਾਉਣ ਵਾਲੇ ਡਾਕਟਰ ਸੁਰਵਿੰਦੂ ਝਾਅ ਅਤੇ ਡਾਕਟਰ ਸੁਧਾ ਝਾਅ ਜੋੜੇ ਵੱਲੋਂ ਆਪਣੀ ਧੀ ਆਸਥਾ ਭਾਰਦਵਾਜ ਦੇ ਜਨਮ ਦਿਨ ਤੇ ਉਸ ਨੂੰ ਹਵਾਈ ਟਿਕਟ ਅਤੇ ਚੰਦਰਮਾ ਉੱਪਰ ਇਕ ਏਕੜ ਜਮੀਨ ਦੀ ਰਜਿਸਟਰੀ ਕਰਵਾਕੇ ਜਨਮ ਦਿਨ ਦਾ ਖ਼ਾਸ ਤੋਹਫ਼ਾ ਦਿੱਤਾ ਗਿਆ ਹੈ। ਜਿਸ ਵਾਸਤੇ ਉਨ੍ਹਾਂ ਨੂੰ ਡੇਢ ਸਾਲ ਇਸ ਤੋਹਫ਼ੇ ਨੂੰ ਕਾਇਮ ਕਰਨ ਵਿੱਚ ਲਗਾ ਹੈ।

ਜਿੱਥੇ ਪਰਿਵਾਰ ਵੱਲੋਂ ਚੰਦਰਮਾ ਤੇ ਜ਼ਮੀਨ ਖਰੀਦਣ ਵਾਸਤੇ ਇਸ ਪ੍ਰਕ੍ਰਿਆ ਨੂੰ ਪੂਰੀ ਕਰਨ ਲਈ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਵੈੱਬਸਾਈਟ ਤੇ ਅਰਜ਼ੀ ਦਿੱਤੀ ਗਈ ਸੀ। ਫਿਰ ਕਈ ਫੌਰਮੈਲਟੀਆ ਪੂਰੀਆਂ ਹੋਣ ਤੋਂ ਬਾਅਦ ਹੀ ਜ਼ਮੀਨ ਦੀ ਕੀਮਤ ਅਤੇ ਰਜਿਸਟਰੀ ਫੀਸ ਦਿੱਤੀ ਗਈ। ਇਹ ਰਕਮ ਦਾ ਭੁਗਤਾਨ ਪੇਪਾਲ ਐਪ ਰਾਹੀਂ ਕੀਤਾ ਗਿਆ। ਜਿਸ ਤੋਂ ਬਾਅਦ ਸਪੀਡ ਪੋਸਟ ਨਾਲ ਉਨ੍ਹਾਂ ਨੂੰ ਚੰਦਰਮਾ ਉੱਤੇ ਜਮੀਨ ਰਜਿਸਟਰੀ ਕਰਵਾਉਣ ਦਾ ਪੇਪਰ 27 ਜਨਵਰੀ 2022 ਨੂੰ ਮਿਲ ਗਿਆ। ਪਰਿਵਾਰ ਵੱਲੋਂ ਆਪਣੀ ਧੀ ਦੇ ਜਨਮ ਦਿਨ ਨੂੰ ਖਾਸ ਬਣਾਉਣ ਵਾਸਤੇ ਇਹ ਗਿਫਟ ਦਿੱਤਾ ਗਿਆ ਹੈ।

error: Content is protected !!