73 ਸਾਲਾਂ ਦੇ ਬਾਅਦ ਅਚਾਨਕ ਦੋ ਦੋਸਤਾਂ ਦਾ ਹੋਇਆ ਇਸ ਤਰਾਂ ਮੇਲ – ਕਿਸੇ ਨੇ ਸੁਪਨੇ ਚ ਵੀ ਨਹੀਂ ਸੀ ਸੋਚਿਆ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨੀਂ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਪੂਰੀ ਦੁਨੀਆ ਵਿੱਚ ਮਨਾਇਆ ਗਿਆ। ਉਥੇ ਹੀ ਇਸ ਗੁਰਪੁਰਬ ਦੇ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਤੋਂ ਖੋਲੇ ਜਾਣ ਦਾ ਐਲਾਨ ਕਰ ਦਿੱਤਾ ਸੀ। ਜਿਸ ਸਦਕਾ ਇਹ ਕਰਤਾਰਪੁਰ ਲਾਂਘਾ 17 ਨਵੰਬਰ ਤੋਂ ਮੁੜ ਖੋਲ੍ਹ ਦਿੱਤਾ ਗਿਆ ਹੈ। ਕਰੋਨਾ ਕਾਰਨ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਜਿੱਥੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਜਿਸ ਨੂੰ ਮੁੜ ਖੋਲਣ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਕਾਫੀ ਲੰਮੇ ਸਮੇਂ ਬਾਅਦ ਲਿਆ ਗਿਆ ਜਿਸ ਨੂੰ ਸੁਣਦੇ ਹੀ ਲੋਕਾਂ ਵਿਚ ਮੁੜ ਤੋਂ ਖੁਸ਼ੀ ਦੀ ਲਹਿਰ ਫੈਲ ਗਈ।

ਜਿਸ ਸਦਕਾ ਲੋਕ ਮੁੜ ਤੋਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨਾਂ ਵਿਖੇ ਜਾ ਕੇ ਨਤਮਸਤਕ ਹੋ ਸਕਦੇ ਹਨ। ਹੁਣ 73 ਸਾਲਾਂ ਬਾਅਦ ਅਚਾਨਕ ਦੋ ਦੋਸਤਾਂ ਦਾ ਇਸ ਤਰਾਂ ਮੇਲ ਹੋਇਆ ਹੈ ਜੋ ਉਨ੍ਹਾਂ ਵੱਲੋਂ ਸੁਪਨੇ ਚ ਵੀ ਨਹੀਂ ਸੋਚਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਤੋਂ ਸਾਹਮਣੇ ਆਈ ਹੈ। ਜਿੱਥੇ ਸਰਕਾਰ ਵੱਲੋਂ ਬੀਤੇ ਦਿਨੀਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਿਆ ਗਿਆ ਉਥੇ ਹੀ ਸਿੱਖ ਸੰਗਤ ਵੱਲੋਂ ਦਰਸ਼ਨ ਕਰਨ ਲਈ ਸ਼ੁਰੂਆਤ ਕਰ ਦਿੱਤੀ ਹੈ।

ਜਿੱਥੇ 73 ਸਾਲਾ ਬਾਦ 2 ਦੋਸਤਾਂ ਦੀ ਆਪਸ ਵਿਚ ਮੁਲਾਕਾਤ ਹੋਈ ਹੈ। ਜਿਨ੍ਹਾਂ ਵਿੱਚ ਸਰਦਾਰ ਗੋਪਾਲ ਸਿੰਘ ਦੀ ਉਮਰ 94 ਸਾਲ, ਜੋ ਪੰਜਾਬ ਤੋਂ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਗਏ ਸਨ ਅਤੇ ਮੁਹੰਮਦ ਬਸ਼ੀਰ ਦੀ ਉਮਰ 91 ਸਾਲ ਜੋ ਪਾਕਿਸਤਾਨ ਦੇ ਨਾਰੋਵਾਲ ਦੇ ਰਹਿਣ ਵਾਲੇ ਹਨ , ਉਹ ਵੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਆਏ ਹੋਏ ਸਨ। ਜਿੱਥੇ ਦੋਹਾਂ ਦੋਸਤਾਂ ਵੱਲੋਂ ਇੱਕ ਦੂਸਰੇ ਦੇ ਚਿਹਰਿਆਂ ਨੂੰ ਪਹਿਚਾਣ ਲਿਆ ਗਿਆ ਅਤੇ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਦਾ ਸਹੀ ਸਾਬਤ ਹੋਇਆ।

ਜਿੱਥੇ ਦੋਨੋ ਦੋਸਤ 73 ਸਾਲ ਬਾਅਦ ਇਕ ਦੂਸਰੇ ਤੇ ਗੱਲ ਲੱਗੇ ਉਥੇ ਹੀ ਮੌਜੂਦ ਹਰ ਇੱਕ ਇਨਸਾਨ ਭਾਵੀਕ ਹੋ ਗਿਆ। ਜਿੱਥੇ ਦੋਹਾਂ ਦੇਸ਼ਾਂ ਵੱਲੋਂ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਗਿਆ। ਉਥੇ ਹੀ ਉਨ੍ਹਾਂ ਵੱਲੋਂ ਆਪਣੇ ਬਚਪਨ ਅਤੇ ਜਵਾਨੀ ਦੇ ਕਿੱਸੇ ਵੀ ਸਾਂਝੇ ਕੀਤੇ ਗਏ। ਜਿਨ੍ਹਾਂ ਇਕੱਠਿਆਂ ਚਾਹ ਪੀਤੀ ਅਤੇ ਦੁਪਹਿਰ ਦਾ ਭੋਜਨ ਵੀ ਕੀਤਾ। ਇਨ੍ਹਾਂ ਦੋਹਾਂ ਦੋਸਤਾਂ ਨੂੰ ਸਭ ਵੱਲੋਂ ਮੁਬਾਰਕਬਾਦ ਵੀ ਦਿੱਤੀ ਗਈ।

error: Content is protected !!