96 ਘੰਟਿਆਂ ਹੋ ਸਕਦਾ ਇਹ ਵੱਡਾ ਕੰਮ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦਾ ਆਇਆ ਵੱਡਾ ਬਿਆਨ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਜਿਥੇ ਯੂਕਰੇਨ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਸੀ। ਪਿਛਲੇ ਕਾਫ਼ੀ ਸਮੇਂ ਤੋਂ ਜਿੱਥੇ ਇਹ ਤਣਾਅ ਪੂਰਨ ਸਥਿਤੀ ਬਣੀ ਹੋਈ ਸੀ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਰੂਸ ਨੂੰ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਜਿਸ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਵੀ ਆਖਿਆ ਗਿਆ ਸੀ ਕਿ ਉਨ੍ਹਾਂ ਦੀ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪਰ ਬੀਤੇ ਕੱਲ੍ਹ ਅਚਾਨਕ ਹੀ ਰੂਸ ਦੇ ਰਾਸ਼ਟਰਪਤੀ ਵੱਲੋਂ ਹਮਲਾ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ ਗਿਆ ਅਤੇ ਇਸ ਬਾਰੇ ਜਾਣਕਾਰੀ ਵੀ ਜਨਤਕ ਕਰ ਦਿੱਤੀ ਗਈ ਸੀ। ਰੂਸ ਨੇ ਯੂਕਰੇਨ ਤੇ ਕੀਤੇ ਗਏ ਹਮਲੇ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ।

ਸ਼ੁਕਰਵਾਰ ਸਵੇਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਸੀ ਕਿ 137 ਨਾਗਰਿਕ ਅਤੇ ਬਹੁਤ ਸਾਰੇ ਸੈਨਿਕ ਮਾਰੇ ਗਏ ਹਨ। ਹੁਣ 96 ਘੰਟਿਆ ਵਿਚ ਯੂਕਰੇਨ ਵਿੱਚ ਇਹ ਵੱਡਾ ਕੰਮ ਹੋ ਸਕਦਾ ਹੈ ਜਿਸ ਬਾਰੇ ਰਾਸ਼ਟਰਪਤੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ। ਹੁਣ ਯੂਕਰੇਨ ਵਿੱਚ ਸਥਿਤੀ ਕਾਫੀ ਤਨਾਅਪੂਰਨ ਬਣ ਗਈ ਹੈ। ਜਿੱਥੇ ਰੂਸ ਦੀ ਸੈਨਾ ਵੱਲੋਂ ਰਾਜਧਾਨੀ ਕੀਵ ਵਿੱਚ ਸੱਤ ਵੱਡੇ ਹਮਲੇ ਕੀਤੇ ਗਏ ਹਨ ਜਿੱਥੇ ਇਹਨਾ ਧਮਾਕਿਆਂ ਦੇ ਵਿੱਚ ਪੂਰੀ ਰਾਜਧਾਨੀ ਕੀਵ ਦਹਿਲ ਗਈ ਹੈ।

ਯੂਕ੍ਰੇਨ ਵਿਚ ਰੂਸ ਵੱਲੋਂ ਕੀਤੇ ਜਾਂਦੇ ਹਮਲਿਆਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ 96 ਘੰਟਿਆਂ ਵਿੱਚ ਜਾਣੀ ਕੇ ਚਾਰ ਦਿਨਾਂ ਦੇ ਵਿਚ ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਆਪਣਾ ਕਬਜ਼ਾ ਕਰ ਲਿਆ ਜਾਵੇਗਾ। ਇਸ ਹਮਲੇ ਦੇ ਚੱਲਦੇ ਹੋਏ ਜਿੱਥੇ ਰਿਹਾਇਸ਼ੀ ਇਲਾਕਿਆਂ ਉਪਰ ਰੂਸ ਦੀ ਫੌਜ ਵੱਲੋਂ ਹਮਲੇ ਕੀਤੇ ਜਾ ਰਹੇ ਹਨ।

ਉੱਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਰੂਸੀ ਨਾਗਰਿਕਾਂ ਨੂੰ ਇਸ ਹਮਲੇ ਨੂੰ ਰੋਕੇ ਜਾਣ ਵਾਸਤੇ ਰੂਸ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ। ਯੁਕਰੇਨ ਜਿੱਥੇ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਉੱਥੇ ਹੀ ਰੂਸ ਇਸ ਦਾ ਵਿਰੋਧ ਕਰ ਰਿਹਾ ਹੈ। ਕਿਉਂ ਕੇ ਰੂਸ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਹੋ ਜਾਵੇ ਅਤੇ ਰੂਸ ਲਈ ਕੋਈ ਮੁਸ਼ਕਿਲ ਪੈਦਾ ਕਰ ਸਕੇ। ਲੋਕ ਜਿੱਥੇ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਉਥੇ ਹੀ ਖਾਣ-ਪੀਣ ਅਤੇ ਜ਼ਰੂਰਤ ਦੀਆਂ ਚੀਜ਼ਾਂ ਦੀ ਕਮੀ ਵੀ ਹੋ ਰਹੀ ਹੈ।

error: Content is protected !!