CM ਚੰਨੀ ਦੇ ਪੁੱਤ ਦਾ ਵਿਆਹ ਹੋਇਆ ਬੇਹੱਦ ਸਾਦੇ ਤਰੀਕੇ ਨਾਲ ਹੁਣ ਸਾਹਮਣੇ ਆਈਆਂ ਇਹ ਨਵੀਆਂ ਤਸਵੀਰਾਂ

ਤਾਜਾ ਵੱਡੀ ਖਬਰ

ਅੱਜ ਕੱਲ੍ਹ ਲੋਕ ਵਿਆਹਾਂ ਨੂੰ ਧੂਮ ਧਾਮ ਦੇ ਨਾਲ ਕਰਨਾ ਪਸੰਦ ਕਰਦੇ ਹਨ । ਵਿਆਹਾਂ ਵਿੱਚ ਲੱਖਾਂ ਹੀ ਰੁਪਏ ਖ਼ਰਾਬ ਕੀਤੇ ਜਾਂਦੇ ਹਨ । ਮਹਿੰਗੇ ਮਹਿੰਗੇ ਹੋਟਲ ,ਰੈਸਟੋਰੈਂਟ, ਮਹਿੰਗੀਆਂ ਗੱਡੀਆਂ ਇਹ ਸਾਰਾ ਕੁਝ ਅੱਜਕੱਲ੍ਹ ਵਿਆਹਾਂ ਵਿੱਚ ਆਮ ਹੁੰਦਾ ਜਾ ਰਿਹਾ ਹੈ । ਲੋਕ ਦਿਖਾਵਾ ਅੱਜ ਕੱਲ੍ਹ ਏਨਾ ਜ਼ਿਆਦਾ ਵਧ ਚੁੱਕਿਆ ਹੈ , ਕਿ ਕਈ ਲੋਕ ਇਸ ਦਿਖਾਵੇ ਨੂੰ ਕਰਨ ਲਈ ਕਰਜ਼ਾ ਤਕ ਚੁੱਕ ਲੈਂਦੇ ਹਨ । ਇਕ ਦਿਨ ਦੇ ਦਿਖਾਵੇ ਦੇ ਲਈ ਲੋਕ ਸਾਰੀ ਉਮਰ ਕਰਜ਼ਾ ਚਕਾਉਂਦੇ ਹੀ ਰਹਿ ਜਾਂਦੇ ਹਨ ।

ਪੁਰਾਣੇ ਸਮਿਆਂ ਵਿੱਚ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕੀਤੇ ਜਾਂਦੇ ਸਨ । ਸਾਦੇ ਤਰੀਕੇ ਦੇ ਨਾਲ ਸਾਰੇ ਰੀਤੀ ਰਿਵਾਜਾਂ ਨੂੰ ਪੂਰਾ ਕੀਤਾ ਜਾਂਦਾ ਸੀ । ਪਰ ਅੱਜਕੱਲ੍ਹ ਵਿਆਹਾਂ ਦੇ ਵਿੱਚ ਸਾਦਗੀ ਬਹੁਤ ਘੱਟ ਨਜ਼ਰ ਆਉਂਦੀ ਹੈ । ਸਾਦਗੀ ਨੂੰ ਛੱਡ ਕੇ ਜ਼ਿਆਦਾਤਰ ਵਿਆਹ ਸ਼ੋਸ਼ੇਬਾਜ਼ੀ ਬਣ ਚੁੱਕਿਆ ਹੈ । ਪਰ ਅੱਜ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਵੱਡੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਬੇਹੱਦ ਹੀ ਸਾਦੇ ਢੰਗ ਦੇ ਨਾਲ ਕੀਤਾ ਗਿਆ ।

ਚੰਨੀ ਪਰਿਵਾਰ ਵੱਲੋਂ ਆਪਣੇ ਬੇਟੇ ਦਾ ਵਿਆਹ ਸਾਦੇ ਢੰਗ ਦੇ ਨਾਲ ਕਰ ਕੇ ਉਨ੍ਹਾਂ ਲੋਕਾਂ ਦੇ ਲਈ ਵੀ ਮਿਸਾਲ ਕਾਇਮ ਕੀਤੀ ਗਈ ਹੈ ਜੋ ਵਿਆਹ ਦੇ ਵਿੱਚ ਲੱਖਾਂ ਹੀ ਰੁਪਏ ਬਰਬਾਦ ਕਰਦੇ ਹਨ । ਅੱਜ ਚਰਨਜੀਤ ਸਿੰਘ ਚੰਨੀ ਦੇ ਵੱਡੇ ਬੇਟੇ ਨਵਜੀਤ ਸਿੰਘ ਦਾ ਵਿਆਹ ਸਿਮਰਨਧੀਰ ਕੌਰ ਨਾਲ ਹੋਇਆ । ਦੋਵੇਂ ਬੱਚੇ ਪੜ੍ਹੇ ਲਿਖੇ ਹੋਣ ਕਰਕੇ ਇਨ੍ਹਾਂ ਵੱਲੋਂ ਸਾਦੇ ਵਿਆਹ ਨੂੰ ਤਰਜੀਹ ਦਿੱਤੀ ਗਈ । ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਨੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਸਿਵਲ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ ।

ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੀ ਨੂੰਹ ਸਿਮਰਨਧੀਰ ਕੌਰ ਨੇ ਇੰਜਨੀਅਰਿੰਗ ਕੀਤੀ ਹੈ ਤੇ ਉਹ ਐਮ.ਬੀ.ਏ ਕਰ ਰਹੀ ਹੈ । ਬੇਹੱਦ ਹੀ ਸਾਦੇ ਢੰਗ ਨਾਲ ਮੁਹਾਲੀ ਵਿੱਚ ਬਹੁਤ ਹੀ ਸੋਹਣੇ ਫੁੱਲਾਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਜਿੱਥੇ ਇਨ੍ਹਾਂ ਦੋਵਾਂ ਦੇ ਆਨੰਦ ਕਾਰਜ ਹੋਏ । ਕਈ ਵੱਡੀਆਂ ਸ਼ਖਸੀਅਤਾਂ ਨੇ ਇਸ ਵਿਆਹ ਦੇ ਵਿੱਚ ਪਹੁੰਚ ਕੇ ਜਿੱਥੇ ਇਨ੍ਹਾਂ ਨਵ ਜੋਡ਼ੀ ਨੂੰ ਆਸ਼ੀਰਵਾਦ ਦਿੱਤਾ । ਉੱਥੇ ਹੀ ਇਸ ਵਿਆਹ ਦੀ ਸਾਦਗੀ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ।

ਜ਼ਿਕਰਯੋਗ ਹੈ ਕਿ ਪਹਿਲਾਂ ਇਹ ਵਿਆਹ ਸਮਾਰੋਹ ਜ਼ੀਰਕਪੁਰ ਦੇ ਇਕ ਹੋਟਲ ਵਿੱਚ ਹੋਣਾ ਸੀ। ਪਰ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੁਝੇਵਿਆਂ ਅਨੁਸਾਰ ਇਹ ਵਿਆਹ ਸਾਦਾ ਹੀ ਰੱਖਿਆ ਗਿਆ । ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੇਠਾਂ ਬੈਠ ਕੇ ਭੋਜਨ ਕਰਦੇ ਹੋਏ ਵੀ ਨਜ਼ਰ ਆਏ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਕੱਲ੍ਹ ਯਾਨੀ ਸੋਮਵਾਰ ਨੂੰ ਮੋਹਾਲੀ ਦੇ ਖਰੜ ਦੇ ਇਕ ਨਿੱਜੀ ਹੋਟਲ ਵਿਚ ਹੋਵੇਗੀ । ਜਿਸ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਸ਼ਾਮਲ ਹੋ ਸਕਦੇ ਹਨ ।

error: Content is protected !!