LPG ਗੈਸ ਸਲੰਡਰ ਵਰਤਣ ਵਾਲਿਆਂ ਲਈ ਆ ਰਹੀ ਇਹ ਵੱਡੀ ਮਾੜੀ ਖਬਰ – ਲੱਗ ਸਕਦਾ ਵੱਡਾ ਝੱਟਕਾ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਦੇਸ਼ ਵਿੱਚ ਲਗਾਤਾਰ ਮਹਿੰਗਾਈ ਆਪਣੇ ਪੈਰ ਪਸਾਰਦੀ ਹੋਈ ਨਜ਼ਰ ਆ ਰਹੀ ਹੈ । ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ । ਹਰ ਵਰਗ ਦੇ ਵੱਲੋਂ ਹੁਣ ਵਧ ਰਹੀ ਮਹਿੰਗਾਈ ਨੂੰ ਘੱਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ । ਹਰ ਰੋਜ਼ ਹੀ ਵੱਖ ਵੱਖ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂੰਹਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਇਸੇ ਵਿਚਕਾਰ ਹੁਣ ਸਿਲੰਡਰਾਂ ਦੀਆ ਕੀਮਤਾਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਜਲਦ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਵਧ ਸਕਦੀਆਂ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਯੂਕਰੇਨ ਤੇ ਰੂਸ ਵਿਵਾਦ ਦੇ ਚਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹੋਰ ਮਹਿੰਗਾਈ ਹੋ ਸਕਦੀ ਹੈ।

ਇਸ ਵਿਵਾਦ ਕਾਰਨ ਹੁਣ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਨਾਲ ਹੀ ਸੀਐੱਨਜੀ ਦੀਅਾਂ ਕੀਮਤਾਂ ਦੇ ਵਿੱਚ ਦੱਸ ਤੋਂ ਪੰਦਰਾਂ ਰੁਪਏ ਵਾਧਾ ਹੋ ਸਕਦਾ ਹੈ । ਇੰਨਾ ਹੀ ਨਹੀਂ ਸਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ । ਦਰਅਸਲ ਇੰਟਰਨੈਸ਼ਨਲ ਮਾਰਕੀਟ ਚ ਕੱਚੇ ਤੇਲ ਦੇ ਰੇਟ ਤੇ ਵੇਚ ਪਚੱਨਵੇ ਡਾਲਰ ਪ੍ਰਤੀ ਬੈਰਲ ਪਾਰ ਹੋ ਚੁੱਕੇ ਹਨ ਜੋ ਕਿ ਪੂਰੇ ਅੱਠ ਸਾਲ ਪਹਿਲਾਂ ਸੀ । ਕੱਚਾ ਤੇਲ ਮਹਿੰਗਾ ਹੋਣ ਦੇ ਨਾਲ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ । ਜਿਸ ਦੇ ਚਲਦੇ ਹੁਣ ਆਮ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ।

ਨਾਲ ਹੀ ਇੰਟਰਨੈਸ਼ਨਲ ਮਾਰਕੀਟ ਚ ਨੈਚੁਰਲ ਗੈਸ ਦੀ ਕੀਮਤ ਵਧ ਰਹੀ ਹੈ , ਜਿਸ ਕਾਰਨ ਹੁਣ ਦੇਸ਼ ਅੰਦਰ ਐੱਲਪੀਜੀ ਅਤੇ ਸੀਐਨਜੀ ਗੈਸ ਸਮੇਤ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ । ਜ਼ਿਕਰਯੋਗ ਹੈ ਕਿ ਯੂਕੇਰਨ ਤੇ ਰੂਸ ਦੇ ਵਿਵਾਦ ਦੇ ਚਲਦਿਆਂ ਹੁਣ ਐਲੂਮੀਨੀਅਮ ਅਤੇ ਕਾਪਰ ਦੇ ਦੀਅਾਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ।

ਜ਼ਿਕਰਯੋਗ ਹੈ ਕਿ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਹੁਣ ਮਹਿੰਗਾਈ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ । ਇਨ੍ਹਾਂ ਚੋਣਾਂ ਦੇ ਨਤੀਜੇ ਦੱਸ ਮਾਰਚ ਨੂੰ ਐਲਾਨੇ ਜਾਣੇ ਹਨ। ਇਸੇ ਵਿਚਕਾਰ ਹੁਣ ਖਬਰਾਂ ਸਾਹਮਣੇ ਆਈਆਂ ਹਨ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਮੇਤ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਦਿਨਾਂ ਵਿਚ ਵਾਧਾ ਹੋ ਸਕਦਾ ਹੈ ।

error: Content is protected !!