WHO ਵਲੋਂ ਕੋਰੋਨਾ ਬਾਰੇ ਹੁਣ ਆਈ ਇਹ ਵੱਡੀ ਖਬਰ – ਖ਼ਤਰਾ ਅਜੇ ਟਲਿਆ ਨਹੀਂ

ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿੱਚ ਫੈਲਣ ਵਾਲੀ ਕਰੋਨਾ ਨੇ ਜਿਥੇ ਪਿਛਲੇ ਦੋ ਸਾਲਾਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਹੀ ਚਲੀ ਗਈ ਹੈ। ਇਸ ਰੁਝਾਨ ਨੂੰ ਠੱਲ ਪਾਉਣ ਵਾਸਤੇ ਜਿਥੇ ਸਾਰੇ ਦੇਸ਼ਾ ਵੱਲੋਂ ਬਹੁਤ ਸਾਰੀਆਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਉਥੇ ਸਾਰੇ ਦੇਸ਼ਾਂ ਵੱਲੋਂ ਟੀਕਾਕਰਨ ਮੁਹਿੰਮ ਨੂੰ ਆਰੰਭ ਕੀਤਾ ਗਿਆ। ਜਿਸ ਸਦਕਾ ਇਸ ਉੱਪਰ ਕੰਟਰੋਲ ਕੀਤਾ ਗਿਆ। ਇਨ੍ਹਾਂ ਪਾਬੰਦੀਆਂ ਦੇ ਚਲਦੇ ਹੋਏ ਜਿਥੇ ਹਵਾਈ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਉਥੇ ਹੀ ਸਾਰੇ ਦੇਸ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ।

ਸਾਰੇ ਦੇਸ਼ਾਂ ਵੱਲੋਂ ਜਿੱਥੇ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਦੱਖਣੀ ਅਫ਼ਰੀਕਾ ਵਿਚ ਸਾਹਮਣੇ ਆਏ ਨਵੇਂ ਵੇਰੀਐਂਟ ਨੇ ਮੁੜ ਤੋਂ ਸਾਰੇ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ। ਹੁਣ ਡਬਲਿਊ ਐਚ ਓ ਵੱਲੋਂ ਕ੍ਰੋਨਾ ਬਾਰੇ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਹੈ ਕੇ ਖਤਰਾ ਅਜੇ ਵੀ ਟਲਿਆ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਕਰੋਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਅਜੇ ਵੀ ਕਰੋਨਾ ਦੇ ਖਤਰੇ ਨੂੰ ਗੰਭੀਰ ਲੈਣਾ ਚਾਹੀਦਾ। ਕਿਉਂਕਿ 70 ਹਜ਼ਾਰ ਲੋਕਾਂ ਦੀ ਮੌਤ ਪੂਰੇ ਇੱਕ ਹਫਤੇ ਦੌਰਾਨ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਹੋ ਰਹੀ ਹੈ।

ਜਿੱਥੇ ਲੋਕਾਂ ਵੱਲੋਂ ਉਨ੍ਹਾਂ ਕੇਸਾਂ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਦੀ ਨਵੀਂ ਕਿਸਮ ਸਾਹਮਣੇ ਆ ਜਾਂਦੀ ਹੈ। ਜਿਸ ਬਾਰੇ ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੰਨੀ ਤੇਜ਼ੀ ਨਾਲ ਕਰੋਨਾ ਦੀ ਰਫਤਾਰ ਘਟ ਜਾਂਦੀ ਹੈ ਉਂਨੀ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਕਰੋਨਾ ਦਾ ਨਵਾਂ ਰੂਪ ਸਾਹਮਣੇ ਆ ਜਾਂਦਾ ਹੈ।

ਡਬਲਿਊ ਐਚ ਓ ਵੱਲੋਂ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਹੋਰ ਪੂਰੀ ਦੁਨੀਆ ਦੇ ਵਿੱਚ 16 ਮਿਲੀਅਨ ਤੋਂ ਵਧੇਰੇ ਮਾਮਲੇ 13 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ ਸਾਹਮਣੇ ਆ ਚੁੱਕੇ ਹਨ। ਜਿੱਥੇ 75 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਇੱਕ ਹਫਤੇ ਦੌਰਾਨ ਜਿੱਥੇ ਨਵੇਂ ਮਾਮਲਿਆਂ ਵਿਚ ਦੁਨੀਆਂ ਭਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਹਰ ਹਫਤੇ 70 ਹਜ਼ਾਰ ਲੋਕ ਇਸ ਇਨਫੈਕਸ਼ਨ ਦੇ ਕਾਰਨ ਆਪਣੀ ਜਾਨ ਗੁਆ ਰਹੇ ਹਨ।

error: Content is protected !!